ਅਮਿਤਾਭ ਦਾ ਅਮੂਲ ਨੇ ਵੱਖਰੇ ਅੰਦਾਜ਼ ‘ਚ ਕੀਤਾ ਸਵਾਗਤ

0

ਸੁਪਰਸਟਾਰ ਨੇ ਖੁਦ ਇਸ ਪੋਸਟਰ ਨੂੰ ਕੀਤਾ ਸਾਂਝਾ

ਮੁੰਬਈ। ਕੋਰੋਨਾ ਨੂੰ ਹਰਾ ਦੇਣ ਵਾਲੇ ਸਦੀ ਦੇ ਮਹਾਂਨਾਇਕ ਅਮਿਤਾਭ ਬੱਚਨ ਦਾ ਦੇਸ਼ ‘ਚ ਡੇਅਰੀ ਉਦਯੋਗ ਦੀ ਅਗੁਆ ਅਮੂਲ ਨੇ ਘਰ ਵਾਪਸੀ ‘ਤੇ ਵੱਖਰੇ ਅੰਦਾਜ਼ ‘ਚ ਸਵਾਗਤ ਕੀਤਾ।

ਅਮੂਲ ਨੇ ਕੋਰੋਨਾ ਨੂੰ ਹਰਾਉਣ ਵਾਲੇ ਅਮਿਤਾਭ ਬੱਚਨ ਦਾ ਵੱਖਰੇ ਹੀ ਅੰਦਾਜ਼ ‘ਚ ਕਾਮਿਕ ਪੋਸਟਰ ਨਾਲ ਸਵਾਗਤ ਕੀਤਾ ਤੇ ਬਿੱਗ ਬੀ ਨੇ ਇਸ ਟਵਿੱਟਰ ਤੇ ਆਪਣੇ ਇੰਸਟਾਗ੍ਰਾਮ ‘ਤੇ ਜਾਰੀ ਕੀਤਾ ਹੈ। ਅਮੂਲ ਦੇ ਅਮਿਤਾਭ ਦੇ ਕੋਰੋਨਾ ਨਾਲ ਠੀਕ ਹੋ ਕੇ ਘਰ ਪਰਤਣ ‘ਤੇ ਜਾਰੀ ਇਸ ਕਾਮਿਕ ਫੋਟੋ ‘ਚ ਬਿੱਗ ਬੀ ਸੋਫੇ ‘ਤੇ ਬੈਠੇ ਹਨ ਤੇ ਮੋਬਾਇਲ ਵੇਖ ਰਹੇ ਹਨ। ਉਨ੍ਹਾਂ ਦੇ ਨਾਲ ਪਿਆਰੀ ਜਿਹੀ ਛੋਟੀ ਅਮੂਲ ਗਰਲ ਵੀ ਬੈਠੀ ਹੈ। ਫੋਟੋ ‘ਚ ਮੁੱਖ ਖਿੱਚ ਦਾ ਕੇਂਦਰ ਤਾਂ ਉਹ ਸਥਾਨ ਹੈ ਜਿੱਥੇ ਲਿਖਿਆ ਹੋਇਆ, ਏਬੀ ਬੀਟਸ ਸੀ। ਸੁਪਰਸਟਾਰ ਨੇ ਇਸ ਪੋਸਟਰ ਨੂੰ ਸਾਂਝਾ ਕਰਦਿਆਂ ਲਿਖਿਆ, ‘ਧੰਨਵਾਦ ਅਮੂਲ, ਹਮੇਸ਼ਾ ਤੁਸੀਂ ਆਪਣੇ ਅਨੋਖੇ ਤੇ ਜੁਦਾ ਪੋਸਟਰ ਕੈਂਪੇਨਸ ‘ਚ ਮੇਰੇ ਬਾਰੇ ‘ਚ ਸੋਚਣ ਲਈ। ਸਾਲਾਂ ਤੋਂ ‘ਅਮੂਲ’ ਨੇ ਸਨਮਾਨਿਤ ਕੀਤਾ ਹੈ ਮੈਨੂੰ, ਇੱਕ ਸਾਧਾਰਨ ਸ਼ਖਸੀਅਤ ਨੂੰ ‘ਅਮੂਲ’ ਬਣਾ ਦਿੱਤਾ ਤੁਸੀ!”

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