Breaking News

ਇੱਕ ਹੋਰ ਕਿਸਾਨ ਨੂੰ ਖਾ ਗਿਆ ਕਰਜ਼ਾ

Another, One, Farmer, Debt

ਸੱਚ ਕਹੂੰ ਨਿਊਜ਼, ਬਰਨਾਲਾ

ਨੇੜਲੇ ਪਿੰਡ ਸੇਖਾ ਵਿਖੇ ਇੱਕ ਕਿਸਾਨ ਨੇ ਆਪਣੇ ਸਿਰ ਚੜ੍ਹੇ 10 ਲੱਖ ਰੁਪਏ ਦੇ ਕਰਜ਼ੇ ਦਾ ਬੋਝ ਨਾ ਸਹਾਰਦਿਆਂ ਕੀੜੇਮਾਰ ਦਵਾਈ ਪੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸਿਵਲ ਹਸਪਤਾਲ ਬਰਨਾਲਾ ਵਿਖੇ ਜਾਣਕਾਰੀ ਦਿੰਦਿਆਂ ਪੀੜਤ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਪੁੱਤਰ ਹਨ, ਜਿਨ੍ਹਾਂ ‘ਚੋਂ ਵੱਡੇ ਪੁੱਤਰ ਚਮਕੌਰ ਸਿੰਘ ਨੇ ਸਿਰ ਚੜੇ 10 ਲੱਖ ਰੁਪਏ ਦਾ ਕਰਜ਼ੇ ਕਾਰਨ ਮਾਨਸਿਕ ਪ੍ਰ੍ਰੇਸ਼ਾਨੀ ਦੇ ਚਲਦਿਆਂ ਅੱਜ ਘਰ ਅੰਦਰ ਹੀ ਕੀੜੇਮਾਰ ਦਵਾਈ ਪੀ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ।

ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਉਸ ਦੀ ਲੜਕੀ ਤੇ ਭਾਣਜੇ ਦਾ ਐਕਸੀਡੈਂਟ ਹੋ ਗਿਆ ਸੀ ਜਿਸ ਦਾ ਇਲਾਜ ਪੀਜੀਆਈ ਚੰਡੀਗੜ੍ਹ ਵਿਖੇ ਚੱਲ ਰਿਹਾ ਸੀ। ਜਿਸ ਦੇ ਇਲਾਜ਼ ‘ਚ ਲੋੜ ਪੈਣ ‘ਤੇ ਚਮਕੌਰ ਸਿੰਘ ਰਾਤ ਹੀ ਚੰਡੀਗੜ੍ਹ ਤੋਂ ਹੋਰ ਪੈਸੇ ਲੈਣ ਲਈ ਘਰ ਆਇਆ ਸੀ, ਪੰ੍ਰਤੂ ਕਿਸੇ ਪਾਸਿਓਂ ਵੀ ਪੈਸਿਆਂ ਦਾ ਇੰਤਜ਼ਾਮ ਨਾ ਹੋਣ ਤੋਂ ਨਿਰਾਸ ਉਸ ਨੇ ਕੀੜੇਮਾਰ ਦਵਾਈ ਨਿਗਲ ਲਈ। ਜਿਸ ਉਪਰੰਤ ਉਸ ਨੂੰ ਤੁਰੰਤ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਆਂਦਾ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top