ਏਅਰਲਾਈਨਜ਼: ਜੈਪੁਰ, ਲਖਨਊ, ਦੇਹਰਾਦੂਨ, ਭੋਪਾਲ ਵਿਚਕਾਰ ਹੋਣਗੀਆਂ ਨਵੀਆਂ ਉਡਾਣਾਂ ਸ਼ੁਰੂ

0
Airlines, Start new flights, India, business

ਨਵੀਂ ਦਿੱਲੀ: ਸਰਕਾਰੀ ਏਅਰਲਾਈਜ ਕੰਪਨੀ ਏਅਰ ਇੰਡੀਆ ਦੇ ਯੂਨਿਟ ਏਅਰ ਅਲਾਇੰਸ ਨੇ ਭੋਪਾਲ, ਜੈਪੁਰ, ਲਖਨਊ ਅਤੇ ਦੇਹਰਾਦੂਨ ਦੇ ਵਿਚਕਾਰ ਨਵੇਂ ਉਡਾਨਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

ਏਅਰ ਇੰਡੀਆ ਨੇ ਅੱਜ ਕਿਹਾ ਕਿ 05 ਜੁਲਾਈ ਤੋਂ ਇਹ ਜੈਪੁਰ ਤੋਂ ਲਖਨਊ ਲਈ ਨਵੀਂ ਉਡਾਣ ਸ਼ੁਰੂ ਕੀਤੀ ਜਾਵੇਗੀ। ਇਹ ਜਹਾਜ਼ ਲਖਨਊ ਤੋਂ ਦੇਹਰਾਦੂਨ ਅਤੇ ਫਿਰ ਦੇਹਰਾਦੂਨ ਤੋਂ ਲਖਨਊ ਜਾਏਗਾ। ਇਸ ਤੋਂ ਬਾਅਦ ਇਹ ਲਖਨਊ-ਭੋਪਾਲ-ਲਖਨਊ ਦੀ ਉਡਾਣ ਭਰੇਗਾ ਅਤੇ ਅਖੀਰ ਲਖਨਊ ਤੋਂ ਜੈਪੁਰ ਜਾਵੇਗਾ।