Uncategorized

ਹਿੰਦੀ ‘ਚ ਓਲੰਪਿਕ ਦਾ ਮੁਲਾਂਕਣ ਕਰੇਗੀ ਅੰਜਲੀ  ਭਾਗਵਤ

ਨਵੀਂ ਦਿੱਲੀ,  (ਏਜੰਸੀ) ਓਲੰਪਿਕ ‘ਚ ਭਾਰਤ ਦੀ ਤਿੰਨ ਵਾਰ ਅਗਵਾਈ ਕਰ ਚੁੱਕੀ ਮਹਿਲਾ ਰਾਈਫ਼ਲ ਨਿਸ਼ਾਨੇਬਾਜ ਅੰਜਲੀ ਭਾਗਵਤ ਇਸ ਵਾਰ ਰੀਓ ਓਲੰਪਿਕ ‘ਚ ਖੇਡਾ ਦੇ ਮਹਾਂਕੁੰਭ ਦਾ ਮੁਲਾਂਕਣ ਹਿੰਦੀ ‘ਚ ਕਰਦੀ ਨਜ਼ਰ ਆਵੇਗੀ  ਅੰਜਲੀ ਨੂੰ ਰੀਓ ਓਲੰਪਿਕ ਦੇ ਅਧਿਕਾਰਤ ਪ੍ਰਸਾਰਕ ਸਟਾਰ ਸਪੋਰਟਸ ਨੇ ਆਪਣੇ ਮਾਹਿਰ ਪੈਨਲ ‘ਚ ਸ਼ਾਮਲ ਕੀਤਾ ਹੈ
ਅੰਜਲੀ ਨੇ ਦੱਸਿਆ ਕਿ ਉਹ ਪੰਜ ਤੋਂ 21 ਅਗਸਤ ਤੱਕ ਹੋਣ ਵਾਲੇ ਓਲੰਪਿਕ ‘ਚ ਹਿੰਦੀ ‘ਚ ਇਨ੍ਹਾਂ ਖੇਡਾਂ ਦਾ ਮੁਲਾਂਕਣ ਕਰੇਗੀ ਅੰਜਲੀ ਨੇ 2000 ਦੇ ਸਿਡਨੀ ਓਲੰਪਿਕ ‘ਚ ਵਾਈਲਡ ਕਾਰਡ ਰਾਹੀਂ ਪ੍ਰਵੇਸ਼ ਪਾਇਆ ਸੀ ਤੇ ਉਹ ਫਿਰ ਆਪਣੀ 10 ਮੀਟਰ ਏਅਰ ਰਾਈਫਲ ਮੁਕਾਬਲੇ ਦੇ ਫਾਈਨਲ ਤੱਕ ਪਹੁੰਚਣ  ਵਾਲੀ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ ਬਣੀ ਸੀ ਆਪਣੇ ਅੰਤਰਰਾਸ਼ਟਰੀ ਕੈਰੀਅਰ ‘ਚ ਕੁੱਲ ਸੱਤ  ਕਾਂਸੀ ਤਮਗੇ ਜਿੱਤਣ ਵਾਲੀ ਪੂਨੇ ਦੀ ਇਸ ਨਿਸ਼ਾਨੇਬਾਜ ਨੇ ਸਿਡਨੀ ਤੋਂ ਬਾਅਦ ਦੋ ਤੇ ਓਲੰਪਿਕ ‘ਚ ਭਾਰਤ ਦੀ ਅਗਵਾਈ ਕੀਤੀ ਰਾਸ਼ਟਰਮੰਡਲ ਖੇਡਾਂ ‘ 12 ਸੋਨ ਤਮਗੇ ਜਿੱਤਣ ਵਾਲੀ ਅੰਜਲੀ 2002 ‘ਚ ਵਿਸ਼ਵ ਦੀ ਨੰਬਰ ਇੱਕ ਨਿਸ਼ਾਨੇਬਾਜ ਬਣੀ ਸੀ ਤੇ  ਉਨ੍ਹਾਂ  ਨੂੰ ਦੇਸ਼ ਦਾ ਸਰਵੋਤਮ ਰਾਜੀਵ ਗਾਂਧੀ ਖੇਡ ਰਤਨ ਸਨਮਾਨ ਵੀ ਦਿੱਤਾ

ਪ੍ਰਸਿੱਧ ਖਬਰਾਂ

To Top