Breaking News

ਅਨੰਤਨਾਗ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ‘ਚ ਮੁਕਾਬਲਾ ਜਾਰੀ

Two, Terrorists, Pile, Encounter, With, Security, Forces

ਪੂਰੇ ਇਲਾਕੇ ‘ਚ ਇੰਟਰਨੈਟ ਸੇਵਾਵਾਂ ਠੱਪ

ਸ੍ਰੀਨਗਰ, ਏਜੰਸੀ।ਦੱਖਣੀ ਕਸ਼ਮੀਰ ਦੇ ਅਨੰਤਨਾਗ ‘ਚ ਬੁੱਧਵਾਰ ਦੀ ਸਵੇਰ ਲਸ਼ਕਰ-ਏ-ਤਾਇਬਾ ਅਤੇ ਸੁਰੱਖਿਆ ਬਲਾਂ ਵਿਚਕਾਰ ਮੁਕਾਬਲਾ ਸ਼ੁਰੂ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਪੂਰੇ ਇਲਾਕੇ ‘ਚ ਇੰਟਰਨੈਟ ਸੇਵਾਵਾਂ ਨੂੰ ਠੱਪ ਕਰ ਕਰਨ ਦੇ ਨਾਲ ਬਨੀਹਾਲ-ਬਾਰਾਮੁਲਾ ਰੇਲ ਸੇਵਾ ਨੂੰ ਵੀ ਅਹਿਤੀਆਤਨ ਬੰਦ ਕਰ ਦਿੱਤਾ ਹੈ। ਇਸ ਦੌਰਾਨ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦਾ ਟਿਕਾਣਾ ਬਣੇ ਮਕਾਨ ਦੇ ਆਸਪਾਸ ਸਥਿਤ ਹੋਰ ਘਰਾਂ ‘ਚੋਂ ਲਗਭਗ ਦੋ ਦਰਜਨ ਲੋਕਾਂ ਨੂੰ ਅੱਤਵਾਦੀਆਂ ਦੀਆਂ ਗੋਲੀਆਂ ਤੋਂ ਬਚਾ ਕੇ ਬਾਹਰ ਕੱਢਿਆ। ਹਾਲਾਂਕਿ ਅੱਤਵਾਦੀਆਂ ਦੀ ਸਹੀ ਗਿਣਤੀ ਪਤਾ ਨਹੀਂ ਹੋ ਸਕੀ। ਪਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਥੇ ਦੋ ਤੋਂ ਤਿੰਨ ਅੱਤਵਾਦੀ ਲੁਕੇ ਹਨ। ਇਹਨਾਂ ‘ਚ ਇੱਕ ਅਨੰਤਨਾਗ ਦਾ ਹੀ ਰਹਿਣ ਵਾਲਾ ਹੈ ਅਤੇ ਦੂਜਾ ਜਿਲਾ ਡੋਡਾ ਜਾਂ ਫਿਰ ਕਿਸ਼ਤਵਾੜ ਦਾ ਨਿਵਾਸੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ। 

ਪ੍ਰਸਿੱਧ ਖਬਰਾਂ

To Top