ਨਰਾਜ਼ ਜਿਹੈ ਧਰਤੀ-ਪੁੱਤਰ ਕਿਸਾਨ

ਨਰਾਜ਼ ਜਿਹੈ ਧਰਤੀ-ਪੁੱਤਰ ਕਿਸਾਨ

ਖੇਤੀ ਬਿੱਲਾਂ ਨੂੰ ਲੈ ਕੇ ਅੱਜ-ਕੱਲ੍ਹ ਦੇਸ਼ ਦੇ ਕਾਸ਼ਤਕਾਰਾਂ ਦਾ ਗੁੱਸਾ ਸੱਤਵੇਂ ਅਸਮਾਨ ‘ਤੇ ਹੈ ਕੇਂਦਰ ਦੀ ਮਨਸ਼ਾ ਹੈ, 2022 ਤੱਕ ਇਨ੍ਹਾਂ ਦੀ ਆਮਦਨੀ ਦੁੱਗਣੀ ਕੀਤੀ ਜਾਵੇ ਧਰਤੀ ਦੇ ਲਾਲਾਂ ਦਾ ਮੰਡੀਆਂ ‘ਚ ਸ਼ੋਸ਼ਣ ਖ਼ਤਮ ਹੋਵੇ ਫ਼ਸਲਾਂ ਦੀ ਲਾਗਤ ਘੱਟ ਹੋਵੇ ਉਤਪਾਦਨ ‘ਚ ਵਾਧਾ ਹੋਵੇ ਆਖ਼ਰ  ਧਰਤੀ-ਪੁੱਤਰ ਖੁਸ਼ਹਾਲ ਹੋਣ ਮੋਦੀ ਸਰਕਾਰ ਨੇ ਇਸ ਲਈ ਇੱਕ ਦੇਸ਼ ਇੱਕ ਬਜ਼ਾਰ ਦਾ ਰਾਹ ਰੌਸ਼ਨ ਕੀਤਾ ਤਾਂ ਕਿ ਕੋਈ ਕਾਰੋਬਾਰੀ ਕਾਸ਼ਤਕਾਰਾਂ ਨਾਲ ਧੋਖਾ ਨਾ ਕਰ ਸਕੇ ਇਸ ਤੋਂ ਪਹਿਲਾਂ ਚੋਣਵੇਂ ਉਤਪਾਦਾਂ ਨੂੰ ਜ਼ਰੂਰੀ ਵਸਤੂ ਐਕਟ ਤੋਂ ਬਾਹਰ ਕਰ ਦਿੱਤਾ ਕਿਸਾਨਾਂ ਨੂੰ ਲੱਗਦਾ ਹੈ, ਇਹ ਖੇਤੀ ਬਿੱਲ ਕਾਰੋਬਾਰੀਆਂ ਦੇ ਹਿੱਤ ‘ਚ ਹਨ ਸਰਕਾਰ ਘੱਟੋ-ਘੱਟ ਸਮੱਰਥਨ ਮੁੱਲ ਐਮਐਸਪੀ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਮੰਡੀਆਂ ਨੂੰ ਬੰਦ ਕਰਨ ਦੀ ਡੂੰਘੀ ਸਾਜ਼ਿਸ ਹੈ ਕੰਟਰੈਕਟ ਫਾਰਮਿੰਗ ਛੋਟੇ ਅਤੇ ਦਰਮਿਆਨੇ ਕਾਸ਼ਤਕਾਰਾਂ ਦੀ ਹੋਂਦ ਖ਼ਤਮ ਕਰਨ ਦੀ ਸਾਜਿਸ਼ ਹੈ

