ਮੁੱਖ ਮੰਤਰੀ ਦੇ ਜ਼ਿਲ੍ਹੇ ’ਚ ਇੱਕ ਹੋਰ ਸ਼ਰਾਬ ਫੈਕਟਰੀ ਦਾ ਪਰਦਾਫਾਸ਼, ਤਿੰਨ ਕਾਬੂ

0
130
  • ਦਿੱਲੀ ਤੋਂ ਲੈ ਕੇ ਆਏ ਸਨ ਸ਼ਰਾਬ ਬਣਾਉਣ ਵਾਲੀਆਂ ਮਸ਼ੀਨਾਂ ਅਤੇ ਮਟੀਰੀਅਲ
  • ਕਈ ਥਾਈਂ ਬਦਲੀ ਸ਼ਰਾਬ ਦੀ ਫੈਕਟਰੀ

ਖੁਸ਼ਵੀਰ ਸਿੰਘ ਤੂਰ, ਪਟਿਆਲਾ। ਮੁੱਖ ਮੰਤਰੀ ਦੇ ਜ਼ਿਲ੍ਹੇ ਅੰਦਰ ਇੱਕ ਹੋਰ ਸ਼ਰਾਬ ਦੀ ਫੈਕਟਰੀ ਦਾ ਪਰਦਾਫਾਸ ਹੋਇਆ ਹੈ। ਪੁਲਿਸ ਵੱਲੋਂ ਗੈਰ ਕਾਨੂੰਨੀ ਸ਼ਰਾਬ ਬਣਾਉਣ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗੈਰ ਕਾਨੂੰਨੀ ਸ਼ਰਾਬ ਬਣਾਉਣ ਵਾਲੇ ਸਮਾਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ ਦੋਂ ਮੁਲਜ਼ਮ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਪਿੰਡ ਚੋਰਾ ਵਿਖੇ ਸ਼ਰਾਬ ਦੀ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ।

ਇਸ ਗਿਰੋਹ ਵਿੱਚ ਹਰਦੀਪ ਕੁਮਾਰ ਦੀਪੂ ਅਤੇ ਹਨੀਸ ਕੁਮਾਰ ਹਨੀ ਦੋਵੇਂ ਭਰਾ ਹਨ ਅਤੇ ਦੋਵੇਂ ਰਲਕੇ ਸ਼ਰਾਬ ਦੀ ਸਮਗਲਿੰਗ ਕਰਨ ਦਾ ਕੰਮ ਕਰਦੇ ਹਨ। ਇਨ੍ਹਾਂ ਪਾਸੋਂ ਸ਼ਰਾਬ ਦੀ ਢੋਆ-ਢੁਆਈ ਕਰਨ ਲਈ ਵਰਤੀ ਜਾਂਦੀ ਫੋਰਚੂਨਰ ਗੱਡੀ ਵੀ ਬਰਾਮਦ ਕੀਤੀ ਗਈ ਹੈ। ਇਸ ਗਿਰੋਹ ਦੇ ਮਾਸਟਰ ਮਾਇੰਡ ਸਲਵਿੰਦਰ ਸਿੰਘ ਉਰਫ ਛਿੰਦਾ ਉੱਤੇ ਪਹਿਲਾਂ ਵੀ ਲਗਭਗ 12 ਮੁੱਕਦਮੇ ਗੈਰ ਕਾਨੂੰਨੀ ਸਰਾਬ ਸਪਲਾਈ ਕਰਨ ਦੇ ਦਰਜ ਹਨ। ਉਨ੍ਹਾਂ ਦੱਸਿਆ ਕਿ ਸਲਵਿੰਦਰ ਸਿੰਘ ਉਰਫ ਛਿੰਦਾ ਅਤੇ ਹਰਦੀਪ ਕੁਮਾਰ ਉਰਫ ਦੀਪੂ ਪਿਛਲੇ ਕਾਫੀ ਸਮੇਂ ਤੋਂ ਹਰਿਆਣਾ ਅਤੇ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕੇ ਪਟਿਆਲਾ ਦੇ ਵੱਖ ਵੱਖ ਥਾਵਾਂ ਤੇ ਵੇਚਣ ਦੀ ਸਮਗਲਿੰਗ ਕਰ ਰਹੇ ਸਨ । ਇਹ ਦੋਵੇਂ ਹੀ ਇਸ ਫੈਕਟਰੀ ਨੂੰ ਲਗਾਉਣ ਦੇ ਮਾਸਟਰ ਮਾਇੰਡ ਹਨ ਅਤੇ ਸਰਾਬ ਦੀ ਸਮਗਲਿੰਗ ਦੌਰਾਨ ਇਹ ਦੋਵਾਂ ਨੇ ਵਿਸਾਲ ਨਾਮ ਦੇ ਵਿਅਕਤੀ ਨਾਲ ਸੰਪਰਕ ਸਾਧਿਆ ਜਿਸਦੀ ਮਦਦ ਨਾਲ ਇਨ੍ਹਾਂ ਨੇ ਗੈਰ ਕਾਨੂੰਨੀ ਸ਼ਰਾਬ ਬਣਾਉਣ ਦਾ ਕੰਮ ਸ਼ੁਰੂ ਕੀਤਾ।

