Breaking News

ਏਅਰ ਫੋਰਸ ਦੀ ਡਾਕਟਰ ਨੇ ਕੀਤੀ ਖੁਦਕੁਸ਼ੀ

Air, Force, Doctor, Self, Suicides

ਬਰਨਾਲਾ । ਬਰਨਾਲਾ ਦੇ ਕੱਚਾ ਕਾਲਜ ਰੋਡ ‘ਤੇ ਸਥਿਤ ਐੱਫ. ਐੱਕਸ. ਜਿੰਮ ਵਿਚ ਇਕ ਮਹਿਲਾ ਡਾਕਟਰ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਮਹਿਲਾ ਦੀ ਪਛਾਣ ਚਾਰੂ ਸਿੰਘ (33) ਦੇ ਰੂਪ ਵਿਚ ਹੋਈ ਹੈ। ਜਾਣਕਾਰੀ ਮੁਤਾਬਕ ਮਹਿਲਾ ਦੇ ਪਤੀ ਸਿਵਲ ਹਸਪਤਾਲ ਵਿਚ ਦੰਦਾ ਦੇ ਡਾਕਟਰ ਹਨ ਅਤੇ ਉਕਤ ਮਹਿਲਾ ਏਅਰ ਫੋਰਸ ਸਟੇਸ਼ਨ ਬਰਨਾਲਾ ਵਿਚ ਬਤੌਰ ਡਾਕਟਰ ਤਾਇਨਾਤ ਸੀ। ਸ਼ਨੀਵਾਰ ਨੂੰ ਮਹਿਲਾ ਜਿੰਮ ਆਈ ਅਤੇ ਕਾਫੀ ਦੇਰ ਤਕ ਜਿੰਮ ਦੀ ਛੱਤ ‘ਤੇ ਬੈਠੀ ਰਹੀ ਅਤੇ ਫਿਰ ਅਚਾਨਕ ਬਿਲਡਿੰਗ ਤੋਂ ਛਲਾਂਗ ਲਗਾ ਦਿੱਤੀ। ਜਿਸ ਕਾਰਨ ਮਹਿਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top