ਪ੍ਰੇਰਨਾ

ਕੌਮ ਦੀ ਸ਼ਾਨ : ਉੱਘੀ ਸਮਾਜ ਸੇਵਕਾ ਐਨੀ ਬੇਸੈਂਟ

ਐੈਨੀ ਬੇਸੈਂਟ ਇਸਤਰੀ ਹੱਕਾਂ ਦੀ ਸਮਰੱਥਕ, ਲੇਖਕ, ਬੁਲਾਰਾ ਤੇ ਭਾਰਤ ਪ੍ਰੇਮੀ ਮਹਿਲਾ ਵਜੋਂ ਜਾਣੀ ਜਾਂਦੀ ਸਨ  ਉਹ ਜੰਮੀ-ਪਲ਼ੀ ਤਾਂ ਕਿਸੇ ਹੋਰ ਦੇਸ਼ ‘ਚ ਸੀ ਪਰ ਭਾਰਤ ਆਉਣ ਤੋਂ ਬਾਅਦ ਉਹ ਸਿਰਫ਼ ਭਾਰਤ ਦੀ ਹੀ ਹੋ ਕੇ ਰਹਿ ਗਈ ਐਨੀ ਬੇਸੈਂਟ ਦਾ ਜਨਮ 1 ਅਕਤੁਬਰ,1847 ਨੂੰ  ਕਲੈਫ਼ਮ(ਲੰਡਨ) ਵਿਖੇ ਹੋਇਆ
ਐਨੀ ਨੂੰ ਬਚਪਨ ਤੇ ਵਿਆਹੁਤਾ ਜ਼ਿੰਦਗੀ ਦਾ ਸੁਖ ਨਾ ਮਿਲਿਆ ਉਨ੍ਹੀਂ ਦਿਨੀਂ ਔਰਤ ਨੂੰ ਜਾਇਦਾਦ ਤੇ ਧਨ-ਦੌਲਤ ਆਪਣੇ ਨਾਂਅ ਰੱਖਣ ਦਾ ਕਾਨੂੰਨੀ ਹੱਕ ਨਹੀਂ ਸੀ ਉਹ ਬੱਚਿਆਂ ਲਈ ਕਹਾਣੀਆਂ ਤੇ ਕਹਾਣੀਆਂ ਲਿਖਦੀ ਸੀ, ਜੋ ਆਮਦਨ ਹੁੰਦੀ ਉਸਦਾ ਹੱਕਦਾਰ ਉਸ ਦਾ ਪਤੀ ਹੁੰਦਾ ਸਮਾਜ ਦੇ ਮਿਹਨਤੀ ਵਰਗ ਤੇ ਔਰਤਾਂ ਦੇ ਹੱਕਾਂ ਪ੍ਰਤੀ ਸਮਾਜ ਦੇ ਪੱਖਪਾਤੀ ਰਵੱਈਏ ਦੀ ਉਹ ਵਿਰੋਧੀ ਸੀ ਉਹ ਅਜਿਹਾ ਸਮਾਜ ਚਾਹੁੰਦੀ ਸੀ ਜਿਸ ਵਿਚ ਸਭ ਨੂੰ ਬਰਾਬਰ ਹੱਕ ਮਿਲਣ ਉਸ ਨੇ ਭਾਰਤੀਆਂ ਨੂੰ ਪੱਛਮੀ ਜੀਵਨ-ਜਾਚ ਅਪਣਾਉਣ ਦੀ ਥਾਂ ਮਹਾਨ ਵਿਰਾਸਤ ਨਾਲ ਜੋੜਨ, ਅੰਧ-ਵਿਸ਼ਵਾਸ, ਬਾਲ-ਵਿਆਹ ਤੇ ਜਾਤ-ਪਾਤ ਦੇ ਬੰਧਨਾਂ ਤੋਂ ਉੱਪਰ ਉਠਾਉਣ ਲਈ ਵਿਸ਼ੇਸ਼ ਯਤਨ ਕੀਤੇ
ਉਹ ਭਾਰਤੀਆਂ ਦੇ ਹੱਕਾਂ ਲਈ ਸੰਘਰਸ਼ ਕਰਦੀ-ਕਰਦੀ ਅਜ਼ਾਦੀ ਸੰਗਰਾਮ ਦੀ ਮੁੱਖ ਆਗੂ ਬਣ ਗਈ ਅਤੇ ਇਸ ਲਈ ਉਸ ਨੂੰ ਜੇਲ੍ਹ ਵੀ ਜਾਣਾ ਪਿਆ ਸਾਦਾ ਜੀਵਨ ਜਿਉਂਦਿਆਂ  ਉਸਨੇ ਥੀਓਸੋਫੀਕਲ ਸੁਸਾਇਟੀ ਦੀ ਮੈਂਬਰ ਬਣ ਕੇ ਰੰਗ-ਨਸਲ ਦੇ ਭੇਦ ਵਿਰੁੱਧ ਸੰਦੇਸ਼ ਦਿੱਤਾ ਤੇ ਜੀਵ  ਹੱਤਿਆ ਖਿਲਾਫ਼ ਅੰਦੋਲਨ ਚਲਾਇਆ ਪਚਾਸੀ ਸਾਲ ਦੀ ਉਮਰ ‘ਚ ਸੁਯੋਗ ਆਗੂ, ਸਮਾਜ ਸੁਧਾਰਕ, ਪਰਉਪਕਾਰੀ, ਲੇਖਕਾ, ਲੋਕ ਸੇਵਕ  ਉਹ ਮਦਰਾਸ ਵਿਖੇ 20 ਸਤੰਬਰ 1933 ਨੂੰ ਅਕਾਲ ਚਲਾਣਾ ਕਰ ਗਈ

ਪ੍ਰਸਿੱਧ ਖਬਰਾਂ

To Top