ਖਾਸ ਚਿਹਰਾ ਤੇ ਕੋਈ ਵੀ ਚਿਹਰਾ

0
135

ਖਾਸ ਚਿਹਰਾ ਤੇ ਕੋਈ ਵੀ ਚਿਹਰਾ

ਗੋਰੇ ਮੁਲਕਾਂ ਨੇ ਗੁਣਾਂ ਦੀ ਕਦਰ ਕੀਤੀ ਹੈ ਚਮੜੀ ਦੇ ਰੰਗ ਨੂੰ ਨਹੀਂ ਪੁੱਛਿਆ ਇਹ ਸਿੱਖਿਆ ਤਾਂ ਭਾਰਤ ਦੀ ਸੀ ਪਰ ਫਾਇਦਾ ਲੈ ਗਏ ਗੋਰੇ ਭਾਰਤੀ ਸਿੱਖਿਆ ਕਹਿੰਦੀ ਹੈ-‘ਸੋਹਣੇ ਮੱਥੇ ਦਾ ਕੀ ਕਰਨਾ ਜੇ ਉਸ ਪਿੱਛੇ ਸੋਹਣਾ ਦਿਮਾਗ ਨਾ ਹੋਵੇ’ ਇੱਕ ਹੋਰ ਕਹਾਵਤ ਵੀ ਬੰਦੇ ਦੀ ਸਰੀਰਕ ਦਿੱਖ ਨਾਲੋਂ ਉਹਦੇ ਗੁਣਾਂ ਦੀ ਗੱਲ ਕਰਦੀ ਹੈ ‘ਉੱਚਾ ਲੰਮਾ ਗੱਭਰੂ ਪੱਲੇ ਠੀਕਰੀਆਂ’ ਗੋਰਿਆਂ ਦੇ ਮੰਨੇ-ਪ੍ਰਮੰਨੇ ਮੁਲਕ ਕੈਨੇਡਾ ਨੇ ਇੱਕ ਵਾਰ ਫ਼ਿਰ ਇੱਕ ਗੈਰ-ਕੈਨੇਡੀਅਨ ਨਸਲ ਨੂੰ ਰੱਖਿਆ ਮਹਿਕਮਾ ਸੌਂਪ ਦਿੱਤਾ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤੀ ਮੂਲ ਦੀ ਅਨੀਤਾ ਅਨੰਦ ਨੂੰ ਰੱਖਿਆ ਵਜ਼ੀਰ ਬਣਾ ਦਿੱਤਾ ਹੈ ਇਸ ਤੋਂ ਪਹਿਲਾਂ ਵੀ ਇਸ ਮਹਿਕਮੇ ਦੀ ਕਮਾਨ ਭਾਰਤੀ ਪ੍ਰਵਾਸੀ ਹਰਜੀਤ ਸਿੰਘ ਸੱਜਣ ਕੋਲ ਰਹਿ ਚੁੱਕੀ ਹੈ

ਕੈਨੇਡਾ ਕੁਆਲਟੀ ਵੇਖਦਾ ਹੈ ਤੇ ਤਰੱਕੀ ਕਰਦਾ ਹੈ ਦੁਨੀਆ ਦੇ ਦਰਜਨਾਂ ਦੇਸ਼ਾਂ ’ਚ ਅਜਿਹਾ ਹੁੰਦਾ ਹੈ ਪਤਾ ਨਹੀਂ ਕਿੰਨੇ ਮੁਲਕਾਂ ’ਚ ਭਾਰਤੀ ਮੂਲ ਦੇ ਵਿਅਕਤੀ ਜੱਜ, ਮੇਅਰ, ਵਿਧਾਇਕ, ਸਾਂਸਦ ਤੇ ਪਾਰਟੀਆਂ ਦੇ ਪ੍ਰਧਾਨ ਹਨ ਇਸ ਨਾਲ ਨਾ ਤਾਂ ਉਹਨਾਂ ਦੇਸ਼ਾਂ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਹੈ, ਨਾ ਸੂਬੇ ਦੇ ਵਿਕਾਸ ਨੂੰ, ਨਾ ਧਰਮ ਨੂੰ ਜਾਤ ਨੂੰ ਇੱਧਰ ਸਾਡੇ ਦੇਸ਼ ਦੇ ਸਿਆਸਤਦਾਨ ਜਿਨ੍ਹਾਂ ਨੇ ਕਾਨੂੰਨ ਬਣਾਉਣੇ ਅਤੇ ਲਾਗੂ ਕਰਨੇ ਹਨ ਉਹ ਚਿਹਰਿਆਂ ਦੀ ਪਛਾਣ ’ਚ ਫਸੇ ਹੋਏ ਹਨ

