ਵਿਚਾਰ

ਫਸਲਾਂ ‘ਤੇ ਗੜੇਮਾਰੀ ਦਾ ਕਹਿਰ

Garemari, Crops

ਬੀਤੇ ਦਿਨੀਂ ਖਰਾਬ ਮੌਸਮ ਕਿਸਾਨਾਂ ਲਈ ਫਿਰ ਕਹਿਰ ਸਾਬਤ ਹੋਇਆ ਪੰਜਾਬ ਹਰਿਆਣਾ ਤੇ ਰਾਜਸਥਾਨ ‘ਚ ਹੋਈ ਗੜੇਮਾਰੀ ਨਾਲ ਹਜ਼ਾਰਾਂ ਏਕੜ ਕਣਕ ਦੀ ਫਸਲ ਦਾ ਨੁਕਸਾਨ ਹੋ ਗਿਆ ਕਈ ਥਾਈਂ ਤਾਂ ਗੜੇ ਚਿੱਟੀ ਚਾਦਰ ਵਾਂਗ ਨਜ਼ਰ ਆਏ ਪੰਜਾਬ ਦੇ ਇਕੱਲੇ ਸੰਗਰੂਰ ਜ਼ਿਲ੍ਹੇ ‘ਚ 3200 ਤੋਂ ਵੱਧ ਏਕੜ ਕਣਕ ਦੀ ਫਸਲ ਤਬਾਹ ਹੋ ਗਈ ਇਸੇ ਤਰ੍ਹਾਂ ਹਰਿਆਣਾ ਤੇ ਹੋਰ ਰਾਜਾਂ ‘ਚ ਨੁਕਸਾਨ ਦੀਆਂ ਰਿਪੋਰਟਾਂ ਹਨ ਲੱਖਾਂ ਕਿਸਾਨਾਂ ਦੇ ਅਰਮਾਨਾਂ ‘ਤੇ ਪਾਣੀ ਫਿਰ ਗਿਆ ਹੈ ਮੌਸਮ ਦਾ ਕਹਿਰ ਇਸ ਕਰਕੇ ਵੀ ਖ਼ਤਰਨਾਕ ਹੈ ਕਿ ਪਹਿਲਾਂ ਹੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਕਿਸਾਨ ਖੁਦਕੁਸ਼ੀਆਂ ਦੇ ਮਾੜੇ ਰਾਹ ਪਏ ਹੋਏ ਹਨ ਸਰਕਾਰਾਂ ਫਸਲਾਂ ਦੇ ਨੁਕਸਾਨ ਦੀ ਗਿਰਦਾਵਰੀ ਦੇ ਤੁਰੰਤ ਆਦੇਸ਼ ਦੇ ਕੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇਣ ਖੇਤੀ ਦੀ ਤਰਸਯੋਗ ਹਾਲਤ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਦੇਸ਼ ਭਰ ‘ਚ ਕਿਸਾਨਾਂ ਦੀ ਕਰਜ਼ਾ ਮੁਆਫੀ ਦਾ ਮੁੱਦਾ ਗਰਮਾਇਆ ਹੋਇਆ ਤੇ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਕਿਸਾਨਾਂ ਦਾ ਜਾਂ ਤਾਂ ਕਰਜਾ ਮੁਆਫ ਕਰ ਰਹੀਆਂ ਹਨ ਜਾਂ ਕਰਜ਼ਾ ਮੁਆਫੀ ਦੇ ਵਾਅਦੇ ਕਰ ਰਹੀਆਂ ਹਨ ਫਿਰ ਵੀ ਇਹ ਦ੍ਰਿੜਤਾ ਨਾਲ ਨਹੀਂ ਕਿਹਾ ਜਾ ਸਕਦਾ ਕਿ ਕਰਜ਼ਾ ਮੁਆਫੀ ਖੇਤੀ ਦੇ ਸੰਕਟ ਦਾ ਹੱਲ ਕੱਢ ਸਕੇਗੀ ਖੇਤੀ ਵਿਗਿਆਨੀ, ਜੋ ਕਿਸਾਨਾਂ ਦੇ ਸ਼ੁੱਭਚਿੰਤਕ ਹਨ, ਉਹ ਵੀ ਇਸ ਗੱਲ ‘ਤੇ ਜ਼ੋਰ ਦੇ ਰਹੇ ਹਨ ਕਿ ਖੇਤੀ ਸੰਕਟ ਦਾ ਹੱਲ ਕਰਜ਼ਾ ਮੁਆਫੀ ਨਹੀਂ ਸਗੋਂ ਠੋਸ ਖੇਤੀ ਨੀਤੀਆਂ ਬਣਾਉਣ ਨਾਲ ਹੋਵੇਗਾ।

