ਇਰਾਕ ‘ਚ ਹਵਾਈ ਹਮਲਾ, ਅੱਠ ਆਈਐਸ ਅੱਤਵਾਦੀ ਢੇਰ

0
Israel, Launched, Airstrike, Gaza Strip

ਅਮਰੀਕਾ ਦੀ ਅਗਵਾਈ ਵਾਲੀ ਗਠਜੋੜ ਫੌਜ ਨੇ ਇਰਾਕੀ ਫੌਜ ਨਾਲ ਚਲਾਇਆ ਅਭਿਆਨ

ਬਗਦਾਦ, ਏਜੰਸੀ। ਇਰਾਕੇ ਦੇ ਪੂਰਬੀ ਪ੍ਰਾਂਤ ਅਨਬਰ ‘ਚ ਅੰਤਰਰਾਸ਼ਟਰੀ ਗਠਜੋੜ ਫੌਜ ਨੇ ਸੋਮਵਾਰ ਨੂੰ ਇਸਲਾਮਿਕ ਸਟੇਟ (ਆਈਐਸ) ਦੇ ਟਿਕਾਣੇ ‘ਤੇ ਹਵਾਈ ਹਮਲਾ ਕੀਤਾ, ਜਿਸ ‘ਚ ਅੱਠ ਅੱਤਵਾਦੀ ਮਾਰੇ ਗਏ। ਇਰਾਕ ਦੇ ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਰੱਖਿਆ ਮੰਤਰਾਲੇ ਨੇ ਦੱਸਿਆ ਕਿ ਅਮਰੀਕਾ ਦੀ ਅਗਵਾਈ ਵਾਲੀ ਗਠਜੋੜ ਫੌਜ ਨੇ ਇਰਾਕੀ ਫੌਜ ਦੇ ਨਾਲ ਸਾਂਝੇ ਤੌਰ ‘ਤੇ ਅਭਿਆਨ ਚਲਾਇਆ ਅਤੇ ਲੜਾਕੂ ਜਹਾਜਾਂ ਨੇ ਇਰਾਕ ਦੀ ਰਾਜਧਾਨੀ ਬਗਦਾਦ ਤੋਂ ਲਗਭਗ 180 ਕਿਲੋਮੀਟਰ ਪੱਛਮ ‘ਚ ਕੁਬੈਸਾ ਦੇ ਰੇਗਿਸਤਾਨ ‘ਚ ਸਥਿਤ ਆਈਐਸ ਦੇ ਟਿਕਾਣੇ ਨੂੰ ਨਿਸ਼ਾਨਾ ਬਣਾਇਆ। ਰੱਖਿਆ ਮੰਤਰਾਲੇ ਨੇ ਕਿਹਾ ਕਿ ਇਸ ਹਮਲੇ ‘ਚ ਅੱਠ ਆਈਐਸ ਅੱਤਵਾਦੀ ਮਾਰੇ ਗਏ ਅਤੇ ਉਹਨਾਂ ਦਾ ਟਿਕਾਣਾ ਪੂਰੀ ਤਰ੍ਹਾਂ ਨਸ਼ਟ ਹੋ ਗਿਆ। (Air Attack)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।