ਕੈਨੇਡਾ ਦੀ ਰੱਖਿਆ ਮੰਤਰੀ ਬਣੀ ਭਾਰਤੀ ਮੂਲ ਦੀ ਅਨੀਤਾ ਆਨੰਦ

0
164

ਕੈਨੇਡਾ ਦੀ ਰੱਖਿਆ ਮੰਤਰੀ ਬਣੀ ਭਾਰਤੀ ਮੂਲ ਦੀ ਅਨੀਤਾ ਆਨੰਦ

ਓਟਾਵਾ (ਏਜੰਸੀ)। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਕੈਬਨਿਟ ਵਿੱਚ ਵੱਡਾ ਫੇਰਬਦਲ ਕਰਦਿਆਂ ਭਾਰਤੀ ਮੂਲ ਦੀ ਅਨੀਤਾ ਆਨੰਦ ਨੂੰ ਦੇਸ਼ ਦਾ ਨਵਾਂ ਰੱਖਿਆ ਮੰਤਰੀ ਨਿਯੁਕਤ ਕੀਤਾ ਹੈ। ਸ਼੍ਰੀਮਤੀ ਆਨੰਦ ਕੈਨੇਡਾ ਦੇ ਲੰਬੇ ਸਮੇਂ ਤੋਂ ਰੱਖਿਆ ਮੰਤਰੀ ਰਹੇ ਹਰਜੀਤ ਸੱਜਣ ਦੀ ਥਾਂ ਲੈਣਗੇ। ਟਰੂਡੋ ਨੇ ਇਸ ਦੇ ਨਾਲ ਕੈਬਨਿਟ ਅਤੇ ਹੋਰ ਕਈ ਵੱਡੇ ਬਦਲਾਅ ਵੀ ਕੀਤੇ ਹਨ। ਸ੍ਰੀਮਤੀ ਆਨੰਦ ਕੈਨੇਡੀਅਨ ਇਤਿਹਾਸ ਵਿੱਚ ਰੱਖਿਆ ਮੰਤਰੀ ਬਣਨ ਵਾਲੀ ਦੂਜੀ ਔਰਤ ਹੈ। ਇਸ ਤੋਂ ਪਹਿਲਾਂ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਕਿਮ ਕੈਂਪਬੈਲ 1990 ਦੇ ਦਹਾਕੇ *ਚ ਰੱਖਿਆ ਮੰਤਰੀ ਵੀ ਰਹਿ ਚੁੱਕੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