Breaking News

ਅਕਾਲੀ ਦਲ ਦੀ ‘ਸੀਟ ਵਟਾਓ’ ਦੀ ਰਾਜਨੀਤੀ

Akali Dal's 'seat transfer' politics

ਚੰਡੀਗੜ੍ਹ: ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਨੇ ਦੋ ਸੀਟਾਂ ਆਪਸ ਵਿੱਚ ਤਬਦੀਲ ਕਰਨ ਦਾ ਵਿਚਾਰ ਬਣਾਇਆ ਹੈ। ਇਸ ਬਾਰੇ ਅਜੇ ਰਸਮੀ ਐਲਾਨ ਨਹੀਂ ਹੋਇਆ ਪਰ ਦੋਵਾਂ ਦਲਾਂ ਦੇ ਸੂਤਰਾਂ ਨੇ ਮੰਨਿਆ ਹੈ ਕਿ ਇਸ ਬਾਰੇ ਚਰਚਾ ਹੋ ਰਹੀ ਹੈ।।ਜਾਣਕਾਰੀ ਮੁਤਾਬਕ ਅੰਮ੍ਰਿਤਸਰ-ਲੁਧਿਆਣਾ ਤੇ ਜਲੰਧਰ-ਹੁਸ਼ਿਆਰਪੁਰ ਲੋਕ ਸਭਾ ਸੀਟਾਂ ਆਪਸ ਵਿੱਚ ਬਦਲੇ ਜਾਣ ਦੀ ਸੰਭਾਵਨਾ ਹੈ। ਇਸ ਬਾਰੇ ਅਕਾਲੀ ਲੀਡਰ ਬਿਕਰਮ ਮਜੀਠੀਆ ਦਾ ਕਹਿਣਾ ਹੈ ਕਿ ਜੇਕਰ ਅੰਮ੍ਰਿਤਸਰ ਸੰਸਦੀ ਸੀਟ ਸ਼੍ਰੋਮਣੀ ਅਕਾਲੀ ਦਲ ਕੋਲ ਆਉਂਦੀ ਹੈ ਤਾਂ ਇਸ ਦਾ ਦੋਵਾਂ ਧਿਰਾਂ ਨੂੰ ਲਾਭ ਹੋਵੇਗਾ।। ਇਸ ਸੰਸਦੀ ਹਲਕੇ ਵਿੱਚ ਸ਼ਹਿਰ ਦੇ ਪੰਜ ਵਿਧਾਨ ਸਭਾ ਹਲਕਿਆਂ ਵਿੱਚੋਂ 4 ਹਲਕੇ ਬੀਜੇਪੀ ਕੋਲ ਹਨ ਤੇ ਇੱਕ ਹਲਕਾ ਸ਼੍ਰੋਮਣੀ ਅਕਾਲੀ ਦਲ ਕੋਲ ਹੈ ਜਦਕਿ ਦਿਹਾਤੀ ਚਾਰ ਹਲਕੇ ਸ਼੍ਰੋਮਣੀ ਅਕਾਲੀ ਦਲ ਕੋਲ ਹਨ।। ਅਕਾਲੀ ਦਲ-ਬੀਜੇਪੀ ਗੱਠਜੋੜ ਸੂਬੇ ਦੀਆਂ 13 ਸੰਸਦੀ ਸੀਟਾਂ ਤੋਂ ਚੋਣ ਲੜਦਾ ਹੈ, ਜਿਨ੍ਹਾਂ ਵਿੱਚੋਂ 10 ਸੀਟਾਂ ਅਕਾਲੀ ਦਲ ਤੇ 3 ਬੀਜੇਪੀ ਦੇ ਖਾਤੇ ਵਿੱਚ ਹਨ।। ਬੀਜੇਪੀ ਕੋਲ ਅੰਮ੍ਰਿਤਸਰ, ਗੁਰਦਾਸਪੁਰ ਤੇ ਹੁਸ਼ਿਆਰਪੁਰ ਸੀਟਾਂ ਹਨ। ਅੰਮ੍ਰਿਤਸਰ-ਲੁਧਿਆਣਾ ਸੰਸਦੀ ਹਲਕੇ ਦੇ ਬਦਲਾਅ ਬਾਰੇ ਪਹਿਲਾਂ ਵੀ ਗੱਠਜੋੜ ਵਿੱਚ ਚਰਚਾ ਰਹੀ ਹੈ।। ਅੰਮ੍ਰਿਤਸਰ ਸੰਸਦੀ ਹਲਕੇ ਵਿੱਚ ਵਧੇਰੇ ਸਿੱਖ ਵੋਟਰ ਹਨ ਤੇ ਸ਼੍ਰੋਮਣੀ ਅਕਾਲੀ ਦਲ ਦਾ ਦਾਅਵਾ ਹੈ ਕਿ ਵਧੇਰੇ ਸਿੱਖ ਵੋਟਰ ਵਾਲਾ ਇਹ ਸੰਸਦੀ ਹਲਕਾ ਸ਼੍ਰੋਮਣੀ ਅਕਾਲੀ ਦਲ ਲਈ ਫਾਇਦੇਮੰਦ ਹੋ ਸਕਦਾ ਹੈ।। ਲੁਧਿਆਣਾ ਸੰਸਦੀ ਹਲਕਾ ਵਧੇਰੇ ਸ਼ਹਿਰੀ ਹਲਕਿਆਂ ਵਾਲੀ ਸੀਟ ਹੈ ਜਿੱਥੇ ਪਰਵਾਸੀ ਵੋਟ ਵੀ ਵੱਡੀ ਗਿਣਤੀ ਵਿੱਚ ਹੈ ਤੇ ਇਹ ਵੋਟ ਭਾਜਪਾ ਲਈ ਫਾਇਦੇਮੰਦ ਹੋ ਸਕਦੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top