ਅਮਿਤ ਸ਼ਾਹ ਫਿਰ ਏਮਸ ‘ਚ ਭਰਤੀ

0
AIIMS

ਅਮਿਤ ਸ਼ਾਹ ਫਿਰ ਏਮਸ ‘ਚ ਭਰਤੀ

ਨਵੀਂ ਦਿੱਲੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹਾਲਤ ਵਿਗੜਨ ‘ਤੇ ਇੱਕ ਵਾਰ ਫਿਰ ਉਨ੍ਹਾਂ ਨੂੰ ਅਖਿਲ ਭਾਰਤੀ ਆਯੁਰ ਵਿਗਿਆਨ ਸੰਸਥਾਨ (ਏਮਸ) ‘ਚ ਭਰਤੀ ਕਰਵਾਇਆ ਗਿਆ ਹੈ।

ਏਮਸ ਸੂਤਰਾਂ ਅਨੁਸਾਰ ਸ਼ਾਹ ਨੂੰ ਸ਼ਨਿੱਚਰਵਾਰ ਰਾਤ 11 ਵਜੇ ਏਮਸ ‘ਚ ਦਾਖਲ ਕਰਵਾਇਆ ਗਿਆ। ਸ਼ਾਹ ਨੂੰ ਦੋ ਅਗਸਤ ਨੂੰ ਕੋਰੋਨਾ ਪੀੜਤ ਹੋਣ ‘ਤੇ ਗੁਰੂਗ੍ਰਾਮ ਦੇ ਮੇਦਾਂਤਾ ‘ਚ ਭਰਤੀ ਕਰਵਾਇਆ ਗਿਆ ਸੀ। ਕੋਰੋਨਾ ਨੂੰ ਹਰਾ ਕੇ ਉਹ 14 ਅਗਸਤ ਨੂੰ ਘਰ ਆ ਗਏ ਸਨ ਪਰੰਤੂ ਵਾਇਰਸ ਤੋਂ ਬਾਅਦ ਦੀ ਤਕਲੀਫ਼ ਕਾਰਨ 18 ਅਗਸਤ ਨੂੰ ਏਮਸ ‘ਚ ਭਰਤੀ ਹੋਏ ਸਨ ਤੇ ਉੱਥੋਂ ਉਨ੍ਹਾਂ ਨੂੰ 31 ਅਗਸਤ ਨੂੰ ਛੁੱਟੀ ਮਿਲੀ ਸੀ। ਉਨ੍ਹਾਂ ਇਸ ਵਾਰ ਏਮਸ ਦੇ ਕਾਰਡੀਓ ਨਿਊਰੋ ਟਾਵਰ ‘ਚ ਭਰਤੀ ਕਰਵਾਇਆ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.