ਅਣਪਛਾਤੇ ਵਿਅਕਤੀ ਦੀ ਨਹਿਰ ‘ਚੋਂ ਮਿਲੀ ਲਾਸ਼

0

ਅਣਪਛਾਤੇ ਵਿਅਕਤੀ ਦੀ ਨਹਿਰ ‘ਚੋਂ ਮਿਲੀ ਲਾਸ਼

ਗੁਰੂਹਰਸਹਾਏ (ਵਿਜੈ ਹਾਂਡਾ)। ਗੁਰੂਹਰਸਹਾਏ ਦੇ ਲਾਗਲੇ ਪਿੰਡ ਮਹੰਤਾਂ ਵਾਲਾ ‘ਚੋਂ ਲੰਘਦੀ ਨਹਿਰ ਵਿਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਬਲਰਾਜ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਨਹਿਰ ਅੰਦਰ ਪਾਣੀ ਦੇ ਨਾਲ ਇਕ ਲਾਸ਼ ਤੈਰਦੀ ਹੋਈ ਆ ਰਹੀਂ ਹੈ ਤੇ ਮੌਕੇ ਤੇ ਪੁੱਜੇ ਡੀ ਐਸ ਪੀ ਭੁਪਿੰਦਰ ਸਿੰਘ ਰੰਧਾਵਾ ਤੇ ਲੱਖੋ ਕੇ ਬਹਿਰਾਮ ਦੇ ਥਾਣਾ ਮੁਖੀ ਗੁਰਤੇਜ ਸਿੰਘ ਬਰਾੜ ਦੀ ਹਾਜਰੀ ਵਿੱਚ ਲਾਸ਼ ਨੂੰ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਦੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।