ਇਨ੍ਹਾਂ ਨੇ ਮਾਰਚ 2020 ਤੋਂ ਬਾਅਦ ਪਹਿਲਾਂ ਦਿੱਲੀ ਤੋਂ ਮਸੀਨਾਂ ਅਤੇ ਪੈਕਿੰਗ ਮਟੀਰੀਅਲ ਖਰੀਦੀਆ ਅਤੇ ਬੱਦੀ ਵਗੈਰਾ ਤੋਂ ਬੋਤਲਾਂ ਖਰੀਦੀਆਂ। ਪਹਿਲਾ ਇਹ ਨਕਲੀ ਸਰਾਬ ਬਣਾਉਣ ਦੀ ਫੈਕਟਰੀ ਏਕਤਾ ਕਲੋਨੀ ਝਿੱਲ ਪਟਿਆਲਾ ਵਿਖੇ ਲਗਾਈ। ਇਸ ਤੋਂ ਬਾਅਦ ਇਨ੍ਹਾ ਨੂੰ ਲੱਗਾ ਕਿ ਲੋਕਾਂ ਨੂੰ ਸੱਕ ਹੋ ਗਿਆ ਹੈ ਤਾਂ 10 ਕੁ ਦਿਨਾਂ ਬਾਅਦ ਹੀ ਇਹ ਫੈਕਟਰੀ ਨੂੰ ਘਨੌਰ ਇੱਕ ਬੇਅਬਾਦ ਮਕਾਨ ਵਿੱਚ ਸਿਫਟ ਕਰ ਦਿੱਤਾ। ਇਸਤੋਂ ਬਾਅਦ ਇਸਨੂੰ ਸਗਨ ਵਿਹਾਰ ਪਿੰਡ ਚੋਰਾ ਵਿਖੇ ਸਿਫਟ ਕਰ ਲਿਆ। ਇੱਥੇ ਮਕਾਨ ਹਰਦੀਪ ਕੁਮਾਰ ਉਰਫ ਦੀਪੂ ਨੇ ਖਰੀਦੀਆ ਹੈ ਜਿੱਥੇ ਕਿ ਕਲੋਨੀ ਵਿੱਚ ਅਬਾਦੀ ਬਹੁਤ ਘੱਟ ਹੈ ਤੇ ਜਿਆਦਤਰ ਖਾਲੀ ਪਲਾਟ ਹੀ ਹਨ। ਨਕਲੀ ਸਰਾਬ ਬਣਾਉਣ ਲਈ ਇਹ ਈਨਾ ਅਤੇ ਅਸੈਂਸਰ ਫੇਲਵਰ ਦੀ ਵਰਤੋ ਕਰਦੇ ਹੋਏ ਬੋਟਲਿੰਗ ਮਸੀਨਾਂ ਰਾਂਹੀ ਬੋਤਲਾਂ ’ਚ ਭਰਾਈ ਕਰਦੇ। ਫਿਰ ਸਾਜੋ ਸਮਾਨ ਦੀ ਮੱਦਦ ਨਾਲ ਬੋਤਲ: ਤੇ ਸੀਲਾਂ ਤੇ ਲੇਬਲ ਲਾ ਦਿੰਦੇ ਸਨ। ਇਹ ਨਕਲੀ ਸ਼ਰਾਬ ’ਤੇ ਟੈਂਗੋ ਸੰਤਰਾ ਨਾਂਅ ਦਾ ਮਾਰਕਾ ਲਾਉਂਦੇ ਸਨ।

ਇਹ ਸਮਾਨ ਹੋਇਆ ਬਰਾਮਦ

41000 ਬੋਤਲਾਂ ਪਰ ਲਗਾਉਣ ਵਾਲੇ ਲੇਵਲ ਮਾਰਕਾ ਦੇਸੀ ਮਾਰਕਾ ਟੈਗੋ ਸੰਤਰਾ, ਮਸਾਲੇਦਾਰ ਦੇਸੀ ਸਰਾਬ, ਇੱਕ ਪੂਰਾ ਬੌਟਲਿੰਗ ਪਲਾਂਟ, 10 ਹਜਾਰ ਢੱਕਣ, 6500 ਢੱਕਣ ਬੋਤਲਾਂ ਵਾਲੇ ਬਿਨ੍ਹਾ ਮਾਰਕਾ ਤੋਂ, 16000 ਖਾਲੀ ਬੋਤਲਾਂ ਪਲਾਸਟਿਕ, 850 ਪੀਸ ਪੈਕਿੰਗ ਡੱਬਾ ਗੱਤਾ ਕੁੱਲ 42 ਲੀਟਰ ਫਲੇਵਰ ,4 ਲੀਟਰ ਅਸੈਸ ਸੰਤਰਾ ਫਲੇਵਰ, ਇੱਕ ਕੈਨੀ ਪਲਾਸਟਿਕ, ਰੰਗ ਚਿੱਟਾ ਜਿਸ ਵਿੱਚ 38 ਲੀਟਰ ਲਾਲ ਰੰਗ (ਫਲੇਵਰ), ਇੱਕ ਰੈਪ ਮਸੀਨ, 7000 ਸੀਲਾਂ ਬੋਤਲ ਦੇ ਢੱਕਣ ਤੇ ਲਾਉਣ ਵਾਲੀਆਂ, 2 ਟੈਕੀਆਂ ਪਲਾਸਟਿਕ ਰੰਗ ਕਾਲਾ, ਇੱਕ ਫੋਰਚੁਨਰ ਗੱਡੀ ਆਦਿ ਬ੍ਰਾਮਦ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।