ਯੂਪੀ ’ਚ ਅਖਿਲੇਸ਼ ਦਾ ਵੱਡਾ ਦਾਅ : ਸਰਕਾਰ ਬਣਨ ’ਤੇ 300 ਯੂਨਿਟ ਬਿਜਲੀ ਦੇਵਾਂਗੇ ਮੁਫ਼ਤ

Akhilesh, 300 Units Free Electricity in UP

ਸਰਕਾਰ ਬਣਨ ’ਤੇ 300 ਯੂਨਿਟ ਬਿਜਲੀ ਦੇਵਾਂਗੇ ਮੁਫ਼ਤ (300 Units Free Electricity in UP)

(ਏਜੰਸੀ) ਲਖਨਊ। ਉੱਤਰ ਪ੍ਰਦੇਸ਼ ’ਚ 7 ਗੇੜਾਂ ’ਚ ਵਿਧਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦਰਿਮਆਨ ਅਖਿਲੇਸ਼ ਯਾਦਵ ਨੇ ਵੱਡਾ ਚੋਣਾਵੀਂ ਦਾਅ ਖੇਡ ਦਿੱਤਾ ਹੈ। ਪ੍ਰੈਸ ਕਾਨਫੰਰਸ ਨੂੰ ਸੰਬੋਧਨ ਕਰਦਿਆਂ ਸਪਾ ਆਗੂ ਤੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਕਿ ਸਾਡੀ ਸਰਕਾਰ ਬਣਨ ’ਤੇ 300 ਯੂਨਿਟ ਬਿਜਲੀ ਮੁਫ਼ਤ ਦੇਵਾਂਗੇ। ਉਨਾਂ ਕਿਹਾ ਕਿ ਸਪਾ ਵਰਕਰ ਕੱਲ੍ਹ ਤੋਂ ਇਸ ਅਭਿਆਨ ਚਲਾਉਣ ਜਾ ਰਹੇ ਹਨ। ਜੋ ਲੋਕ 300 ਯੂਨਿਟ ਬਿਜਲੀ ਮੁਫਤ ਚਾਹੁੰਦੇ ਹਨ ਉਹ ਲੋਕ ਰਜਿਟ੍ਰੇਸ਼ਨ ਕਰਨ ਤੇ ਫਾਰਮ ਵੀ ਭਰਨ।

ਮੰਤਰੀ ਅਜੀਤ ਸਿੰਘ ਨੇ ਬਸਪਾ ’ਚ ਜਾਣ ਦਾ ਕੀਤਾ ਖੰਡਨ

ਉੱਤਰ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਗੂਆਂ ਦੇ ਦਲ ਬਦਲਣ ਸਬੰਧੀ ਚੱਲ ਰਹੀ ਚਰਚਾਵਾਂ ਦਰਮਿਆਨ ਕਾਨਪੁਰ ਦੇਹਾਤ ਹਲਕੇ ਨਾਲ ਸਬੰਧ ਰੱਖਣ ਵਾਲੇ ਯੋਗੀ ਸਰਕਾਰ ’ਚ ਮੰਤਰੀ ਅਜੀਤ ਸਿੰਘ ਪਾਲ ਨੇ ਬਹੁਜਨ ਸਮਾਜ ਪਾਰਟੀ ’ਚ ਸ਼ਾਮਲ ਹੋਣ ਦਾ ਖੰਡਨ ਕੀਤਾ ਹੈ। ਸਿੰਘ ਨੇ ਭਾਜਪਾ ਛੱਡ ਕੇ ਬਸਪਾ ’ਚ ਉਨਾਂ ਦੇ ਸ਼ਾਮਲ ਹੋਣ ਬਾਰੇ ’ਚ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇੱਕ ਪੋਸਟ ਖੰਡਨ ਕਰਦਿਆਂ ਪੁਲਿਸ ’ਚ ਵੀ ਸ਼ਿਕਾਇਤ ਕੀਤੀ ਹੈ। ਜਿਲ੍ਹੇ ’ਚ ਸਿਕੰਦਰਾ ਸੀਟ ਤੋਂ ਵਿਧਾਇਕ ਤੇ ਰਾਜਮੰਤਰੀ ਅਜੀਤ ਸਿੰਘ ਪਾਲ ਨੇ ਪੁਲਿਸ ਮੁਖੀ ਨੂੰ ਸ਼ਿਕਾਇਤ ਕਰਕੇ ਇਸ ਤਰ੍ਹਾਂ ਦੀਆਂ ਅਫਵਾਹਾਂ ਨੂੰ ਰੋਕਣ ਦੀ ਮੰਗ ਕੀਤੀ ਹੈ।

