Breaking News

ਸੱਪ ਨੇ ਡੰਗਿਆ, ਗੁੱਸੇ ‘ਚ ਸੱਪ ਨੂੰ ਹੀ ਚੱਬ ਗਿਆ ਵਿਅਕਤੀ, ਮੌਤ

Angry Person, killed, Snaek

ਸੱਪ ਨੇ ਡੰਗਿਆ, ਗੁੱਸੇ ‘ਚ ਸੱਪ ਨੂੰ ਹੀ ਚੱਬ ਗਿਆ ਵਿਅਕਤੀ, ਮੌਤ

ਮਹਿਸਾਗਰ (ਏਜੰਸੀ)। ਗੁਜਰਾਤ ਦੇ ਮਹਿਸਾਗਰ ਜ਼ਿਲੇ ‘ਚ ਇੱਕ ਅਜੀਬ ਘਟਨਾ ਦੇਖਣ ਨੂੰ ਮਿਲੀ। ਇੱਥੇ ਇੱਕ ਵਿਅਕਤੀ ਨੂੰ ਸੱਪ ਨੇ ਡੰਗ ਲਿਆ ਤਾਂ ਗੁੱਸੇ ‘ਚ ਵਿਅਕਤੀ ਨੇ ਉਲਟਾ ਸੱਪ ਨੂੰ ਚੱਬ ਲਿਆ। ਇੰਨਾ ਹੀ ਨਹੀਂ ਉਸ ਨੇ ਸੱਪ ਨੂੰ ਖਾਣ ਦੀ ਵੀ ਕੋਸ਼ਿਸ਼ ਕੀਤੀ। ਇਸ ਘਟਨਾ ਤੋਂ ਬਾਅਦ ਪਰਿਵਾਰ ਵਾਲੇ ਵਿਅਕਤੀ ਨੂੰ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ । ਪਿੰਡ ਵਾਲਿਆਂ ਨੇ ਦੱਸਿਆ ਕਿ 70 ਸਾਲਾ ਪਰਵਤ ਗਾਲਾ ਬਰੀਆ ਆਪਣੇ ਖੇਤਾਂ ‘ਚ ਕੰਮ ਕਰ ਰਿਹਾ ਸੀ। ਉਦੋਂ ਉਸ ਨੂੰ ਇਕ ਸੱਪ ਨੇ ਡੰਗ ਦਿੱਤਾ। ਇਸ ਦੌਰਾਨ ਗੁੱਸੇ ‘ਚ ਆਏ ਪਰਵਤ ਨੇ ਸੱਪ ਨੂੰ ਫੜ ਲਿਆ ਅਤੇ ਦੰਦਾਂ ਨਾਲ ਚਬਾਉਣਾ ਸ਼ੁਰੂ ਕਰ ਦਿੱਤਾ। ਇਸ ਦੇ ਕੁਝ ਦੇਰ ਬਾਅਦ ਹੀ ਉਹ ਬੇਹੋਸ਼ ਹੋ ਗਿਆ। ਉੱਥੇ ਹੀ ਬਜ਼ੁਰਗ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਸੱਪ ਨੂੰ ਸਾੜ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top