ਭਲਕੇ ਵਿਦਿਆਰਥੀਆਂ ਨੂੰ 5100 ਰੁਪਏ ਦੇਣਗੇ ਅਮਰਿੰਦਰ ਸਿੰਘ, 335 ਦੀ ਹੋਈ ਚੋਣ

0
Capt Amarinder Singh

ਸਿੱਧਾ ਬੈਂਕ ਖਾਤੇ ਵਿੱਚ ਜਾਣਗੇ ਪੈਸੇ, ਸਾਰੇ ਵਿਦਿਆਰਥੀਆਂ ਤੋਂ ਮੰਗੇ ਗਏ ਹਨ ਬੈਂਕ ਅਕਾਉਂਟ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇ ਹੋਣਹਾਰ ਵਿਦਿਆਰਥੀਆਂ ਲਈ ਇਸ ਵਾਰ ਦਾ ਆਜ਼ਾਦੀ ਦਿਵਸ ਕੁਝ ਖਾਸ ਹੋਣ ਜਾ ਰਿਹਾ ਹੈ। ਇਸ ਦਿਨ ਨਾ ਸਿਰਫ਼ ਆਜ਼ਾਦੀ ਦਾ ਜਸ਼ਨ ਹੋਏਗਾ, ਸਗੋਂ 98 ਫੀਸਦੀ ਤੋਂ ਜਿਆਦਾ ਨੰਬਰ ਲੈ ਕੇ ਆਉਣ ਵਾਲੇ ਵਿਦਿਆਰਥੀਆਂ ਦੇ ਬੈਂਕ ਖਾਤੇ ਵਿੱਚ ਵੀ ਘੰਟੀ ਵੱਜਣ ਵਾਲੀ ਹੈ। 15 ਅਗਸਤ ਦੀ ਸਵੇਰ ਨੂੰ 98 ਫੀਸਦੀ ਨੰਬਰ ਲੈ ਕੇ ਆਉਣ ਵਾਲੇ ਵਿਦਿਆਰਥੀਆਂ ਦੇ ਬੈਂਕ ਖਾਤੇ ਵਿੱਚ 5100 ਰੁਪਏ ਆਉਣਗੇ। ਇਹ 5100 ਰੁਪਏ ਕੋਈ ਹੋਰ ਨਹੀਂ ਸਗੋਂ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਪਾਉਣ ਵਾਲੇ ਹਨ। ਇਸ ਸਬੰਧੀ ਸਿੱਖਿਆ ਵਿਭਾਗ ਵਲੋਂ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ।

ਇਸ ਲਈ ਪੰਜਾਬ ਭਰ ਦੇ ਇਹੋ ਜਿਹੇ 335 ਵਿਦਿਆਰਥੀਆਂ ਦੇ ਬੈਂਕ ਅਕਾਉਂਟ ਨੰਬਰ ਮੰਗ ਲਏ ਗਏ ਹਨ, ਜਿਨਾਂ ਦੇ ਨੰਬਰ 98 ਫੀਸਦੀ ਤੋਂ ਜਿਆਦਾ ਹਨ। ਪੈਸੇ 12ਵੀ ਜਮਾਤ ਦੇ ਵਿਦਿਆਰਥੀਆਂ ਦੇ ਬੈਂਕ ਖਾਤੇ ਵਿੱਚ ਹੀ ਆਉਣਗੇ, ਜਦੋਂ ਕਿ ਇਸ ਤੋਂ ਇਲਾਵਾ ਕਿਸੇ ਹੋਰ ਕਲਾਸ ਦੇ ਵਿਦਿਆਰਥੀਆਂ ਨੂੰ ਇਸ ਤਰਾਂ ਦੀ ਵਜ਼ੀਫ਼ਾ ਦੇਣ ਬਾਰੇ ਨਾ ਹੀ ਪਹਿਲਾਂ ਕੋਈ ਐਲਾਨ ਕੀਤਾ ਗਿਆ ਸੀ ਅਤੇ ਨਾ ਹੀ ਇਸ ਸਬੰਧੀ ਹੁਣ ਕੋਈ ਵਿਚਾਰ ਕੀਤਾ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਹਰ ਸਾਲ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵਲੋਂ ਦਿੱਤੇ ਜਾਣ ਵਾਲੀ ਇਨਾਮੀ ਰਾਸ਼ੀ ਇਸ ਵਾਰ ਕਿਸੇ ਵੀ ਵਿਦਿਆਰਥੀ ਨੂੰ ਨਹੀਂ ਦਿੱਤੀ ਗਈ ਸੀ, ਕਿਉਂਕਿ ਪਰੀਖਿਆਵਾਂ ਮੁਕੰਮਲ ਨਾਂ ਹੋਣ ਕਰਕੇ ਨਤੀਜੇ ਵੀ ਸਿੱਖਿਆ ਬੋਰਡ ਵੱਲੋਂ ਪਹਿਲਾਂ ਹੋਈਆਂ  ਪਰੀਖਿਆਵਾਂ ਦੇ ਆਧਾਰ ‘ਤੇ ਹੀ ਦਿੱਤੇ ਗਏ ਸਨ। ਜਿਸ ਕਾਰਨ ਨਾ ਹੀ ਮੈਰਿਟ ਦੀ ਐਲਾਨੀ ਗਈ ਅਤੇ ਨਾ ਹੀ ਕਿਸੇ ਵੀ ਵਿਦਿਆਰਥੀ ਨੂੰ ਇਨਾਮੀ ਰਾਸ਼ੀ ਦਿੱਤੀ ਗਈ ਸੀ।

Amarinder, Center, Pakistan , Weapons, Drone

ਇਸ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ 98 ਫੀਸਦੀ ਤੋਂ ਜਿਆਦਾ ਨੰਬਰ ਲੈ ਕੇ ਆਉਣ ਵਾਲੇ ਵਿਦਿਆਰਥੀਆਂ ਨੂੰ 5100 ਰੁਪਏ ਵਜ਼ੀਫ਼ਾ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸੇ ਐਲਾਨ ਦੇ ਤਹਿਤ ਹੁਣ 15 ਅਗਸਤ ਨੂੰ 5100 ਰੁਪਏ ਦੇਣ ਦਾ ਤਿਆਰੀ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵਲੋਂ ਕੀਤੀ ਜਾ ਰਹੀਂ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