ਮਨੋਰੰਜਨ

ਐਸ਼ਵਰਿਆ ਨੇ ਕੈਂਸਰ ਪੀੜਤ ਬੱਚਿਆਂ ਨਾਲ ਬਿਤਾਇਆ ਸਮਾਂ

Aishwarya, Children Suffering From Cancer

ਕ੍ਰਿਸਮਸ ਪਾਰਟੀ ਕਰਕੇ ਬੱਚੇ ਕੀਤੇ ਬਾਗੋ-ਬਾਗ

ਮੁੰਬਈ (ਏਜੰਸੀ)। ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਬੱਚਿਆਂ ਨਾਲ ਕ੍ਰਿਸਮਸ ਦਾ ਤਿਉਹਾਰ ਮਨਾਉਣ ਗਈ। ਇਹ ਪ੍ਰੋਗਰਾਮ ਬੀਤੇ ਐਤਵਾਰ ਨੂੰ ਮੁੰਬਈ ਦੇ ਟਾਟਾ ਮੈਮੋਰੀ‍ਅਲ ਕੈਂਸਰ ਹਸਪਤਾਲ ‘ਚ ਰੱਖਿਆ ਗਿਆ।। ਜਿਸ ‘ਚ ਐਸ਼ਵਰਿਆ ਰਾਏ ਬੱਚਨ ਬਤੋਰ ਗੈਸਟ ਪਹੁੰਚੀ। (Aishwarya)

ਇਸ ਪ੍ਰੋਗਰਾਮ ‘ਚ ਕੈਂਸਰ ਪੀੜਤ ਬੱਚਿਆਂ ਨੇ ਪੂਰੇ ਜੋਸ਼ ਨਾਲ ਐਸ਼ਵਰਿਆ ਨੂੰ ਆਪਣੇ ਟੈਲੇਂਟ ਦਾ ਨਮੂਨਾ ਪੇਸ਼ ਕੀਤਾ। ਜਾਰੀ ਹੋਈਆਂ ਤਸ‍ਵੀਰਾਂ ਦੇਖ ਕੇ ਸਾਫ਼ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਐਸ਼ਵਰਿਆ ਇਨ੍ਹਾਂ ਬੱਚਿਆਂ ਨਾਲ ਕਿੰਨੀ ਖੁਸ਼ ਨਜ਼ਰ ਆ ਰਹੀ ਹੈ। ਇਸ ਦੌਰਾਨ ਐਸ਼ਵਰਿਆ ਨੇ ਕੈਂਸਰ ਪੀੜਤ ਬੱਚਿਆਂ ਨਾਲ ਸੈਲ‍ਫੀ ਵੀ ਲਈ। ਐਸ਼ਵਰਿਆ ਰਾਏ ਨੇ ਇਸ ਮੌਕੇ ਪਿੰਕ ਕਲਰ ਦਾ ਟ੍ਰੈਡੀਸ਼ਨਲ ਆਊਟਫਿੱਟ ਪਾਇਆ ਹੋਇਆ ਸੀ। ਇਸ ਡਰੈੱਸ ‘ਚ ਉਹ ਹਮੇਸ਼ਾ ਦੀ ਤਰ੍ਹਾਂ ਬੇਹੱਦ ਖੂਬਸੂਰਤ ਨਜ਼ਰ ਆਈ।

Aishwarya, Children Suffering From Cancer

ਇਸ ਤੋਂ ਪਹਿਲਾਂ ਐਸ਼ਵਰਿਆ ਰਾਏ ਬੱਚਨ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਦੇ ਐਨੁਅਲ ਫੰਕਸ਼ਨ ‘ਚ ਨਜ਼ਰ ਆਈ ਸੀ। ਇਸ ਸਕੂਲ ‘ਚ ਉਨ੍ਹਾਂ ਦੀ ਧੀ ਆਰਾਧਿਆ ਵੀ ਪੜ੍ਹਦੀ ਹੈ। ਐਸ਼ਵਰਿਆ ਜਲਦ ਅਭਿਸ਼ੇਕ ਬੱਚਨ ਨਾਲ ਫਿਲਮ ‘ਗੁਲਾਬ ਜਾਮੁਨ’ ‘ਚ ਨਜ਼ਰ ਆਉਣ ਵਾਲੀ ਹੈ।

Aishwarya, Children Suffering From Cancer

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

ਪ੍ਰਸਿੱਧ ਖਬਰਾਂ

To Top