Breaking News

ਆਲੋਕ ਵਰਮਾ ਨੇ ਸੰਭਾਲੀ ਸੀਬੀਆਈ ਦੀ ਕਮਾਨ

ਏਜੰਸੀ ਨਵੀਂ ਦਿੱਲੀ,  
ਆਲੋਕ ਕੁਮਾਰ ਵਰਮਾ ਨੇ ਅੱਜ ਕੇਂਦਰੀ ਜਾਂਚ ਬਿਊਰੋ ਦਾ ਅਹੁਦਾ ਸੰਭਾਲ ਲਿਆ ਵਰਮਾ ਨੂੰ 19 ਜਨਵਰੀ ਨੂੰ ਸੀਬੀਆਈ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ ਇਸ ਤੋਂ ਪਹਿਲਾਂ ਵਰਮਾ ਦਿੱਲੀ ਦੇ ਪੁਲਿਸ ਕਮਿਸ਼ਨਰ ਸਨ ਉਨ੍ਹਾਂ ਅੰਤਰਿਮ ਡਾਇਰੈਕਟਰ ਵਜੋਂ ਕਾਰਜਭਾਰ ਸੰਭਾਲ ਰਹੇ ਰਾਕੇਸ਼ ਅਸਥਾਨਾ ਦੀ ਜਗ੍ਹਾ ਲਈ ਹੈ ਵਰਮਾ ਭਾਰਤੀ ਪੁਲਿਸ ਸੇਵਾ ਦੇ 1979 ਬੈਂਚ ਦੇ ਅਰੁਣਾਚਲ ਪ੍ਰਦੇਸ਼ -ਗੋਆ, ਮਿਜ਼ੋਰਮ ਤੇ ਸੰਘ ਸ਼ਾਸਿਤ ਪ੍ਰਦੇਸ਼ ਕਾਡਰ ਦੇ ਅਧਿਕਾਰੀ ਹਨ ਤੇ ਫਰਵਰੀ 2016 ‘ਚ ਉਨ੍ਹਾਂ ਪੁਲਿਸ ਕਮਿਸ਼ਨਰ ਭੀਮ ਸੈਨ ਬਸਤੀ ਦੇ ਸੇਵਾ ਮੁਕਤ ਹੋਣ ਤੋਂ ਬਾਅਦ ਦਿੱਲੀ ਪੁਲਿਸ ਕਮਿਸ਼ਨਰ ਦਾ ਅਹੁਦਾ ਸੰਭਾਲਿਆ ਸੀ ਉਨ੍ਹਾਂ ਦਾ  ਕਾਰਜਕਾਲ ਇਸ ਸਾਲ ਜੁਲਾਈ ਤੱਕ ਸੀ ਵਰਮਾ ਦਿੱਲੀ ਪੁਲਿਸ ਕਮਿਸ਼ਨਰ ਬਣਨ ਤੋਂ ਪਹਿਲਾਂ ਤਿਹਾੜ ਜੇਲ੍ਹ ਦੇ ਜਨਰਲ ਡਾਇਰੈਕਟਰ ਅਹੁਦੇ ‘ਤੇ ਸਨ

ਪ੍ਰਸਿੱਧ ਖਬਰਾਂ

To Top