ਨਵੀਂ ਸਿੱਖਿਆ ਨੀਤੀ ਨੂੰ ਅਮਲ ‘ਚ ਲਿਆਉਣ ਲਈ ਸਭ ਦਾ ਸਹਿਯੋਗ ਜ਼ਰੂਰੀ : ਮੋਦੀ

0
Education Policy

ਕਿਹਾ, ਸਾਨੂੰ 21ਵੀਂ ਸਦੀ ਦੀ ਸਕਿੱਲਸ ਨਾਲ ਅੱਗੇ ਵਧਣਾ ਹੈ
ਸਿੱਖਿਆ ਮੰਤਰਾਲੇ ਵੱਲੋਂ ਕਰਵਾਇਆ ਜਾ ਰਿਹਾ ਹੈ ਦੋ ਰੋਜ਼ਾ ਸੰਮੇਲਨ

ਨਵੀਂ ਦਿੱਲੀ। ਕੌਮੀ ਸਿੱਖਿਆ ਨੀਤੀ ਆਉਣ ਤੋਂ ਬਾਅਦ ਪੂਰਾ ਜ਼ੋਰ ਇਸ ਨੂੰ ਅਮਲ ‘ਚ ਲਿਆਉਣ ਲਈ ਲੱਗਿਆ ਹੋਇਆ ਹੈ।  ਇਸੇ ਤਹਿਤ ਸਿੱਖਿਆ ਮੰਤਰਾਲੇ ਵੱਲੋਂ ਦੋ ਰੋਜ਼ਾ ਸੰਮੇਲਨ ਕਰਵਾਇਆ ਜਾ ਰਿਹਾ ਹੈ। ਸਿੱਖਿਆ ਮੰਤਰਾਲੇ ਅਨੁਸਾਰ ਕੌਮੀ ਸਿੱਖਿਆ ਨੀਤੀ ਦੇ ਅਮਲੇ ਨੂੰ ਸਾਰੇ ਜ਼ਿੰਮੇਵਾਰ ਲੋਕਾਂ ਤੱਕ ਇਸ ਨੂੰ ਪਹੁੰਚਾਉਣ ਲਈ ‘ਸਿੱਖਿਆ ਪਰਵ’ ਕਰਵਾਇਆ ਗਿਆ। ਇਹ 8 ਤੋਂ 25 ਸਤੰਬਰ ਤੱਕ ਚੱਲੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫਰੰਸ ਰਾਹੀਂ ਸ਼ੁੱਕਰਵਾਰ ਨੂੰ ਕੌਮੀ ਸਿੱਖਿਆ ਨੀਤੀ (ਐਨਈਪੀ) 2020 ਤਹਿਤ ’21ਵੀਂ ਸਦੀ ‘ਚ ਸਕੂਲੀ ਸਿੱਖਿਆ’ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਨਵੇਂ ਭਾਰਤ ਦੀ, ਨਵੀਂਆਂ ਉਮੀਦਾਂ ਦੀ, ਨਵੀਂਆਂ ਜ਼ਰੂਰਤਾਂ ਦੀ ਪੂਰਤੀ ਦਾ ਮਾਧਿਅਮ ਹੈ। ਇਸ ਦੇ ਪਿੱਛੇ ਪਿਛਲੇ 4-5 ਸਾਲਾਂ ਦੀ ਸਖ਼ਤ ਮਿਹਨਤ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿਖ ਤਾਂ ਬੱਚੇ ਉਦੋਂ ਵੀ ਰਹੇ ਸਨ ਜਦੋਂ ਉਹ ਖੇਡਦੇ ਹਨ, ਜਦੋਂ ਉਹ ਪਰਿਵਾਰ ‘ਚ ਗੱਲ ਕਰ ਰਹੇ ਹੁੰਦੇ ਹਨ ਜਦੋਂ ਉਹ ਬਾਹਰ ਤੁਹਾਡੇ ਨਾਲ ਘੁੰਮਣ ਜਾਂਦੇ ਹਨ ਪਰ ਜ਼ਿਆਦਾਤਰ ਮਾਤਾ-ਪਿਤਾ ਵੀ ਬੱਚਿਆਂ ਤੋਂ ਇਹ ਨਹੀਂ ਪੁੱਛਦੇ ਕਿ ਕੀ ਸਿੱਖਿਆ? ਉਹ ਵੀ ਇਹ ਪੁੱਛਦੇ ਹਨ ਕਿ ਨੰਬਰ ਕਿੰਨੇ ਆਏ। ਹਰ ਚੀਜ਼ ਇੱਥੇ ਹੀ ਆ ਕੇ ਅਟਕ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਵਿਦਿਆਰਥੀਆਂ ਲਈ ਮਾਰਕਸ਼ੀਟ ‘ਪ੍ਰੈਸ਼ਰ ਸੀਟ’ ਤੇ ਪਰਿਵਾਰਾਂ ਲਈ ‘ਪ੍ਰੇਸਟੀਜ਼ ਸ਼ੀਟ’ ਬਣ ਗਈ ਹੈ। ਕੌਮੀ ਸਿੱਖਿਆ ਨੀਤੀ ਦਾ ਮਕਸਦ ਇਸ ਦਬਾਅ ਨੂੰ ਦੂਰ ਕਰਨਾ ਹੈ। ਉਨ੍ਹਾਂ ਕਿਹਾ ਕਿ ਕੌਮੀ ਸਿੱਖਿਆ ਨੀਤੀ ‘ਚ ਹਰ ਵਿਦਿਆਰਥੀ ਨੂੰ ਕੋਈ ਵੀ ਵਿਸ਼ਾ ਚੁਣਨ ਦੀ ਪੂਰੀ ਖੁੱਲ੍ਹ ਹੈ। ਇਹ ਸਭ ਤੋਂ ਵੱਡੇ ਸੁਧਾਰ ‘ਚੋਂ ਇੱਕ ਹੈ।