ਕੇਂਦਰ ਸਰਕਾਰ ਦੀ ਫਸਲ ਬੀਮਾ ਸਕੀਮ ਦਾ ਵੀ ਕਿਸਾਨਾਂ ਨੂੰ ਫਾਇਦਾ ਨਹੀਂ ਹੋਇਆ ਉਲਟਾ ਨਿੱਜੀ ਬੀਮਾ ਕੰਪਨੀਆਂ ਹੀ ਅਮੀਰ ਹੋਈਆਂ ਹਨ ਫਸਲਾਂ ਦਾ ਭਾਅ ਮਿਲਣ ਵੇਲੇ ਕੁਦਰਤੀ ਆਫ਼ਤਾਂ ਨਾਲ ਹੋਏ ਨੁਕਸਾਨ ਨੂੰ ਸ਼ਾਮਲ ਹੀ ਨਹੀਂ ਕੀਤਾ ਜਾਂਦਾ ਜੇਕਰ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਲਈ ਮੁਆਵਜ਼ਾ ਮਿਲਦਾ ਵੀ ਹੈ ਤਾਂ ਉਹ ਨੁਕਸਾਨ ਦੇ ਦਸਵੇਂ ਹਿੱਸੇ ਦੀ ਵੀ ਪੂਰਤੀ ਨਹੀਂ ਕਰਦਾ ਨੌਂ-ਦਸ ਏਕੜ ਫਸਲ ਦੇ ਨੁਕਸਾਨ ਲਈ ਕਿਸਾਨਾਂ ਨੂੰ 10-20 ਰੁਪਏ ਮੁਆਵਜ਼ੇ ਦੇ ਚੈੱਕ ਮਿਲਦੇ ਰਹੇ ਹਨ ਕੇਂਦਰ ਸਰਕਾਰ ਬੇਮੌਸਮੀ ਵਰਖਾ ਤੇ ਗੜੇਮਾਰੀ ਨਾਲ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਦੇਵੇ ਕੇਂਦਰ ਵੱਲੋਂ ਕਿਸਾਨਾਂ ਨੂੰ 6 ਹਜ਼ਾਰ ਰੁਪਏ ਸਾਲਾਨਾ ਦੇਣ ਦੇ ਐਲਾਨ, ਉਨ੍ਹਾਂ ਲੋਕਾਂ ਦੇ ਗਲੋਂ ਵੀ ਨਹੀਂ ਉੱਤਰਦੇ ਜਿਨ੍ਹਾਂ ਦਾ ਖੇਤੀ ਨਾਲ ਕੋਈ ਵਾਹ-ਵਾਸਤਾ ਨਹੀਂ ਹੈ ਹਕੀਕਤਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿਸਾਨਾਂ ਦੀ ਆਮਦਨੀ ਦੁੱਗਣੀ ਹੋਣ ਦੇ ਐਲਾਨ ਕੀਤੇ ਜਾ ਰਹੇ ਹਨ ਪਰ ਮੌਜ਼ੂਦਾ ਹਾਲਾਤਾਂ ‘ਚ ਕਿਸਾਨਾਂ ਨੂੰ ਬਣਦੀ ਮਿਹਨਤ ਦਾ ਵੀ ਪੂਰਾ ਮੁੱਲ ਨਹੀਂ ਮਿਲ ਰਿਹਾ ਖੇਤੀ ਪ੍ਰਧਾਨ ਦੇਸ਼ ਦੀ ਸਰਕਾਰ ਨੂੰ ਖੇਤੀ ਵਾਸਤੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਅਨਾਜ ਦੇ ਅੰਬਾਰ ਲਾਉਣ ਵਾਲੇ ਕਿਸਾਨ ਨੂੰ ਬਰਬਾਦੀ ਤੋਂ ਬਚਾਉਣ ਦੀ ਸਖਤ ਲੋੜ ਹੈ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਸਰਕਾਰ ਪੂਰੀ ਜ਼ਿੰਮੇਵਾਰੀ ਨਾਲ ਕਿਸਾਨਾਂ ਦੀ ਯੋਗ ਮੱਦਦ ਕਰੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top