ਮਨੋਰੰਜਨ

ਮੈਂ ਰਾਸ਼ਟਰਪਤੀ ਬਣਨ ਦੇ ਲਾਇਕ ਨਹੀਂ ਹਾਂ : ਅਮਿਤਾਭ

ਨਵੀਂ ਦਿੱਲੀ। ਮਾਰਚ ‘ਚ ਅਭਿਨੇਤਾ ਤੇ ਸਾਂਸਦ ਸ਼ੱਤਰੂਘਣ ਸਿਨਹਾ ਨੇ ਅਮਿਤਾਭ ਬੱਚਨ ਦਾ ਨਾਂਅ ਅਗਲੇ ਰਾਸ਼ਟਰਪਤੀ ਲਈ ਪ੍ਰਸਤਾਵਿਤ ਕੀਤਾ, ਇਸ ਤੋਂ ਬਾਅਦ ਅਮਰ ਸਿੰਘ ਨੇ ਇੱਕ ਇੰਟਰਵਿਉ ‘ਚ ਕਿਹਾ ਕਿ ਪੀਐੱਮ ਮੋਦੀ ਅਮਿਤਾਭ ਬੱਚਨ ਦਾ ਨਾਂਅ  ਅਗਲੇ ਰਾਸ਼ਟਰਪਤੀ ਲਈ ਦੇਸ਼ ਦੇ ਸਾਹਮਣੇ ਰੱਖ ਸਕਦੇ ਹਨ। ਏਈ ਸਮਯ ਨਾਲ ਇੱਕ ਇੰਟਰਵਿਊ ‘ਚ ਅਮਿਤਾਬ ਬੱਚਨ ਨੇ ਇਨ੍ਹਾਂ ਗੱਲਾਂ ਨੂੰ ਬਕਵਾਸ ਦੱਸਦਿਆਂ ਕਿਹਾ ਕਿ ਮੈਂ ਰਾਸ਼ਟਰਪਤੀ ਬਣਨ ਦੇ ਕਾਬਲ ਨਹੀਂ ਹਾਂ।
ਇੰਟਰਵਿਊ ਦੌਰਾਨ ਜਦੋਂ ਬਿੱਗ ਬੀ ਤੋਂ ਇਸ ਵਿਸ਼ੇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸ਼ੱਤਰੂਘਣ ਮੇਰੇ ਮਿੱਤਰ ਹਨ। ਇਹ ਗੱਲਾਂ ਸ਼ੱਤਰੂਘਣ ਨੇ ਮਜ਼ਾਕ ‘ਚ ਕਹੀਆਂ ਹੋਣਗੀਆਂ।

ਪ੍ਰਸਿੱਧ ਖਬਰਾਂ

To Top