ਇਨ੍ਹਾਂ ਬਿੱਲਾਂ ‘ਚ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਵੀ ਸਾਜਿਸ਼ ਦੀ ਬੋਅ ਆਈ ਤਾਂ ਉਨ੍ਹਾਂ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ ਹਾਲਾਂਕਿ ਇਸ ਤੋਂ ਪਹਿਲਾਂ ਲੋਕ ਸਭਾ ‘ਚ ਕੀਮਤ ਗਾਰੰਟੀ ਅਤੇ ਖੇਤੀ ਸੇਵਾ ਬਿੱਲ ਤੋਂ ਇਲਾਵਾ ਖੇਤੀ ਉਤਪਾਦ ਵਪਾਰ ਅਤੇ ਵਣਜ ਬਿੱਲ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਪੇਸ਼ ਕੀਤੇ ਜਰੂਰੀ ਵਸਤੂ-ਸੋਧ ਬਿੱਲ ਲੋਕ ਸਭਾ ‘ਚ ਪਹਿਲਾਂ ਹੀ ਪਾਸ ਹੋ ਚੁੱਕਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖ਼ਬੀਰ ਸਿੰਘ ਬਾਦਲ ਨੇ ਲੋਕ ਸਭਾ ‘ਚ ਇਨ੍ਹਾਂ ਬਿੱਲਾਂ ਨੂੰ ਕਿਸਾਨਾਂ ਨੂੰ ਬਰਬਾਦ ਕਰਨ ਵਾਲਾ ਦੱਸਿਆ ਜਦੋਂ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਨੇ ਅਸਤੀਫ਼ਾ ਦੇਣ ਤੋਂ ਬਾਅਦ ਕਿਹਾ, ਕਿਸਾਨਾਂ ਦੀ ਭੈਣ ਅਤੇ ਬੇਟੀ ਬਣ ਕੇ ਉਨ੍ਹਾਂ ਨਾਲ ਖੜ੍ਹੇ ਹੋਣ  ‘ਚ ਉਨ੍ਹਾਂ ਨੂੰ ਮਾਣ ਹੈ ਪਦਮਸ੍ਰੀ ਭਾਰਤ ਭੂਸ਼ਣ ਤਿਆਗੀ ਦੀ ਰਾਇ ਇਨ੍ਹਾਂ ਬਿੱਲਾਂ ਦੀ ਮੁਖਾਲਫ਼ਤ ਕਰਨ ਵਾਲਿਆਂ ਤੋਂ ਜੁਦਾ ਹੈ

ਉਨ੍ਹਾਂ ਨੇ ਇਨ੍ਹਾਂ ਬਿੱਲਾਂ ਨੂੰ ਕਿਸਾਨਾਂ ਲਈ ਵਰਦਾਨ ਦੱਸਦੇ ਹੋਏ ਕਿਹਾ, ਇਹ ਸਿਰਫ਼ ਕਾਨੂੰਨ ਹੀ ਨਹੀਂ ਬਣਨਗੇ ਸਗੋਂ ਮੇਰੇ ਕਿਸਾਨ ਭਰਾਵਾਂ ਲਈ ਸੁਨਹਿਰੀ ਦੁਆਰ ਦੀ ਤਰ੍ਹਾਂ ਹੋਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਬਿੱਲਾਂ ਨੂੰ ਕਿਸਾਨਾਂ ਦਾ ਰੱਖਿਆ ਕਵਚ ਦੱਸਦੇ ਹੋਏ ਕਿਹਾ, 21ਵੀਂ ਸਦੀ ‘ਚ ਭਾਰਤ ਦਾ ਕਿਸਾਨ ਬੰਧਨਾਂ ‘ਚ ਨਹੀਂ ਰਹੇਗਾ ਖੁੱਲ੍ਹ ਕੇ ਖੇਤੀ ਕਰੇਗਾ ਜਿੱਥੇ ਮਨ ਹੋਵੇਗਾ, ਆਪਣੀ ਪੈਦਾਵਾਰ ਵੇਚੇਗਾ ਜਿੱਥੇ ਜ਼ਿਆਦਾ ਪੈਸਾ ਮਿਲੇਗਾ, ਉੱਥੇ ਵੇਚੇਗਾ ਕਿਸੇ ਵਿਚੋਲੇ ਦਾ ਮੋਹਤਾਜ਼ ਨਹੀਂ ਰਹੇਗਾ

