ਜਹਾਜ ਤੇਲ ਦੀਆਂ ਕੀਮਤਾਂ ’ਚ 7 ਫੀਸਦੀ ਵਾਧਾ

0
2096

ਨਵੀਂ ਦਿੱਲੀ, ਏਜੰਸੀ। ਜਹਾਜ ਤੇਲ ਦੀਆਂ ਕੀਮਤਾਂ ’ਚ ਅੱਜ ਤੋਂ 7 ਫੀਸਦੀ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਹਵਾਈ ਕਿਰਾਇਆ ਵਧ ਸਕਦਾ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ, ਰਾਸ਼ਟਰੀ ਰਾਜਧਾਨੀ ਦਿੱਲੀ ’ਚ 1 ਮਈ ਤੋਂ ਹਵਾਈ ਤੇਲ ਦੀਆਂ ਕੀਮਤ 61, 690.28 ਰੁਪਏ ਪ੍ਰਤੀ ਕਿੱਲੋਲੀਟਰ ਕਰ ਦਿੱਤੀ ਹੈ। ਅਪਰੈਲ ’ਚ ਇਹ 57, 805.28 ਰੁਪਏ ਪ੍ਰਤੀ ਕਿੱਲੋਲੀਟਰ ਸੀ। ਇਸ ਤਰ੍ਹਾਂ ਇਸਦੀ ਕੀਮਤ 3, 885 ਰੁਪਏ 6.72 ਫੀਸਦੀ ਵਧੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।