ਅਮਰਿੰਦਰ ਸਿੰਘ ਦਾ ਕਿਸਾਨੀ ‘ਤੇ ਸਿਆਸੀ ਦਾਅ, ਕੱਲ੍ਹ ਮਿਲਣਗੇ ਅਮਿਤ ਸ਼ਾਹ ਨੂੰ, ਲੈ ਕੇ ਜਾਣਗੇ ਨਾਲ ਕਿਸਾਨ ਆਗੂ

0
103
Captain Amarinder Singh Sachkahoon

ਤਿੰਨੇ ਖੇਤੀ ਕਾਨੂੰਨਾਂ ਨੂੰ ਖ਼ਤਮ ਕਰਵਾਉਣ ਦੀ ਕੋਸ਼ਿਸ਼ ’ਚ ਅਮਰਿੰਦਰ, ਚੋਣਾਂ ’ਚ ਲੈਣਗੇ ਇਹਦਾ ਫਾਇਦਾ

25 ਤੋਂ 30 ਜਣਿਆ ਦਾ ਵਫ਼ਦ ਲੈ ਕੇ ਜਾਣਗੇ ਦਿੱਲੀ, ਅਮਿਤ ਸ਼ਾਹ ਨਾਲ ਕਰਵਾਈ ਜਾਏਗੀ ਮੀਟਿੰਗ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਵਿੱਚ ਆਪਣੀ ਪਾਰਟੀ ਬਣਾ ਕੇ ਚੋਣਾਂ ਵਿੱਚ ਉੱਤਰਨ ਤੋਂ ਪਹਿਲਾਂ ਅਮਰਿੰਦਰ ਸਿੰਘ ਕਿਸਾਨੀ ’ਤੇ ਸਿਆਸੀ ਦਾਅ ਖੇਡਣ ਜਾ ਰਹੇ ਹਨ। ਉਹ ਵੀਰਵਾਰ ਨੂੰ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ, ਜਿਥੇ ਕਿ ਉਹ 25 ਤੋਂ 30 ਕਿਸਾਨ ਆਗੂ ਅਤੇ ਟ੍ਰੇਡਿੰਗ ਨਾਲ ਜੁੜੇ ਲੋਕਾਂ ਨਾਲ ਮੀਟਿੰਗ ਕਰਵਾਉਣਗੇ। ਇਸ ਦੌਰਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਗੱਲਬਾਤ ਕੀਤੀ ਜਾਏਗੀ ਤਾਂ ਕਿ ਇਸ ਮਸਲੇ ਦਾ ਹੱਲ ਕੱਢਦੇ ਹੋਏ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਿਆਸੀ ਲਾਹਾ ਲਿਆ ਜਾ ਸਕੇ।

ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਖ਼ੁਦ ਇਹ ਜਾਣਕਾਰੀ ਚੰਡੀਗੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਤੀ ਹੈ। ਉਨਾਂ ਕਿਹਾ ਕਿ ਕਿਸਾਨੀ ਅੰਦੋਲਨ ਨੂੰ ਲੈ ਕੇ ਉਹ ਸ਼ੁਰੂ ਤੋਂ ਹੀ ਚਿੰਤਤ ਸਨ ਅਤੇ ਉਨਾਂ ਨੇ ਪਹਿਲਾਂ ਵੀ ਕਈ ਵਾਰ ਦਿੱਲੀ ਇਸ ਸਬੰਧੀ ਗੱਲਬਾਤ ਕਰਦੇ ਹੋਏ ਮਾਮਲੇ ਨੂੰ ਨਿਪਟਾਉਣ ਦੀ ਬੇਨਤੀ ਕੀਤੀ ਸੀ। ਹੁਣ ਉਹ ਵੀਰਵਾਰ ਨੂੰ ਮੁੜ ਤੋਂ ਦਿੱਲੀ ਜਾ ਰਹੇ ਹਨ। ਜਿਥੇ ਕਿ ਉਨਾਂ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਲੰਬੀ ਮੀਟਿੰਗ ਹੋਏਗੀ। ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਨਾਲ ਇਸ ਮੀਟਿੰਗ ਵਿੱਚ ਭਾਗ ਲੈਣ ਲਈ 25 ਤੋਂ 30 ਲੋਕ ਸ਼ਾਮਲ ਹੋਣਗੇ। ਇਨਾਂ ਵਿੱਚ ਕੋਈ ਵੀ ਵਿਧਾਇਕ ਜਾਂ ਫਿਰ ਸੰਸਦ ਮੈਂਬਰ ਨਹੀਂ ਹੋਏਗਾ। ਇਨਾਂ ਵਿੱਚ ਖੇਤੀ ਨਾਲ ਜੁੜੇ ਹੋਏ ਹੀ ਲੋਕ ਸ਼ਾਮਲ ਹੋਣਗੇ ਤਾਂ ਕਿ ਅਮਿਤ ਸ਼ਾਹ ਨਾਲ ਮੀਟਿੰਗ ਦੌਰਾਨ ਇਸ ਸਬੰਧੀ ਸਾਰੀ ਗੱਲਬਾਤ ਕੀਤੀ ਜਾ ਸਕੇ।

ਅਮਰਿੰਦਰ ਸਿੰਘ ਆਪਣੇ ਇਸ ਸਿਆਸੀ ਦਾਅ ਨਾਲ ਪੰਜਾਬ ਵਿੱਚ ਨਵੇਂ ਸਿਆਸੀ ਸਫ਼ਰ ਦੀ ਸ਼ੁਰੂਆਤ ਕਰਨਾ ਚਾਹੁੰਦੇ ਹਨ ਤਾਂ ਕਿ ਉਨਾਂ ਦੀ ਸ਼ੁਰੂਆਤ ਪੰਜਾਬ ਵਿੱਚ ਚੰਗੀ ਹੋ ਸਕੇੇੇ। ਆਪਣੀ ਨਵੀਂ ਪਾਰਟੀ ਸਬੰਧ ’ਚ ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ’ਚ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਪਾਰਟੀ ਦੇ ਨਾਂਅ ਦਾ ਵੀ ਐਲਾਨ ਕਰ ਦਿੱਤਾ ਜਾਏਗਾ ਉਨ੍ਹਾਂ ਕਿਹਾ ਕਿ ਪਾਰਟੀ ’ਚ ਪੁਰਾਣੇ ਕਾਂਗਰਸੀ ਵੀ ਸ਼ਾਮਲ ਹੋਣਗੇ ਅਤੇ 117 ਸੀਟਾਂ ’ਤੇ ਚੋਣਾ ਲੜੀਆ ਜਾਣਗੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