ਪੰਜਾਬ, ਹਰਿਆਣਾ, ਯੂਪੀ ਤੋਂ ਇਲਾਵਾ ਦੇਸ਼ ਦੇ ਦੂਜੇ ਸੂਬਿਆਂ ਦੇ ਕਿਸਾਨਾਂ ‘ਚ ਇਨ੍ਹਾਂ ਪਾਸ ਬਿੱਲਾਂ ਨੂੰ ਲੈ ਕੇ ਖਾਸਾ ਗੁੱਸਾ ਹੈ ਪੰਜਾਬ ਅਤੇ ਹਰਿਆਣਾ ‘ਚ ਤਾਂ ਕਾਸ਼ਤਕਾਰ ਇਨ੍ਹਾਂ ਬਿੱਲਾਂ ਦਾ ਜੰਮ ਕੇ ਵਿਰੋਧ ਕਰ ਰਹੇ ਹਨ ਕਿਸਾਨਾਂ ਨੇ 24 ਤੋਂ 26 ਸਤੰਬਰ ਤੱਕ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਹੈ 25 ਸਤੰਬਰ ਨੂੰ ਸੂਬਾ ਬੰਦ ਦਾ ਸੱਦਾ ਵੀ ਦਿੱਤਾ ਹੈ ਕਿਸਾਨਾਂ ਨੂੰ ਸ਼ੱਕ ਹੈ, ਮੰਡੀਆਂ ਖ਼ਤਮ ਹੋ ਗਈਆਂ ਤਾਂ ਐਮਐਸਪੀ ਨਹੀਂ ਮਿਲੇਗਾ ਵਨ ਨੇਸ਼ਨ-ਵਨ ਐਸਐਸਪੀ ਹੋਣਾ ਚਾਹੀਦਾ ਹੈ ਕੀਮਤ ਤੈਅ ਕਰਨ ਦੀ ਕੋਈ ਪ੍ਰਣਾਲੀ ਨਹੀਂ ਹੈ

ਡਰ ਹੈ ਕਿ ਇਸ ਨਾਲ ਨਿੱਜੀ ਕੰਪਨੀਆਂ ਨੂੰ ਕਿਸਾਨਾਂ ਦੇ ਸ਼ੋਸ਼ਣ ਦਾ ਜਰੀਆ ਮਿਲ ਜਾਵੇਗਾ ਕਿਸਾਨ ਮਜ਼ਦੂਰ ਬਣ ਜਾਵੇਗਾ ਕਾਰੋਬਾਰੀ ਜਮ੍ਹਾਖੋਰੀ ਕਰਨਗੇ ਇਸ ਨਾਲ ਕੀਮਤਾਂ ‘ਚ ਅਸਥਿਰਤਾ ਆਵੇਗੀ ਖੁਰਾਕ ਸੁਰੱਖਿਆ ਖ਼ਤਮ ਹੋ ਜਾਵੇਗੀ ਇਸ ਨਾਲ ਜਰੂਰੀ ਵਸਤੂਆਂ ਦੀ ਕਾਲਾਬਜ਼ਾਰੀ ਵਧਣ ਦੀ ਸੰਭਾਵਨਾ ਹੈ ਦੂਜੇ ਪਾਸੇ ਬਿੱਲਾਂ ‘ਚ ਕੀਤੀਆਂ ਗਈਆਂ ਤਜਵੀਜ਼ਾਂ ਇਹ ਦਰਸਾਉਂਦੀਆਂ ਹਨ, ਇਹ ਬਿੱਲ ਧਰਤੀ-ਪੁੱਤਰਾਂ ਲਈ ਮੀਲ ਦਾ ਪੱਥਰ ਸਾਬਤ ਹੋਣਗੇ ਖੇਤੀ ਪੈਦਾਵਾਰ ਵਪਾਰ ਅਤੇ ਵਣਜ ਬਿੱਲ ‘ਚ ਸਰਕਾਰ ਨੇ ਤਜ਼ਵੀਜ ਕੀਤੀ ਹੈ,