ਸਿੱਖਿਆ ਨੀਤੀ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦੀਆਂ ਅਹਿਮ ਗੱਲਾਂ

  • 2022 ‘ਚ ਜਦੋਂ ਅਜ਼ਾਦੀ ਦੇ 75 ਸਾਲ ਪੂਰੇ ਹੋਣਗੇ ਉਦੋਂ ਭਾਰਤ ਦਾ ਹਰ ਵਿਦਿਆਰਥੀ ਕੌਮੀ ਸਿੱਖਿਆ ਨੀਤੀ ਰਾਹੀਂ ਤੈਅ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ‘ਚ ਪੜ੍ਹੇ। ਇਹ ਸਾਡੀ ਸਭ ਦੀ ਸਮੂਹਿਕ ਜ਼ਿੰਮੇਵਾਰੀ ਹੈ।
  • ਸਾਰੇ ਅਧਿਆਪਕਾਂ, ਪ੍ਰਸ਼ਾਸਕਾਂ, ਸਵੈ ਸੇਵੀ ਸੰਗਠਨਾਂ ਤੇ ਮਾਪਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਮਿਸ਼ਨ ‘ਚ ਆਪਣਾ ਸਹਿਯੋਗ ਦੇਣ।
  • ਕੌਮੀ ਸਿੱਖਿਆ ਨੀਤੀ ਦੀ ਇਸ ਯਾਤਰਾ ਦੇ ਪਥ ਪ੍ਰਦਸ਼ਕ ਦੇਸ਼ ਦੇ ਅਧਿਆਪਕ ਹਨ। ਭਾਵੇਂ ਨਵੇਂ ਤਰੀਕੇ ਨਾਲ ਲਰਨਿੰਗ ਹੋਵੇ, ਵਿਦਿਆਰਥੀ ਨੂੰ ਇਸ ਨਵੀਂ ਯਾਤਰਾ ‘ਤੇ ਲੈ ਕੇ ਜਾਣ ਦਾ ਕੰਮ ਅਧਿਆਪਕਾਂ ਨੇ ਹੀ ਕਰਨਾ ਹੈ। ਹਵਾਈ ਜਹਾਜ਼ ਕਿੰਨਾ ਹੀ ਐਡਵਾਂਸ ਹੋਵੇ, ਉੱਡਦਾ ਪਾਇਲਟ ਤੋਂ ਹੈ। ਇਸ ਲਈ ਸਿੱਖਿਆ ਨੂੰ ਵੀ ਕੁਝ ਨਵਾਂ ਸਿੱਖਣਾ ਹੈ ਤੇ ਕੁਝ ਪੁਰਾਣਾ ਭੁੱਲਣਾ ਵੀ ਪਵੇਗਾ।
  • ਸਾਡੀ ਪਹਿਲਾਂ ਦੀ ਜੋ ਸਿੱਖਿਆ ਨੀਤੀ ਰਹੀ ਹੈ, ਉਸਨੇ ਵਿਦਿਆਰਥੀਆਂ ਨੂੰ ਬਹੁਤ ਬੰਨ੍ਹ ਕੇ ਰੱਖਿਆ ਸੀ। ਜੋ ਵਿਦਿਆਰਥੀ ਸਾਇੰਸ ਲੈਂਦਾ ਹੈ ਉਹ ਆਰਟਸ ਜਾਂ ਕੋਮਰਸ ਨਹੀਂ ਪੜ੍ਹ ਸਕਦਾ ਸੀ। ਆਰਟਸ ਤੇ ਕੋਮਰਸ ਵਾਲਿਆਂ ਲਈ ਮੰਨ ਲਿਆ ਗਿਆ ਕਿ ਇਹ ਹਿਸਟਰੀ ਜਿਓਗ੍ਰਾਫ਼ੀ ਤੇ ਅਕਾਊਂਟ ਇਸ ਲਈ ਪੜ੍ਹ ਰਹੇ ਹਨ ਕਿਉਂਕਿ ਇਹ ਸਾਇੰਸ ਨਹੀਂ ਪੜ੍ਰ ਸਕਦੇ।
  • ਕੁਝ ਦਿਨ ਪਹਿਲਾਂ ਸਿੱਖਿਆ ਮੰਤਰਾਲੇ ਨੇ ਕੌਮੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਲਈ ਦੇਸ਼ ਭਰ ਦੇ ਸਿੱਖਿਆ ਮਾਹਿਰਾਂ ਤੋਂ ਸੁਝਾਅ ਮੰਗੇ ਸਨ। ਇੱਕ ਹਫ਼ਤੇ ਅੰਦਰ ਹੀ 15 ਲੱਖ ਤੋਂ ਵੱਧ ਸੁਝਾਅ ਮਿਲੇ ਹਨ। ਇਹ ਸੁਝਾਅ ਕੌਮੀ ਸਿੱਖਿਆ ਨੀਤੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ‘ਚ ਮੱਦਦ ਕਰਨਗੇ।
  • ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਕੌਮੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਦੇ ਇਸ ਅਭਿਆਨ ‘ਚ ਸਾਡੇ ਸਕੂਲ ਮੈਨੇਜਮੈਂਟ ਤੇ ਅਧਿਆਪਕ ਪੂਰੇ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ।