ਪੰਜਾਬ

ਅਮਰਿੰਦਰ ਨੇ ਸਿੱਧੂ ਦੀ ਬਾਦਲਾਂ ਖਿਲਾਫ਼ ਮੁਹਿੰਮ ਦੀ ਕੱਢੀ ਫੂਕ

Amarinder, Fires, Campaign, Against, Sidhu, Badals

ਆਖਿਆ, ਸਿੱਧੂ ਦੇ ਕਹਿਣ ‘ਤੇ ਨਹੀਂ ਹੋਵੇਗੀ ਕੋਈ ਕਾਰਵਾਈ

ਸਿੱਧੂ ਪ੍ਰੈਸ ਕਾਨਫਰੰਸ ਕਰਨ ਜਾਂ ਫਿਰ ਲਿਖਣ ਚਿੱਠੀ, ਨਹੀਂ ਹੋਏਗੀ ਕੋਈ ਕਾਰਵਾਈ

ਚੰਡੀਗੜ੍ਹ ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼

ਨਵਜੋਤ ਸਿੰਘ ਸਿੱਧੂ ਪ੍ਰੈਸ ਕਾਨਫਰੰਸ ਕਰਨ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਚਿੱਠੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਲਿਖਣ, ਉਸ ਦਾ ਕੋਈ ਅਸਰ ਨਹੀਂ ਹੋਣ ਵਾਲਾ ਹੈ, ਕਿਉਂਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬਾਦਲਾਂ ਖ਼ਿਲਾਫ਼ ਕਾਰਵਾਈ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਅਮਰਿੰਦਰ ਸਿੰਘ ਨੇ ਸਾਫ਼ ਕਿਹਾ ਕਿ ਨਵਜੋਤ ਸਿੱਧੂ ਨੇ ਹੈਲੀਕਾਪਟਰ ਦੇ ਖ਼ਰਚੇ ਸਣੇ ਇਸ਼ਤਿਹਾਰਾਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਹੈ,

ਇਸ ਵਿੱਚ ਉਨ੍ਹਾਂ ਨੂੰ ਕੁਝ ਗਲਤ ਨਹੀਂ ਲਗਦਾ ਹੈ, ਕਿਉਂਕਿ ਸਰਕਾਰ ਨੂੰ ਕਿਵੇਂ ਚਲਾਉਣਾ ਹੈ ਅਤੇ ਕਿਹੜਾ ਖ਼ਰਚਾ ਕਰਨਾ ਹੈ ਤੇ ਕਿਹੜਾ ਖ਼ਰਚਾ ਨਹੀਂ ਕਰਨਾ ਹੈ, ਇਹ ਉਨ੍ਹਾਂ ਨੇ ਦੇਖਣਾ ਸੀ। ਅਮਰਿੰਦਰ ਸਿੰਘ ਨੇ ਇਥੇ ਕਿਹਾ ਕਿ ਜੇਕਰ ਉਹ (ਅਮਰਿੰਦਰ) ਇਹੋ ਜਿਹੀਆਂ ਗੱਲਾਂ ਵਿੱਚ ਪੈਣਗੇ ਤਾਂ ਪੰਜਾਬ ਦਾ ਵਿਕਾਸ ਨਹੀਂ ਹੋ ਸਕਦਾ। ਇਥੇ ਦੱਸਣਯੋਗ ਹੈ ਕਿ ਨਵਜੋਤ ਸਿੱਧੂ ਨੇ ਸੁਖਬੀਰ ਬਾਦਲ ਖ਼ਿਲਾਫ਼ ਮੁਹਿੰਮ ਛੇੜਦੇ ਹੋਏ ਪ੍ਰੈਸ ਕਾਨਫਰੰਸ ਕੀਤੀ ਜਾ ਰਹੀਆਂ ਹਨ।

ਹੁਣ ਤੱਕ ਨਵਜੋਤ ਸਿੱਧੂ ਵਲੋਂ ਕੁੱਲ 3 ਪ੍ਰੈਸ ਕਾਨਫਰੰਸ ਕੀਤੀ ਜਾ ਚੁੱਕੀਆਂ ਹਨ। ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕਾਰਵਾਈ ਲਈ ਚਿੱਠੀ ਲਿਖੀ ਹੋਈ ਹੈ, ਜਿਸ ‘ਤੇ ਅੱਜ ਕਾਰਵਾਈ ਕਰਨ ਤੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ।

ਸਿੱਧੂ ਵੱਲੋਂ ਉਠਾਏ ਗਏ ਮੁੱਦੇ

  • ਅਕਾਲੀ-ਭਾਜਪਾ ਸਰਕਾਰ ਵੇਲੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਲੀਡਰਸ਼ਿਪ ਵੱਲੋਂ ਸਰਕਾਰੀ ਪ੍ਰਚਾਰ ਦੇ ਨਾਂਅ ‘ਤੇ 1 ਅਰਬ 82 ਕਰੋੜ ਰੁਪਏ ਖਰਚੇ ਗਏ ਇਸ ਪੈਸੇ ਨਾਲ ਸਰਕਾਰ ਦੀ ਬਜਾਇ ਅਕਾਲੀ ਦਲ ਦਾ ਪ੍ਰਚਾਰ ਹੋਇਆ ਸੀ
  • ਬਾਦਲ ਪਰਿਵਾਰ ਨੇ 1 ਅਰਬ 21 ਕਰੋੜ ਰੁਪਏ ਹਵਾਈ ਸਫਰ ‘ਤੇ ਖਰਚੇ
  • ਬਾਦਲਾਂ ਨੇ 120 ਲੱਖ ਕਰੋੜ ਨਿਵੇਸ਼ ਦਾ ਦਾਅਵਾ ਕੀਤਾ ਪਰ ਆਇਆ ਸਿਰਫ 6 ਹਜ਼ਾਰ ਕਰੋੜ ਦੇ ਕਰੀਬ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ। 

ਪ੍ਰਸਿੱਧ ਖਬਰਾਂ

To Top