ਪੈਦਾਵਾਰ ਕਿਤੇ ਵੀ ਵੇਚ ਸਕਣਗੇ ਇਸ ਨਾਲ ਕਿਸਾਨਾਂ ਨੂੰ ਬਿਹਤਰ ਕੀਮਤ ਮਿਲੇਗੀ ਆਨਲਾਈਨ ਵਿੱਕਰੀ ਹੋਵੇਗੀ ਕੀਮਤ ਭਰੋਸਾ ਅਤੇ ਖੇਤੀ ਸੇਵਾਵਾਂ ਤੇ ਕਿਸਾਨ ਸਮਝੌਤਾ ਨਾਲ ਕਿਸਾਨਾਂ ਦੀ ਆਮਦਨ ਵਧੇਗੀ ਵਿਚੋਲੇ ਖ਼ਤਮ ਹੋਣਗੇ ਸਪਲਾਈ ਚੇਨ ਤਿਆਰ ਹੋਵੇਗੀ ਜ਼ਰੂਰੀ ਵਸਤੂ-ਸੋਧ ਨਾਲ ਅਨਾਜ, ਦਾਲਾਂ, ਖੁਰਾਕੀ ਤੇਲ, ਆਲੂ ਅਤੇ ਪਿਆਜ਼ ਹੁਣ ਜ਼ਰੂਰੀ ਵਸਤੂ ਨਹੀਂ ਰਹਿਣਗੇ ਇਨ੍ਹਾਂ ਦਾ ਭੰਡਾਰਨ ਹੋਵੇਗਾ ਖੇਤੀ ‘ਚ ਵਿਦੇਸ਼ੀ ਨਿਵੇਸ਼ ਆਕਰਸ਼ਿਤ ਹੋਵੇਗਾ ਪਦਮਸ਼੍ਰੀ ਤਿਆਗੀ ਇਨ੍ਹਾਂ ਤਜ਼ਵੀਜਾਂ ‘ਚ ਸੁਰ ਨਾਲ ਸੁਰ ਮਿਲਾਉਂਦੇ ਹਨ ਕਹਿੰਦੇ ਹਨ,

ਇਸ ਨਾਲ ਨਾ ਸਿਰਫ਼ ਉਤਪਾਦਾਂ ਦੀ ਲਾਗਤ ਘਟੇਗੀ ਸਗੋਂ ਆਮਦਨ ‘ਚ ਵੀ ਵਾਧਾ ਹੋਵੇਗਾ ਇੱਕ ਦੇਸ਼-ਇੱਕ ਬਜ਼ਾਰ ਨੂੰ ਧਰਤੀ-ਪੁੱਤਰਾਂ ਦਾ ਕਿਸਮਤ-ਘਾੜਾ ਦੱਸਦੇ ਹੋਏ ਕਹਿੰਦੇ ਹਨ, ਇਸ ਨਾਲ ਉਹ ਸ਼ੋਸ਼ਣ ਮੁਕਤ ਹੋ ਜਾਣਗੇ ਬਿੱਲਾਂ ਦੀ ਆੜ ‘ਚ ਹੋ ਰਹੀ ਜੰਮ ਕੇ ਸਿਆਸਤ ਦੀ ਆਲੋਚਨਾ ਕਰਦੇ ਹੋਏ ਪਦਮਸ਼੍ਰੀ ਕਹਿੰਦੇ ਹਨ, ਐਮਐਸਪੀ ਕਿਸਾਨਾਂ ਅਤੇ ਖ਼ਪਤਕਾਰਾਂ ਦੋਵਾਂ ਦੇ ਹਿੱਤ ‘ਚ ਹੈ ਨਵੇਂ ਕਾਨੂੰਨਾਂ ਨਾਲ ਰਾਸ਼ਟਰ, ਉਤਪਾਦਕ ਅਤੇ ਖ਼ਪਤਕਾਰ ਤਿੰਨੇ ਖੁਸ਼ਹਾਲ ਹੋਣਗੇ ਜਮ੍ਹਾਖੋਰੀ ਖ਼ਤਮ ਹੋਵੇਗੀ ਲਾਬਿੰਗ ਦੀ ਵਿਦਾਈ ਹੋ ਜਾਵੇਗੀ ਵਿਕੇਂਦਰੀਕਰਨ ਹੋਵੇਗਾ ਪਦਮਸ਼੍ਰੀ ਤਿਆਗੀ ਕਹਿੰਦੇ ਹਨ,

ਦਰਅਸਲ ਕੰਟਰੈਕਟ ਫਾਰਮਿੰਗ ਦਾ ਵਿਰੋਧ ਵੀ ਜਾਇਜ਼ ਨਹੀਂ ਹੈ ਕੰਟਰੈਕਟ ਫ਼ਾਰਮਿੰਗ ਦਾ ਡਿਜ਼ਾਇਨ ਸਮਝਣਾ ਹੋਵੇਗਾ ਸੱਚਾਈ ਇਹ ਹੈ, ਇਸ ਵਿਚ ਕਿਸਾਨਾਂ ਦੀ ਸਾਂਝੇਦਾਰੀ ਹੁੰਦੀ ਹੈ ਸਰਕਾਰ ਦੀ ਵੀ ਕੰਟਰੈਕਟ ਫਾਰਮਿੰਗ ‘ਤੇ ਤਿੱਖੀ ਨਜ਼ਰ ਹੁੰਦੀ ਹੈ ਕਾਸ਼ਤਕਾਰਾਂ ਨੂੰ ਪ੍ਰੋਡੈਕਟ ਬੇਸ ਵਰਕਿੰਗ ਦੀ ਮਾਨਸਿਕਤਾ ਨੂੰ ਤਿਆਗਣਾ ਹੋਵੇਗਾ ਜੇਕਰ ਕਿਸਾਨ ਸੱਚੀਂ ਖੁਸ਼ਹਾਲ ਹੋਣਾ ਚਾਹੁੰਦਾ ਹੈ ਤਾਂ ਉਸ ਨੂੰ ਬਜ਼ਾਰ ਦੀਆਂ ਬਰੀਕੀਆਂ ਨੂੰ ਵੀ ਸਮਝਣਾ ਹੋਵੇਗਾ

ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਪੁਰਾਣੇ ਅਤੇ ਭਰੋਸੇਮੰਦ ਦੋਸਤਾਂ ‘ਚੋਂ ਇੱਕ ਹੈ ਮੌਜੂਦਾ ਸਮੇਂ ‘ਚ ਇਸ ਦੇ ਸਿਰਫ਼ ਦੋ ਹੀ ਮੈਂਬਰ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਲੋਕ ਸਭਾ ‘ਚ ਹਨ ਦਰਅਸਲ ਸੁਖਬੀਰ ਬਾਦਲ ਚਾਹੁੰਦੇ ਸਨ, ਇਨ੍ਹਾਂ ਬਿੱਲਾਂ ਨੂੰ ਪੇਸ਼ ਕਰਨ ਤੋਂ ਪਹਿਲਾਂ ਕਿਸਾਨਾਂ ਨੂੰ ਵਿਸ਼ਵਾਸ ਵਿਚ ਲਿਆ ਜਾਵੇ ਉਨ੍ਹਾਂ ਨੂੰ ਉਮੀਦ ਸੀ, ਸ਼ੱਕਾਂ ਦਾ ਹੱਲ ਹੋ ਜਾਵੇਗਾ ਉਹ ਇਹ ਵੀ ਚਾਹੁੰਦੇ ਸਨ, ਇਨ੍ਹਾਂ ਬਿੱਲਾਂ ਨੂੰ ਚੋਣ ਕਮੇਟੀ ਕੋਲ ਭੇਜਿਆ ਜਾਣਾ ਚਾਹੀਦਾ ਸੀ ਉਹ ਕਹਿੰਦੇ ਹਨ, ਪੰਜਾਬ ਦੇ ਕਿਸਾਨਾਂ ਨੇ ਦੇਸ਼ ਨੂੰ ਆਤਮ-ਨਿਰਭਰ ਬਣਾਇਆ ਹੈ ਪੰਜਾਬ ਨੇ 1980 ‘ਚ ਅਨਾਜ ਦੀ ਜ਼ਰੂਰਤ ਦੀ 80 ਫੀਸਦੀ ਸਪਲਾਈ ਕੀਤੀ

