ਹਮੇਸ਼ਾ ਚੰਗੇ ਲੋਕਾਂ ਦਾ ਸੰਗ ਕਰੋ: ਪੂਜਨੀਕ ਗੁਰੂ ਜੀ

0
382

ਹਮੇਸ਼ਾ ਚੰਗੇ ਲੋਕਾਂ ਦਾ ਸੰਗ ਕਰੋ: ਪੂਜਨੀਕ ਗੁਰੂ ਜੀ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੋ ਜੀਵ ਸਤਿਸੰਗ ਵਿਚ ਚੱਲ ਕੇ ਆਉਂਦਾ ਹੈ, ਉਸ ਦੇ ਜਨਮਾਂ-ਜਨਮਾਂ ਦੇ ਪਾਪ-ਕਰਮ ਕੱਟੇ ਜਾਂਦੇ ਹਨ ‘ਸਤਿ’ ਉਹ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਹੈ ਅਤੇ ਸੰਗ ਉਸ ਮਾਲਕ ਦੀ ਭਗਤੀ-ਇਬਾਦਤ ਕਰਕੇ ਉਸ ਸੱਚ ਦਾ ਸਾਥ ਕਰਨਾ ਹੈ ਇਨਸਾਨ ਜਿਵੇਂ ਦਾ ਸੰਗ ਕਰਦਾ ਹੈ, ਉਸ ’ਤੇ ਉਵੇਂ ਦਾ ਰੰਗ ਚੜ੍ਹਦਾ ਜ਼ਰੂਰ ਹੈ ਪਰ ਇਹ ਬਹੁਤ ਜ਼ਰੂਰੀ ਹੈ ਕਿ ਇਨਸਾਨ ਮਾੜਾ ਸੰਗ ਨਾ ਕਰੇ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਿਤੇ ਵੀ, ਕੋਈ ਵੀ ਕਿਸੇ ਨੂੰ ਮਾੜਾ ਕਹਿੰਦਾ ਹੋਵੇ, ਚੁਗਲੀ, ਨਿੰਦਿਆ, ਬੁਰਾਈ ਗਾਉਂਦਾ ਹੋਵੇ, ਜਿੱਥੋਂ ਤੱਕ ਸੰਭਵ ਹੋਵੇ ਕਿਨਾਰਾ ਕਰ ਜਾਓ ਮਜ਼ਬੂਰੀ ਵੱਸ ਕਿਤੇ ਸੁਣਨਾ ਪੈਂਦਾ ਹੈ ਤਾਂ ਪੰਜ-ਸੱਤ ਮਿੰਟ ਸਿਮਰਨ ਕਰੋ ਮਾਲਕ ਅੱਗੇ ਅਰਦਾਸ ਕਰੋ ਕਿ ਹੇ ਮਾਲਕ! ਮੈਨੂੰ ਇਸ ਪਾਪ-ਕਰਮ ਤੋਂ ਬਚਾ ਫਿਰ ਜੋ ਕਰੇਗਾ, ਉਹ ਹੀ ਭਰੇਗਾ, ਤੁਹਾਨੂੰ ਕੁਝ ਨਹੀਂ ਹੁੰਦਾ ਜਿੱਥੋਂ ਤੱਕ ਹੋਵੇ ਇਨਸਾਨ ਨੂੰ ਚੰਗੇ ਲੋਕਾਂ ਦਾ ਸੰਗ ਕਰਨਾ ਚਾਹੀਦਾ ਹੈ ਜਿੰਨਾ ਵੀ ਤੁਸੀਂ ਨੇਕ, ਭਲੇ ਪੁਰਸ਼ਾਂ ਦਾ ਸੰਗ ਕਰੋਗੇ, ਤੁਹਾਨੂੰ ਦਿਲੋ-ਦਿਮਾਗ ਵਿਚ ਮਾਲਕ ਦੇ ਪਿਆਰ-ਮੁਹੱਬਤ ਦੀ ਲਗਨ ਲੱਗੇਗੀ ਉਸ ਦੀ ਕਿਰਪਾ-ਦ੍ਰਿਸ਼ਟੀ ਦੇ ਤੁਸੀਂ ਕਾਬਲ ਬਣੋਗੇ ਉਸ ਦੀ ਦਇਆ-ਮਿਹਰ, ਰਹਿਮਤ ਵਰਸੇਗੀ ਅਤੇ ਤੁਸੀਂ ਤਮਾਮ ਉਨ੍ਹਾਂ ਖੁਸ਼ੀਆਂ ਦੇ ਹੱਕਦਾਰ ਬਣਦੇ ਜਾਓਗੇ ਜੋ ਤੁਹਾਡੀ ਕਿਸਮਤ ਵਿਚ ਹਨ ਅਤੇ ਜੋ ਤੁਹਾਡੀ ਕਿਸਮਤ ਵਿਚ ਨਹੀਂ ਵੀ ਹਨ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਸੰਗ ਵਿਚ ਆ ਕੇ ਬਚਨਾਂ ’ਤੇ ਅਮਲ ਕਰਨ ਵਾਲੇ ਜੀਵਾਂ ਦੀ ਕਿਸਮਤ ਬਦਲ ਜਾਇਆ ਕਰਦੀ ਹੈ ਸਤਿਸੰਗ ਸੁਣੋ ਅਤੇ ਅਮਲ ਕਰੋ ਬਿਨਾ ਅਮਲ ਤੋਂ ਇਨਸਾਨ ਨੂੰ ਕੋਈ ਖੁਸ਼ੀ ਹਾਸਲ ਨਹੀਂ ਹੁੰਦੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