Breaking News

ਨਾਮ ਚਰਚਾ ‘ਚ ਸ਼ਰਾਰਤੀ ਤੱਤ ਨੇ ਕੀਤੀ ਅੜਿੱਕਾ ਬਣਨ ਦੀ ਕੋਸ਼ਿਸ਼

ਸਾਧ-ਸੰਗਤ ਨੇ ਹਮਲਾਵਰ ਨੂੰ ਤਲਵਾਰ ਸਮੇਤ ਕੀਤਾ ਕਾਬੂ, ਪੁਲਿਸ ਨੂੰ ਸੌਂਪਿਆ

ਘਟਨਾ ‘ਚ ਇੱਕ ਡੇਰਾ ਸ਼ਰਧਾਲੂ ਦੇ ਹੱਥ ‘ਤੇ ਸੱਟ ਵੀ ਲੱਗੀ

ਸੱਚ ਕਹੂੰ ਨਿਊਜ਼, ਸਰਸਾ

ਸ਼ਾਹ ਮਸਤਾਨਾ ਜੀ ਧਾਮ ‘ਚ ਵੀਰਵਾਰ ਸ਼ਾਮ ਨੂੰ ਨਾਮ ਚਰਚਾ ਦੌਰਾਨ ਇੱਕ ਸ਼ਰਾਰਤੀ ਤੱਤ ਨੇ ਤਲਵਾਰ ਲੈ ਕੇ ਨਾਮ ਚਰਚਾ ‘ਚ ਅੜਿੱਕਾ ਬਣਨ ਦੀ ਕੋਸ਼ਿਸ਼ ਕੀਤੀ ਹਾਜ਼ਰ ਸਾਧ-ਸੰਗਤ ਨੇ ਮੁਲਜ਼ਮ ਨੂੰ ਮੌਕੇ ‘ਤੇ ਫੜ ਲਿਆ

 ਸੂਚਨਾ ਮਿਲਦਿਆਂ ਹੀ ਕੀਰਤੀ ਨਗਰ ਚੌਂਕੀ ਇੰਚਾਰਜ਼ ਸ਼ਲੈਂਦਰ ਕੁਮਾਰ ਤੇ ਕਾਰਜਕਾਰੀ ਸਿਟੀ ਐੱਸਐੱਚਓ ਸੰਦੀਪ ਕੁਮਾਰ ਮੌਕੇ ‘ਤੇ ਪਹੁੰਚੇ ਤੇ ਹਮਲਾਵਰ ਨੂੰ ਫੜ ਕੇ ਚੌਂਕੀ ‘ਚ ਲੈ ਗਏ ਜਾਣਕਾਰੀ ਮੁਤਾਬਕ ਵੀਰਵਾਰ ਸ਼ਾਮ ਨੂੰ ਸ਼ਾਹ ਮਸਤਾਨਾ ਜੀ ਧਾਮ ‘ਚ ਨਾਮ ਚਰਚਾ ਚੱਲ ਰਹੀ ਸੀ

 ਜਦੋਂ ਸਾਧ-ਸੰਗਤ ਸਿਮਰਨ ‘ਤੇ ਬੈਠੀ ਤਾਂ ਇਸ ਦੌਰਾਨ ਬਠਿੰਡਾ ਨਿਵਾਸੀ ਗੁਰਦੀਪ ਸਿੰਘ ਪੁੱਤਰ ਹਰਬੰਸ ਸਿੰਘ ਨੇ ਸਾਧ-ਸੰਗਤ ‘ਤੇ ਤਲਵਾਰ ਨਾਲ ਹਮਲਾ ਕਰਨਾ ਚਾਹਿਆ ਪਰ ਸਾਧ-ਸੰਗਤ ਨੇ ਉਸ ਨੂੰ ਉਸੇ ਵੇਲੇ ਫੜ ਲਿਆ ਇਸ ਦੌਰਾਨ ਇੱਕ ਡੇਰਾ ਸ਼ਰਧਾਲੂ ਰਾਮਕਿਸ਼ਨ ਦੇ ਹੱਥ ‘ਤੇ ਸੱਟ ਵੀ ਲੱਗੀ ਹੈ ਚੌਂਕੀ ਇੰਚਾਰਜ਼ ਸ਼ਲੈਂਦਰ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

ਪ੍ਰਸਿੱਧ ਖਬਰਾਂ

To Top