ਹੁਣ ਕੇਂਦਰੀ ਪੂਲ ‘ਚ ਪੰਜਾਬ 50 ਫੀਸਦੀ ਅਨਾਜ ਦੀ ਸਪਲਾਈ ਕਰਦਾ ਹੈ ਇਨ੍ਹਾਂ ਬਿੱਲਾਂ ਦੇ ਪਾਸ ਹੋਣ ਤੋਂ ਬਾਅਦ ਦੁਖੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਾਦਲ ਨੇ ਕਿਹਾ, ਇਹ ਬਿੱਲ ਕਿਸਾਨਾਂ ਦੀ 50 ਸਾਲ ਦੀ ਤਪੱਸਿਆ ਨੂੰ ਬਰਬਾਦ ਕਰ ਦੇਣਗੇ ਉਨ੍ਹਾਂ ਦਾ ਗੁੱਸਾ ਸਿਖ਼ਰ ‘ਤੇ ਹੈ ਉਹ ਬੋਲੇ, ਐਨਡੀਏ ‘ਚ ਰਹਿਣਗੇ ਜਾਂ ਨਹੀਂ,

ਇਹ ਫੈਸਲਾ ਵੀ ਜ਼ਲਦ ਲੈ ਲੈਣਗੇ ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਕਿਹਾ, ਕਿਸਾਨਾਂ ਦੀ ਆਮਦਨ ਨੂੰ ਖ਼ਤਮ ਕਰਨ ਲਈ ਇਹ ਤਿੰਨੇ ਕਾਨੂੰਨ ਲਿਆਂਦੇ ਜਾ ਰਹੇ ਹਨ ਆਪ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, ਸਾਡੀ ਪਾਰਟੀ ਬਿੱਲ ਦੇ ਖਿਲਾਫ਼ ਵੋਟ ਕਰੇਗੀ, ਜਦੋਂ ਕਿ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਬੋਲੇ, ਤਿੰਨੇ ਬਿੱਲ ਕ੍ਰਾਂਤੀਕਾਰੀ ਸਾਬਤ ਹੋਣਗੇ ਪਦਮਸ਼੍ਰੀ ਭਾਰਤ ਭੂਸ਼ਣ ਤਿਆਗੀ ਕਹਿੰਦੇ ਹਨ, ਮੁਖਾਲਫ਼ਤ ਭਰਮ ਕਾਰਨ ਹੈ ਉਨ੍ਹਾਂ ਨੇ ਉਮੀਦ ਪ੍ਰਗਟਾਈ, ਸਰਕਾਰ ਅਤੇ ਕਾਸ਼ਤਕਾਰਾਂ ਦੇ ਪ੍ਰਤੀਨਿਧੀ ਇੱਕ ਟੇਬਲ ‘ਤੇ ਬੈਠਣਗੇ ਤਾਂ ਕਾਸ਼ਤਕਾਰਾਂ ਦੇ ਗੁੱਸੇ ਦਾ ਸਕਾਰਾਤਮਕ ਹੱਲ ਹੋ ਜਾਵੇਗਾ
ਸ਼ਿਆਮ ਸੁੰਦਰ ਭਾਟੀਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.