ਅਨਮੋਲ ਬਚਨ : ਜੋ ਪਰਮਾਰਥੀ ਉਹੀ ਸੱਚਾ : ਪੂਜਨੀਕ ਗੁਰੂ ਜੀ

0
129

ਅਨਮੋਲ ਬਚਨ : ਜੋ ਪਰਮਾਰਥੀ ਉਹੀ ਸੱਚਾ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੰਤ, ਪੀਰ-ਫ਼ਕੀਰ ਸਾਰਿਆਂ ਨੂੰ ਨੇਕੀ-ਭਲਾਈ ਦੇ ਰਾਹ ’ਤੇ ਚੱਲਣਾ ਸਿਖਾਉਂਦੇ ਹਨ ਅੱਲ੍ਹਾ, ਵਾਹਿਗੁਰੂ, ਰਾਮ ਵੱਲੋਂ ਉਹ ਸੰਸਾਰ ’ਚ ਸਮਝਾਉਣ ਲਈ ਆਉਂਦੇ ਹਨ ਉਨ੍ਹਾਂ ਦਾ ਮਕਸਦ ਜੀਵ ਨੂੰ ਜੀਵਨਦਾਨ ਦੇ ਕੇ ਭਗਤੀ-ਇਬਾਦਤ ਦਾ ਰਾਹ ਦੱਸ ਕੇ ਆਵਾਗਮਨ ਤੋਂ ਮੋਕਸ਼-ਮੁਕਤੀ ਦਿਵਾਉਣਾ ਹੈ ਇਸ ਸੰਸਾਰ ’ਚ ਜਦੋਂ ਤੱਕ ਜੀਵਨ ਹੈ ਉਦੋਂ ਤੱਕ ਗ਼ਮ, ਚਿੰਤਾ ਨਾ ਹੋਵੇ, ਆਜ਼ਾਦੀ ਨਾਲ, ਖੁਸ਼ੀਆਂ ਨਾਲ ਜ਼ਿੰਦਗੀ ਗੁਜ਼ਾਰ ਸਕੋ, ਇਸ ਲਈ ਸਾਰਿਆਂ ਦਾ ਮਾਰਗ-ਦਰਸ਼ਨ ਕਰਨਾ ਹੈ

ਆਪ ਜੀ ਫ਼ਰਮਾਉਂਦੇ ਹਨ ਕਿ ਸੰਤ, ਪੀਰ-ਫ਼ਕੀਰ ਕਦੇ ਕਿਸੇ ਨੂੰ ਬੁਰਾ ਨਹੀਂ ਆਖਦੇ ਬੁਰਾਈਆਂ ਅਤੇ ਚੰਗਿਆਈਆਂ ’ਚੋਂ ਤੁਸੀਂ ਜਿਸ ਨਾਲ ਵੀ ਸਬੰਧ ਰੱਖੋਗੇ, ਤੁਸੀਂ ਉਹੋ-ਜਿਹੇ ਹੀ ਬਣ ਜਾਓਗੇ ਇਸ ਲਈ ਜ਼ਿੰਦਗੀ ’ਚ ਚੰਗੇ, ਨੇਕ ਲੋਕਾਂ ਦਾ ਸੰਗ ਕਰੋ, ਜੋ ਲੋਕ ਪਰਮਾਰਥ ’ਚ ਤੁਹਾਡਾ ਸਹਿਯੋਗ ਨਹੀਂ ਕਰਦੇ ਉਹ ਤੁਹਾਡੇ ਆਪਣੇ ਨਹੀਂ ਹਨ ਇਸ ਬਾਰੇ ਪੂਜਨੀਕ ਗੁਰੂ ਜੀ ਇੱਕ ਉਦਾਹਰਨ ਰਾਹੀਂ ਸਮਝਾਉਂਦੇ ਹਨ ਕਿ ਇੱਕ ਧਨਾਢ ਆਦਮੀ ਦੇ ਚਾਰ ਲੜਕੇ ਸਨ

ਉਹ ਆਦਮੀ ਭਗਤੀ-ਇਬਾਦਤ ਕਰਨ ਵਾਲਾ ਸੀ ਇੱਕ ਵਾਰ ਕਿਸੇ ਆਮ ਫ਼ਕੀਰ ਨੇ ਸੁਣਿਆ ਕਿ ਇੱਕ ਧਨਾਢ ਆਦਮੀ ਭਗਤ ਹੈ ਉਹ ਉਸ ਕੋਲ ਗਿਆ ਅਤੇ ਉਸ ਤੋਂ ਪੁੱਛਿਆ ਕਿ ਤੁਹਾਡੇ ਕਿੰਨੇ ਲੜਕੇ ਹਨ? ਉਸ ਨੇ ਕਿਹਾ ਕਿ ਮੇਰੇ ਦੋ ਲੜਕੇ ਹਨ ਉਸ ਨੂੰ ਬੜੀ ਹੈਰਾਨੀ ਹੋਈ ਕਿ ਮੈਂ ਇਸ ਨੂੰ ਭਗਤ ਸਮਝ ਕੇ ਆਇਆ ਹਾਂ ਅਤੇ ਇਹ ਤਾਂ ਝੂਠ ਬੋਲ ਰਿਹਾ ਹੈ ਜਦੋਂਕਿ ਇਸ ਦੇ ਤਾਂ ਚਾਰ ਲੜਕੇ ਹਨ ਉਹ ਆਖਣ ਲੱਗਿਆ ਕਿ ਤੁਸੀਂ ਤਾਂ ਰੂਹਾਨੀਅਤ ਨੂੰ ਮੰਨਣ ਵਾਲੇ ਹੋ ਪਰ ਤੁਸੀਂ ਤਾਂ ਝੂਠ ਬੋਲ ਰਹੇ ਹੋ ਉਹ ਕਹਿਣ ਲੱਗਿਆ ਕਿ ਪਰਮਾਰਥ ’ਚ ਮੇਰੇ ਦੋ ਲੜਕੇ ਹੀ ਸਹਿਯੋਗ ਕਰਦੇ ਹਨ ਬਾਕੀ ਦੋ ਉਹ ਹਨ ਜੋ ਸ਼ਰਾਬ, ਮਾਸ ਖਾਣ ਵਾਲੇ, ਬੁਰੇ ਕਰਮ ਕਰਨ ਵਾਲੇ ਹਨ,

