ਪਤੀ-ਪਤਨੀ ਤੇ ਮਾਸੂਮ ਬੱਚੀ ਲਾਪਤਾ ਮਾਮਲੇ ਸਬੰਧੀ ਇੱਕ ਨਾਮਜਦ

0
missing

 

ਪੈਸਿਆਂ ਸਬੰਧੀ ਤੰਗ ਪ੍ਰੇਸ਼ਾਨ ਕਰਨ ਤੇ ਪਤੀ-ਪਤਨੀ ਅਤੇ ਮਾਸੂਮ ਬੱਚੀ ਦੇ ਭੇਦਭਰੀ ਹਾਲਤ ਵਿੱਚ ਲਾਪਤਾ

ਜ਼ੀਰਾ (ਸੁਭਮ ਖੁਰਾਣਾ ) |  ਪੈਸਿਆਂ ਸਬੰਧੀ ਤੰਗ ਪ੍ਰੇਸ਼ਾਨ ਕਰਨ ਤੇ ਪਤੀ-ਪਤਨੀ ਅਤੇ ਮਾਸੂਮ ਬੱਚੀ ਦੇ ਭੇਦਭਰੀ ਹਾਲਤ ਵਿੱਚ ਲਾਪਤਾ ਹੋਣ ਤੇ ਥਾਣਾ ਸਦਰ ਜੀਰਾ ਦੀ ਪੁਲਿਸ ਨੇ ਇੱਕ ਵਿਅਕਤੀ ਦੇ ਖਿਲਾਫ਼ ਮੁਕੱਦਮਾ ਦਰਜ਼ ਕੀਤਾ ਹੈ । ਬੇਅੰਤ ਸਿੰਘ ਪੁੱਤਰ ਹਰੀ ਸਿੰਘ ਵਾਸੀ ਪਿੰਡ ਬਹਿਕ ਗੁੱਜਰਾਂ ਨੇ ਥਾਣਾ ਸਦਰ ਜ਼ੀਰਾ ਦੀ ਪਿਲਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਉਸਦਾ ਪੁੱਤਰ ਅੰਗਰੇਜ਼ ਸਿੰਘ ਆਪਣੀ ਪਤਨੀ ਰੁਪਿੰਦਰ ਕੌਰ ਅਤੇ ਆਪਣੀ 2 ਮਹੀਨੇ ਦੀ ਬੱਚੀ ਪ੍ਰਭਨੂਰ ਕੌਰ ਸਮੇਤ ਆਪਣੇ ਘਰ ਤੋਂ ਇੰਡੀਕਾ ਕਾਰ ਨੰਬਰ ਪੀ ਬੀ 47 -6978 ਕਾਰ ਤੇ ਸਵਾਰ ਹੋ ਕੇ ਸ੍ਰੀ ਦਰਬਾਰ ਸਾਹਿਬ , ਅਮ੍ਰਿਤਸਰ ਸਾਹਿਬ ਮੱਥਾ ਟੇਕਣ ਦਾ ਕਹਿ ਕੇ ਗਏ ਪਰ ਵਾਪਿਸ ਨਹੀ ਆਏ ।

ਬੇਅੰਤ ਸਿੰਘ ਨੇ ਅੱਗੇ ਦੱਸਿਆ ਕਿ ਉਹ ਜਾਂਦੇ ਸਮੇਂ ਆਪਣੇ ਦੋਸਤ ਦਰਪਨ ਪੁੱਤਰ ਨਾਮਾਲੂਮ ਵਾਸੀ ਮੱਲਾਂਵਾਲਾ ਰੋਡ, ਜ਼ੀਰਾ ਨੂੰ ਇੱਕ ਬੰਦ ਚਿੱਠੀ ਦੇ ਕੇ ਗਿਆ ਸੀ ਜਿਸ ਵਿੱਚ ਉਸ ਨੇ ਸੁਸਾਈਡ ਨੋਟ ਲਿਖਿਆ ਸੀ ਕਿ ਨਵਦੀਪ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਵਲਟੋਹਾ ਜੋਧ ਸਿੰਘ , ਥਾਣਾ ਤਰਨਤਾਰਨ ਪੈਸੇ ਲੈਣ ਲਈ ਉਸ ਨੂੰ ਬਹੁਤ ਤੰਗ ਪ੍ਰੇਸ਼ਾਨ ਕਰ ਰਿਹਾ ਹੈ । ਥਾਣਾ ਸਦਰ ਜ਼ੀਰਾ ਦੀ ਪਿਲਸ ਨੇ ਮਿਲੇ ਸੁਸਾਈਡ ਨੋਟ ਦੇ ਅਧਾਰ ਤੇ ਕਥਿਤ ਦੋਸ਼ੀ ਨਵਦੀਪ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਵਲਟੋਹਾ ਜੋਧ ਸਿੰਘ ਵਾਲਾ ਦੇ ਖਿਲਾਫ਼ ਮੁਕੱਦਮਾ ਦਰਜ਼ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੰਤੀ ਹੈ । Missing

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।