ਆਲਮਪੁਰ ਮੰਦਰਾਂ ਦੇ ਨੌਜਵਾਨ ਦੀ Canada ਵਿੱਚ ਮੌਤ

0
Canada

Canada | ਪਿੰਡ ਵਿੱਚ ਛਾਇਆ ਮਾਤਮ

ਬੋਹਾ (ਤਰਸੇਮ ਮੰਦਰਾਂ) |  ਤਿੰਨ ਮਹੀਨੇ ਪਹਿਲਾਂ ਕੈਨੇਡਾ (Canada)ਗਏ ਪਿੰਡ ਆਲਮਪੁਰ ਮੰਦਰਾਂ ਦੇ ਇੱਕ 26 ਸਾਲਾ ਹੋਣਹਾਰ ਨੌਜਵਾਨ ਦੀ ਬਰੇਨ ਅਟੈਕ ਹੋਣ ਕਾਰਨ ਦੁਖਦਾਈ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਮਿਲਿਆ ਹੈ।ਮ੍ਰਿਤਕ ਪ੍ਰਵਿੰਦਰ ਸਿੰਘ ਪਿੰਡ ਆਲਮਪੁਰ ਮੰਦਰਾਂ ਨਿਵਾਸੀ ਵੈਦ ਬਾਬਾ ਰਾਮਸਰੂਪ ਸਿੰਘ ਦਾ ਪੋਤਰਾ ਅਤੇ ਜਸਪਾਲ ਸਿੰਘ ਪਾਲੀ (ਯੂ ਐਸ ਏ) ਦਾ ਇਕਲੌਤਾ ਪੁੱਤਰ ਸੀ। ਪ੍ਰਵਿੰਦਰ ਸਿੰਘ ਦੀ ਮੌਤ ਸਬੰਧੀ ਮ੍ਰਿਤਕ ਦੇ ਚਾਚਾ ਸ੍ਰ: ਹਰਮੋਹਿੰਦਰ ਸਿੰਘ ਚਹਿਲ (ਯੂ.ਐਸ.ਏ.) ਨੇ ਆਪਣੀ ਫੇਸਬੁੱਕ ਆਈਡੀ ‘ਤੇ ਇਹ ਦੁੱਖਦਾਈ ਪੋਸਟ ਸ਼ੇਅਰ ਕੀਤੀ ਤਾਂ ਸਾਰੇ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ।

ਉਹਨਾਂ ਦੱਸਿਆ ਕਿ ਉਹਨਾਂ ਦਾ ਭਤੀਜਾ ਪ੍ਰਵਿੰਦਰ ਸਿੰਘ ਚਹਿਲ ਤਿੰਨ ਮਹੀਨੇ ਪਹਿਲਾਂ ਵਰਕ ਪਰਮਿਟ ਵੀਜੇ ‘ਤੇ ਕੈਨੇਡਾ ਗਿਆ ਸੀ ਜਿਸ ਦੀ ਲੰਘੀ 13 ਦਸੰਬਰ ਨੂੰ ਅਚਾਨਕ ਬਰੇਨ ਅਟੈਕ ਹੋ ਜਾਣ ਨਾਲ ਮੌਤ ਹੋ ਗਈ।ਉਹਨਾਂ ਦੱਸਿਆ ਕਿ ਪ੍ਰਵਿੰਦਰ ਸਿੰਘ ਦੇ ਮ੍ਰਿਤਕ ਸਰੀਰ ਨੂੰ ਭਾਰਤ ਲਿਆਉਣ ਲਈ ਪ੍ਰਸ਼ਾਸ਼ਨਿਕ ਕਾਰਵਾਈਆਂ ਕਾਰਨ ਕਈ ਦਿਨ ਲੱਗ ਗਏ ਹਨ ਅਤੇ ਐਤਵਾਰ ਤੱਕ ਭਾਰਤ ਆਉਣ ਦੀ ਸ਼ੰਭਾਵਨਾ ਹੈ।ਪਿੰਡ ਦੇ ਹੱਸਮੁੱਖ ਅਤੇ ਹੋਣਹਾਰ ਨੌਜਵਾਨ ਪ੍ਰਵਿੰਦਰ ਸਿੰਘ ਦੀ ਮੌਤ ਕਾਰਨ ਪੂਰੇ ਪਿੰਡ ਵਿੱਚ ਮਾਤਮ ਛਾਇਆ ਹੋਇਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।