ਇਸ ਲਈ ਉਹ ਮੇਰੇ ਹੁੰਦੇ ਹੋਏ ਵੀ ਮੇਰੇ ਨਹੀਂ ਹਨ, ਮੈਂ ਉਨ੍ਹਾਂ ਨੂੰ ਮੰਨਦਾ ਹੀ ਨਹੀਂ ਕਿ ਉਨ੍ਹਾਂ ਨੇ ਮੇਰੇ ਘਰ ਜਨਮ ਲਿਆ ਹੈ ਪਰ ਉਹ ਦੋ ਲੜਕੇ ਹਨ ਜੋ ਰਾਮ-ਨਾਮ ’ਚ, ਨੇਕੀ-ਭਲਾਈ, ਪਰਮਾਰਥ ’ਚ ਤਨ, ਮਨ, ਧਨ ਨਾਲ ਮੇਰਾ ਵਧ-ਚੜ੍ਹਕੇ ਸਹਿਯੋਗ ਕਰਦੇ ਹਨ ਇਸ ਲਈ ਮੈਂ ਕਹਿੰਦਾ ਹਾਂ ਕਿ ਮੇਰੇ ਦੋ ਹੀ ਲੜਕੇ ਹਨ ਅਸਲ ’ਚ ਇਸ ਸੰਸਾਰ ’ਚ ਆ ਕੇ ਜੋ ਪਰਮਾਰਥ ਕਰਦਾ ਹੈ ਉਹ ਹੀ ਸੱਚਾ ਸਾਥੀ ਹੈ ਨਹੀਂ ਤਾਂ ਪਸ਼ੂ ਹੈ,

ਕਿਉਂਕਿ ਪਸ਼ੂ ਹਮੇਸ਼ਾ ਆਪਣੇ ਲਈ ਸੋਚਦਾ ਹੈ ਉਵੇਂ ਹੀ ਜੇਕਰ ਤੁਸੀਂ ਪਰਮਾਰਥ ਨਹੀਂ ਕਰਦੇ ਤਾਂ ਇਨਸਾਨ ਹੁੰਦੇ ਹੋਏ ਵੀ ਤੁਸੀਂ ਪਸ਼ੂ ਹੋ ਇਸ ਲਈ ਪਰਮਾਰਥ ਕਰਨਾ ਚਾਹੀਦਾ ਹੈ, ਪਰਮਾਰਥ ਭਾਵ ਪਰਾਇਆ ਹਿੱਤ, ਦੂਜਿਆਂ ਬਾਰੇ ਸੋਚਣਾ ਖੁਦ ਨੂੰ ਛੱਡ ਕੇ ਦੂਜਿਆਂ ਦੀ ਮੱਦਦ ਕਰੋ ਸ੍ਰਿਸ਼ਟੀ ’ਚ ਕੋਈ ਵੀ ਦੁਖੀ ਹੈ, ਕੋਈ ਪਰੇਸ਼ਾਨ ਹੈ ਤੁਸੀਂ ਉਸ ਦੀ ਮੱਦਦ ਕਰੋ ਜੇਕਰ ਤੁਸੀਂ ਉਸ ਦੀ ਮੱਦਦ ਕਰੋਗੇ ਤਾਂ ਅੱਲ੍ਹਾ, ਰਾਮ, ਮਾਲਕ ਤੁਹਾਡੀ ਮੱਦਦ ਕਰੇਗਾ ਜੇਕਰ ਤੁਸੀਂ ਉਨ੍ਹਾਂ ਲਈ ਸੋਚੋਗੇ ਤਾਂ ਮਾਲਕ ਤੁਹਾਡੇ ਲਈ ਸੋਚੇਗਾ ਇਸ ਲਈ ਆਪਣੇ ਹਿਰਦੇ ਨੂੰ ਪਰਮਾਰਥ ਲਈ ਹਮੇਸ਼ਾ ਤਿਆਰ ਰੱਖੋ ਜੇਕਰ ਤੁਸੀਂ ਦਾਨ ਕਰਨਾ ਚਾਹੁੰਦੇ ਹੋ ਤਾਂ ਉੱਥੇ ਕਰੋ ਜਿੱਥੇ ਜ਼ਰੂਰਤ ਹੈ