ਪਾਲ ਦੇ ਬਸਪਾ ’ਚ ਸ਼ਾਮਲ ਹੋਣ ਦੀ ਗੱਲ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਸਿਆਸੀ ਗਲਿਆਰਿਆਂ ’ਚ ਚਰਚਾ ਤੇਜ਼ ਹੋ ਗਈ ਤੇ ਹਲਕੇ ਦੇ ਵਰਕਰ ਤੇ ਭਾਜਪਾ ਦੇ ਅਹੁਦੇਦਾਰਾਂ ਦਰਮਿਆਨ ਵੀ ਹਲਚਲ ਵਧ ਗਈ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇੱਕ ਫੇਸਬੁੱਕ ਪੋਸਟ ’ਚ ਪਾਲ ਦੇ ਆਪਣੇ ਹਿਮਾਇਤੀਆਂ ਨਾਲ ਬਸਪਾ ’ਚ ਸ਼ਾਮਲ ਹੋਣ ਦੀ ਗੱਲ ਕਹੀ ਗਈ ਸੀ। ਇਸ ਤੋਂ ਗੁੱਸੇ ’ਚ ਆਏ ਪਾਲ ਨੇ ਫੇਸਬੁੱਕ ’ਤੇ ਹੀ ਇਸ ਦਾ ਖੰਡਨ ਕਰਦਿਆਂ ਪੁਲਿਸ ਮੁਖੀ ਨੂੰ ਕਾਰਵਾਈ ਕਰਨ ਦੀ ਮੰਗ ਕੀਤੀ।

ਬੁਲੰਦਸ਼ਹਿਰ ‘ਚ ਸਾਬਕਾ ਵਿਧਾਇਕ ਗਜੇਂਦਰ ਸਿੰਘ ਕਾਂਗਰਸ ‘ਚ ਸ਼ਾਮਲ

ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ ਦੀ ਸੀਟ ਤੋਂ ਬਸਪਾ ਦੀ ਟਿਕਟ ‘ਤੇ ਦੋ ਵਾਰ ਵਿਧਾਇਕ ਰਹੇ ਚੌਧਰੀ ਗਜੇਂਦਰ ਸਿੰਘ ਅੱਜ ਰਾਸ਼ਟਰੀ ਲੋਕ ਦਲ (ਆਰਐਲਡੀ) ਛੱਡ ਕੇ ਆਪਣੇ ਸਮਰਥਕਾਂ ਸਮੇਤ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਚੌਧਰੀ ਗਜੇਂਦਰ ਸਿੰਘ ਕੁਝ ਸਮਾਂ ਪਹਿਲਾਂ ਬਸਪਾ ਛੱਡ ਕੇ ਆਰਐਲਡੀ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨੂੰ ਪੂਰਾ ਭਰੋਸਾ ਸੀ ਕਿ ਇਸ ਵਾਰ ਸਪਾ ਆਰਐਲਡੀ ਗਠਜੋੜ ਉਨ੍ਹਾਂ ਨੂੰ ਅਨੂਪ ਸ਼ਹਿਰ ਤੋਂ ਟਿਕਟ ਦੇਵੇਗਾ, ਪਰ ਗਠਜੋੜ ਵਿੱਚ ਇਹ ਸੀਟ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਹਿੱਸੇ ਗਈ, ਜਿੱਥੋਂ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਕੇਕੇ ਸ਼ਰਮਾ ਦੀ ਉਮੀਦਵਾਰੀ ਦਾ ਐਲਾਨ ਕੀਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