ਮੰਦਬੁੱਧੀ ਨਾਬਾਲਗ ਲੜਕੀ ਨਾਲ ਜਬਰ ਜਨਾਹ ਦੇ ਤਿੰਨੋਂ ਮੁਲਜ਼ਮ ਕਾਬੂ 

Three, Accused, Rape, Minor

ਭਾਦਸੋਂ, ਅਮਰੀਕ ਸਿੰਘ ਭੰਗੂ/ਸੱਚ ਕਹੂੰ ਨਿਊਜ਼

ਥਾਣਾ ਭਾਦਸੋਂ ਅਧੀਨ ਪੈਂਦੇ ਪਿੰਡ ਗੁਜਰਹੇੜੀ ਦੀ ਮੰਦਬੁੱਧੀ ਨਾਬਾਲਗ ਲੜਕੀ ਨਾਲ  ਬੀਤੇ ਦਿਨੀਂ ਹੋਏ ਜਬਰ ਜਨਾਹ ਮਾਮਲੇ ‘ਚ ਭਾਦਸੋਂ ਪੁਲਿਸ ਵੱਲੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ  ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਡੀਐਸਪੀ ਨਾਭਾ ਦਵਿੰਦਰ ਸਿੰਘ ਅਤਰੀ , ਥਾਣਾ ਮੁਖੀ ਹਰਮਨਪ੍ਰੀਤ ਸਿੰਘ ਚੀਮਾ ਨੇ  ਦੱਸਿਆ ਕਿ ਨਬਾਲਗ ਮੰਦਬੁੱਧੀ ਲੜਕੀ ਜਿਸਦੀ ਉਮਰ ਤਕਰੀਬਨ 15 ਕੁ ਸਾਲ ਹੈ, ਨਾਲ ਬੀਤੇ ਦਿਨੀਂ ਪਿੰਡ ਗੁਜਰਹੇੜੀ ਦੇ ਹੀ ਤਿੰਨ ਨੌਜਵਾਨ ਮੁੰਡਿਆਂ ਵੱਲੋਂ ਜਬਰ ਜਨਾਹ ਕੀਤਾ ਗਿਆ।

ਭਾਦਸਂੋ ਪੁਲਿਸ ਵੱਲੋਂ ਮੁਕੱਦਮਾ ਨੰਬਰ 63 18/7/18 ਅਧੀਨ ਧਾਰਾ 376 ਆਈ ਪੀ ਸੀ ਪੋਸਕੋ ਐਕਟ 5/6/2012 ਤਹਿਤ ਜਰਨੈਲ ਸਿੰਘ ਉਰਫ ਬੋਲਾ ਪੁੱਤਰ ਜਾਗਰ ਸਿੰਘ, ਮਨਦੀਪ ਸਿੰਘ ਉਰਫ ਨੀਟਾ ਪੁੱਤਰ ਜੰਗ ਸਿੰਘ, ਗੁਰਪ੍ਰੀਤ ਸਿੰਘ ਗੁਰੀ ਪੁੱਤਰ ਸੁੱਚਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ । ਉਨ੍ਹਾ ਕਿਹਾ ਕਿ ਮੰਦਬੁੱਧੀ ਲੜਕੀ ਜੋ ਕਿ ਜਬਰ ਜਨਾਹ ਤੋਂ ਬਾਦ ਕਈ ਮਹੀਨਿਆਂ ਤੋਂ ਗਰਭਵਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।