ਅਸੀਂ ਨਾਗਰਿਕਾਂ ਨੂੰ ਨਾਗਰਿਕ ਨਹੀਂ ਹਿੰਦੂ, ਸਿੱਖ, ਇਸਾਈ ਅਤੇ ਮੁਸਲਮਾਨ ਬਣਾ ਦਿੱਤਾ ਹੈ ਕੋਈ ਇਹ ਨਹੀਂ ਕਹਿੰਦਾ ਕਿ ਸਾਰੇ ਹੀ ਬਰਾਬਰ ਹਨ ਜਾਂ ਆਪਣੇ ਹਨ ਕਿਸ ਸੂਬੇ ’ਚ ਕਿਸ ਧਰਮ ਜਾਂ ਜਾਤ ਦੇ ਵਿਅਕਤੀ ਨੂੰ ਮੁੱਖ ਮੰਤਰੀ ਬਣਨਾ ਚਾਹੀਦਾ ਹੈ, ਸਾਡੇ ਮੁਲਕ ’ਚ ਵਿਕਾਸ ਨਾਲੋਂ ਵੀ ਇਹ ਵੱਡਾ ਮੁੱਦਾ ਹੈ, ਪਿਛਲੇ ਮਹੀਨੇ ਪੰਜਾਬ ’ਚ ਮੁੱਖ ਮੰਤਰੀ ਬਣਾਉਣ ਲਈ ਚਿਹਰੇ ਦਾ ਰੌਲਾ ਪਿਆ ਰਿਹਾ ਅਸਲ ’ਚ ਰੌਲਾ ਚਿਹਰੇ ਦਾ ਨਹੀਂ ਧਰਮ ਜਾਂ ਜਾਤ ਹੈ ਦਿਨ ਭਰ ਹੋਈਆਂ ਮੀਟਿੰਗਾਂ ’ਚ ਤਿੰਨ ਆਗੂਆਂ ਦੇ ਨਾਂਅ ਬਦਲੇ ਗਏ ਇੱਕ ਨੂੰ ਧਰਮ ਦੇ ਆਧਾਰ ’ਤੇ ਛੱਡ ਦਿੱਤਾ ਗਿਆ, ਦੂਜੇ ਨੂੰ ਵੀ ਧਰਮ ਦੇ ਨਾਂਅ ’ਤੇ ਛੱਡ ਦਿੱਤਾ ਹੈ

ਇਸ ਤਰ੍ਹਾਂ ਜਾਤ ਵੀ ਆਧਾਰ ਬਣਾਈ ਗਈ ਇਹੀ ਹਾਲ ਖੇਤਰ ਦਾ ਹੈ ਪੰਜਾਬ ਦੇ ਪ੍ਰਵਾਸੀ ਮਜ਼ਦੂਰ ਇੱਥੋਂ ਦੀ ਸਥਾਨਕ ਵਜੋਂ ’ਚ ਅਜਿਹੇ ਰਚਮਿਚ ਗਏ ਹਨ ਕਿ ਉਹ ਪੰਜਾਬੀ ਬਣ ਗਏ ਹਨ, ਸਰਕਾਰੀ ਸਕੂਲਾਂ ’ਚ ਉਹਨਾਂ ਦੇ ਪੜ੍ਹਦੇ ਬੱਚੇ ਮੂਲ ਪੰਜਾਬੀਆਂ ਦੇ ਬੱਚਿਆਂ ਵਾਂਗ ਹੀ ਪੰਜਾਬੀ ਬੋਲੀ ਲਿਖਦੇ, ਪੜ੍ਹਦੇ ਤੇ ਬੋਲਦੇ ਹਨ ਫ਼ਿਰ ਵੀ ਚੋਣਾਂ ਵੇਲੇ ਪ੍ਰਵਾਸੀਆਂ ਨੂੰ ਕੈਰੀ ਅੱਖ ਨਾਲ ਵੇਖਿਆ ਜਾਂਦਾ ਹੈ ਹੈਰਾਨੀ ਤਾਂ ਉਦੋਂ ਹੋਈ ਜਦੋਂ ਪਿਛਲੇ ਸਾਲ ਇੱਕ ਸਿਆਸੀ ਆਗੂ ਨੇ ਪੰਜਾਬ ਦੇ ਡੀਜੀਪੀ ਤੇ ਮੁੱਖ ਸਕੱਤਰ ਜੋੜੇ ਦੇ ਧਰਮ ’ਤੇ ਸੁਆਲ ਉਠਾ ਦਿੱਤਾ ਕਿ ਸੂਬੇ ਦੇ ਦੋ ਵੱਡੇ ਅਹੁਦਿਆਂ ’ਤੇ ਧਰਮ ਵਿਸ਼ੇਸ਼ ਦੇ ਵਿਅਕਤੀ ਹੀ ਕਿਉਂ ਹਨ

ਜਿੱਥੋਂ ਤੱਕ ਭਾਰਤ ਦੇ ਇਤਿਹਾਸ ਤੇ ਸੱਭਿਆਚਾਰਕ ਸਾਂਝ ਦਾ ਸਬੰਧ ਹੈ ਇਹ ਦੇਸ਼ ਵਿਭਿੰਨਤਾਵਾਂ ਨਾਲ ਭਰਿਆ ਪਰ ਏਕੇ ’ਚ ਪ੍ਰੋਇਆ ਮੁਲਕ ਹੈ ਚੰਗਾ ਹੋਵੇ ਜੇਕਰ ਧਰਮ, ਜਾਤ ਦੀ ਬਜਾਇ ਸਾਰਿਆਂ ਦੇ ਭਾਰਤੀ ਹੋਣ ’ਤੇ ਮਾਣ ਕੀਤਾ ਜਾਵੇ ਦੇਸ਼ ਦੀ ਤਰੱਕੀ ਭਾਰਤੀਆਂ ਨੇ ਕਰਨੀ ਹੈ ਧਰਮਾਂ ਦੀ ਇਸ ਸਿੱਖਿਆ ’ਤੇ ਅਮਲ ਕਰੋ ਕਿ ਸਭ ਬਰਾਬਰ ਹਨ ਕੁਦਰਤ ਦਾ ਵੀ ਇਹੀ ਅਸੂਲ ਹੈ 21ਵੀਂ ਸਦੀ ਤੇ ਲੋਕਤੰਤਰ ਦੇ ਯੁੱਗ ’ਚ ਅਹÇੁਦਆਂ ’ਤੇ ਧਰਮ, ਜਾਤ, ਖੇਤ ਦਾ ਠੱਪਾ ਚੰਗਾ ਨਹੀਂ ਲੱਗਦਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