ਸਰਪੰਚੀ ਦੇ ਉਮੀਦਵਾਰਾਂ ਦੀ ਹੋਈ ‘ਲੋਕ ਕਚਹਿਰੀ’ ‘ਚ ਪੇਸ਼ੀ

0
Appeal in 'People's Court' by Sarpanchi candidates

ਸ਼ੇਰਪੁਰ|  ਕਸਬਾ ਸ਼ੇਰਪੁਰ ਵਿਖੇ ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਵੱਲੋਂ ਨਿਵੇਕਲੀ ਪਹਿਲ ਕਰਦਿਆਂ ਕਸਬੇ ਦੇ ਲੋਕਾਂ ਦੇ ਸਹਿਯੋਗ ਨਾਲ ਅੱਜ ਗੁਰਦੁਆਰਾ ਸ੍ਰੀ ਅਕਾਲ ਪ੍ਰਕਾਸ ਸਾਹਿਬ ਸੇਰਪੁਰ ਵਿਖੇ ਕਸਬੇ ਅੰਦਰ ਸਰਪੰਚੀ ਦੀ ਚੋਣ ਲੜ ਰਹੇ ਤਿੰਨੇ ਉਮੀਦਵਾਰਾਂ ਮਨਦੀਪ ਸਿੰਘ ਖੀਪਲ, ਜਸਵੀਰ ਸਿੰਘ ਬੀਰੀ ਅਤੇ ਰਣਜੀਤ ਸਿੰਘ ਨੂੰ ਲੋਕ ਇਕੱਠ ਵਿਚ ਪਹੁੰਚਣ ਦਾ ਸੱਦਾ ਦਿੱਤਾ ਗਿਆ ਸੀ ਜਿੱਥੇ ਜਸਵੀਰ ਸਿੰਘ ਬੀਰੀ ਅਤੇ ਮਨਦੀਪ ਸਿੰਘ ਖੀਪਲ ਨੇ ਕਸਬੇ ਦੇ ਮੋਹਤਵਰਾਂ, ਪ੍ਰੈਸ ਅਤੇ ਆਮ ਲੋਕਾਂ ਵਿਚ ਆਪੋ- ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਲੋਕ ਅਰਪਣ ਕੀਤੇ ਜਦ ਕਿ ਤੀਸਰਾ ਉਮੀਦਵਾਰ ਹਾਜ਼ਰ ਨਹੀਂ ਹੋ ਸਕਿਆ।
ਸਾਂਝੇ ਮੰਚ ਦੀ ਨੁਮਾਇੰਦਗੀ ਕਰਦਿਆਂ ਵਾਤਾਵਰਨ ਪ੍ਰੇਮੀ ਗੁਰਦਿਆਲ ਸਿੰਘ ਸੀਤਲ ਅਤੇ ਸੰਦੀਪ ਸਿੰਘ ਤੋਂ ਇਲਾਵਾ ਇੱਕਠ ਵਿਚ ਪਹੁੰਚੇ ਵੱਡੀ ਗਿਣਤੀ ਵਿਆਕਤੀਆਂ ਨੇ ਆਪਣੇ-ਆਪਣੇ ਸੁਆਲ ਦੋਵੇਂ ਉਮੀਦਵਾਰਾਂ ਅੱਗੇ ਰੱਖੇ। ਕਾਮਰੇਡ ਗੁਰਮੇਲ ਸਿੰਘ ਵੱਲੋ ਕਸਬੇ ਅੰਦਰ ਬੰਦ ