‘ਨੌ ਸੌ ਚੂਹੇ ਖਾ ਬਿੱਲੀ ਹੱਜ ਨੂੰ ਚੱਲੀ’, ਸੁਖਬੀਰ ਬਾਦਲ ਨੂੰ ਛੁਣਛੁਣੇ ਦਿਖਾਉਣ ਅਕਾਲੀ ਵਿਧਾਇਕ

0
Akali MLA to show impatient Sukhbir Badal

ਕਾਂਗਰਸ ਸਰਕਾਰ ਨੇ ਰਿਕਾਰਡ ਤੋੜ ਕੀਤੇ ਕੰਮ, ਪਿਛਲੀਆਂ ਦੇਣਦਾਰੀਆਂ ਦਾ ਤੱਕ ਕੀਤਾ ਭੁਗਤਾਨ

ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੀਤਾ ਅਕਾਲੀ ਦਲ ‘ਤੇ ਤਿੱਖਾ ਹਮਲਾ

16000 ਕਿਲੋਮੀਟਰ ਸੜਕਾਂ ਬਣਾ ਰਹੀ ਐ ਸਰਕਾਰ, ਹਰ ਪਿੰਡ ਨੂੰ ਮਿਲ ਰਹੀ ਐ ਨਵੀਂ ਸੜਕ

ਪੋਸਟ ਮੈਟ੍ਰਿਕ ਸਕਲਾਰਸ਼ਿਪ ਦਾ ਬਕਾਇਆ ਛੱਡ ‘ਗੇ ਸੀ ਅਕਾਲੀ, ਅਸੀਂ ਦਿੱਤਾ 600 ਕਰੋੜ : ਧਰਮਸੋਤ

ਚੰਡੀਗੜ, (ਅਸ਼ਵਨੀ ਚਾਵਲਾ)। ‘ਨੌ ਸੌ ਚੂਹੇ ਖਾ ਬਿੱਲੀ ਹਜ ਨੂੰ ਚੱਲੀ’ ਇਹ ਕਹਾਵਤ ਪੂਰੀ ਤਰਾਂ ਬਿਕਰਮ ਮਜੀਠੀਆ ਦੀ ਫਰਜ਼ੀ ਮੰਡਲੀ ‘ਤੇ ਢੁੱਕਦੀ ਐ, ਜਿਹੜੀ ਅੱਜ ਛੁਣਛੁਣੇ ਲੈ ਕੇ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਤੁਰੀ ਫਿਰਦੀ ਸੀ। ਇਨ੍ਹਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਅਕਾਲੀ ਦਲ ਦੀ ਸਰਕਾਰ ਦੌਰਾਨ ਸਿਰਫ਼ ਘਪਲੇਬਾਜ਼ੀ ਅਤੇ ਆਮ ਲੋਕਾਂ ਨਾਲ ਲੁੱਟ ਤੋਂ ਇਲਾਵਾ ਕੁਝ ਹੋਰ ਵੀ ਹੋਇਆ ਹੈ। ਅਸਲ ਵਿੱਚ ਅਕਾਲੀ ਵਿਧਾਇਕਾਂ ਨੂੰ ਇਹ ਛੁਣਛੁਣੇ ਸੁਖਬੀਰ ਬਾਦਲ ਦੇ ਅੱਗੇ ਜਾ ਕੇ ਵਜਾਉਣੇ ਚਾਹੀਦੇ ਹਨ, ਜਿਹੜੇ ਸੁਖਬੀਰ ਬਾਦਲ ਨੇ 10 ਸਾਲ ਸੇਵਾ ਦੀ ਥਾਂ ਰਾਜ ਕਰਦੇ ਹੋਏ ਪੰਜਾਬ ਦਾ ਹੀ ਬੇੜਾਗਰਕ ਕਰਕੇ ਰੱਖ ਦਿੱਤਾ।

ਸ਼੍ਰੋਮਣੀ ਅਕਾਲੀ ਦਲ ‘ਤੇ ਇਹ ਤਿੱਖਾ ਹਮਲਾ ਸੀਨੀਅਰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਵਿਧਾਨ ਸਭਾ ਦੀ ਕਾਰਵਾਈ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ ਗਿਆ।
ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਅਕਾਲੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਜਿਹੜਾ ਉਨਾਂ ਨੇ ਬਿਜਲੀ ਸਮਝੌਤਾ ਕੀਤਾ, ਉਸ ਦੇ ਕਾਰਨ ਹੁਣ ਹਰ ਪੰਜਾਬੀ ਨੂੰ ਮਹਿੰਗੇ ਭਾਅ ਵਿੱਚ ਬਿਜਲੀ ਦੀ ਅਦਾਇਗੀ ਕਰਨੀ ਪੈ ਰਹੀਂ ਹੈ।

ਉਨਾਂ ਕਿਹਾ ਕਿ ਕਾਂਗਰਸ ਸਰਕਾਰ ਹੁਣ ਵੀ ਪੰਜਾਬ ਦੀ ਜਨਤਾ ਲਈ ਬਿਜਲੀ ਰੇਟ ਨੂੰ ਠੀਕ ਕਰਨ ਦੀ ਕੋਸ਼ਿਸ਼ ਵਿੱਚ ਹੈ ਪਰ ਪਿਛਲੀ ਸਰਕਾਰ ਦੀ ਨਲਾਇਕੀ ਦੇ ਕਾਰਨ ਇਹ ਸਰਕਾਰ ਕੁਝ ਜਿਆਦਾ ਕਰ ਵੀ ਨਹੀਂ ਪਾ ਰਹੀਂ ਹੈ। ਇਸ ਨਾਲ ਹੀ ਅਮਰਿੰਦਰ ਸਿੰਘ ਦੀ ਹੀ ਇਹ ਸਰਕਾਰ ਹੈ, ਜਿਹੜੀ ਕਿ ਕਿਸਾਨਾਂ ਦੇ ਦੁਖ ਨੂੰ ਸਮਝਦੇ ਹੋਏ 10 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰ ਰਹੀਂ ਹੈ। ਜਦੋਂ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਦੌਰਾਨ ਕਿਸਾਨ ਦਾ ਇੱਕ ਰੁਪਏ ਮੁਆਫ਼ ਨਹੀਂ ਕੀਤੇ ਗਏ।

ਪੋਸਟਮੈਟ੍ਰਿਕ ਸਕਾਲਰਸ਼ਿਪ ਦਾ 600 ਰੁਪਏ ਪਿਛਲੀ ਸਰਕਾਰ ਪੈਡਿੰਗ ਛੱਡ ਕੇ ਗਈ ਸੀ

ਉਨਾਂ ਕਿਹਾ ਕਿ ਪੋਸਟਮੈਟ੍ਰਿਕ ਸਕਾਲਰਸ਼ਿਪ ਦਾ 600 ਰੁਪਏ ਪਿਛਲੀ ਸਰਕਾਰ ਪੈਡਿੰਗ ਛੱਡ ਕੇ ਗਈ ਸੀ, ਜਿਸ ਨੂੰ ਇਸ ਕਾਂਗਰਸ ਦੀ ਸਰਕਾਰ ਨੇ ਆਪਣੇ ਕਾਰਜਕਾਲ ਵਿੱਚ ਭੁਗਤਾਨ ਕੀਤਾ ਹੈ। ਉਨਾਂ ਕਿਹਾ ਕਿ ਪਿਛਲੀ ਸਰਕਾਰ ਦੇ 10 ਸਾਲ ਦੇ ਕਾਰਜਕਾਲ ਦੌਰਾਨ ਪਿੰਡਾਂ ਨੂੰ ਜਾਣ ਵਾਲੀ ਸੜਕਾਂ ਨੂੰ ਬਣਾਉਣ ਦਾ ਕੰਮ ਨਹੀਂ ਕੀਤਾ ਗਿਆ, ਜਿਸ ਨਾਲ ਪਿੰਡਾਂ ਦੀ ਸੜਕ ‘ਤੇ ਤੁਰਨਾ ਹੀ ਜੁਰਮ ਹੋ ਗਿਆ ਸੀ, ਕਿਉਂਕਿ ਉਨਾਂ ਸੜਕਾਂ ਦੀ ਹਾਲਤ ਹੀ ਇੰਨੀ ਜਿਆਦਾ ਖ਼ਰਾਬ ਹੋ ਗਈ ਸੀ। ਹੁਣ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ 16000 ਕਿਲੋਮੀਟਰ ਪਿੰਡਾਂ ਦੀਆਂ ਸੜਕਾਂ ਨੂੰ ਨਵੇਂ ਸਿਰੇ ਤੋਂ ਬਣਾਇਆ ਜਾ ਰਿਹਾ ਹੈ। ਜਿਥੇ ਕੁਝ ਹਾਲਤ ਠੀਕ ਹੈ, ਉਨਾਂ ਸੜਕਾਂ ਨੂੰ ਰਿਪੇਅਰ ਕੀਤਾ ਜਾ ਰਿਹਾ ਹੈ।

ਉਨਾਂ ਕਿਹਾ ਕਿ ਸ਼ਗਨ ਸਕੀਮ ਵਿੱਚ ਪਿਛਲੀ ਸਰਕਾਰ 11 ਹਜ਼ਾਰ ਰੁਪਏ ਵੀ ਸ਼ਾਦੀ ਮੌਕੇ ਨਹੀਂ ਦੇ ਰਹੀਂ ਸੀ, ਜਦੋਂ ਕਿ ਕਾਂਗਰਸ ਦੀ ਸਰਕਾਰ ਨੇ ਦੋਗੁਣਾ ਕਰਦੇ ਹੋਏ 21 ਹਜ਼ਾਰ ਰੁਪਏ ਦੇਣਾ ਸ਼ੁਰੂ ਕਰ ਦਿੱਤਾ ਹੈ। ਇਕਾ ਦੁਕਾ ਮਾਮਲੇ ਵਿੱਚ ਕਾਗਜ਼ੀ ਘਾਟ ਹੋਣ ਦੇ ਚਲਦੇ ਸ਼ਗਨ ਪੈਡਿੰਗ ਹੋਏਗਾ, ਜਦੋਂ ਕਿ ਲਗਭਗ ਵਿਆਹ ਦੇ ਮਾਮਲੇ ਵਿੱਚ ਸਗਨ ਦਿੱਤਾ ਜਾ ਚੁੱਕਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।