ਸ਼ਰ੍ਹੇਆਮ ਹੋ ਰਹੀ ਚੋਣ ਜ਼ਾਬਤੇ ਦੀ ਉਲੰਘਣਾ

ਗੁਰਜੀਤ ਭੁੱਚੋ ਮੰਡੀ,
ਆਦਰਸ਼ ਚੋਣ ਜਾਬਤਾ ਲੱਗਣ ਦੇ ਬਾਵਜ਼ੂਦ ਸਿਆਸੀ ਪਾਰਟੀਆਂ ਵੱਲੋਂ ਸਰਕਾਰੀ ਕੰਧਾਂ, ਖੰਬਿਆਂ ‘ਤੇ ਲਾਏ ਪੋਸਟਰ, ਝੰਡੇ ਪ੍ਰਸ਼ਾਸਨ ਦੀ ਨਜ਼ਰ ‘ਚ ਨਹੀਂ ਆਏ ਜਾਂ ਉਹ ਇਸ ਨੂੰ ਨਜ਼ਰ ਅੰਦਾਜ ਕਰ ਰਹੇ ਹਨ। ੂ
ਸਥਾਨਕ ਕਲਾਕ ਟਾਵਰ ਦੀ ਕੰੰਧ ‘ਤੇ ਇੱਕ ਪਾਰਟੀ ਵੱਲੋਂ ਪੋਸਟਰ ਲਗਾਏ ਹੋਏ ਹਨ ਜਦੋਂਕਿ ਇੱਕ ਹੋਰ ਪਾਰਟੀ ਵੱਲੋਂ ਮੰਡੀ ਦੇ ਬਜ਼ਾਰ ਵਿੱਚਲੇ ਖੰਬਿਆਂ ਅਤੇ ਅਨਾਜ ਮੰਡੀ ‘ਚ ਮੰਡੀ ਯਾਰਡਾਂ ‘ਤੇ ਪਾਰਟੀ ਦੇ ਝੰਡੇ ਲਾਏ ਹੋਏ ਹਨ। ਸਿਆਸੀ ਪਾਰਟੀਆਂ ਵੱਲੋਂ ਚੋਣ ਜ਼ਾਬਤੇ ਦੀ ਕੀਤੀ ਜਾ ਰਹੀ ਉਲੰਘਣਾ ਬਾਰੇ ਭਾਰੀ ਚਰਚਾ ਹੈ।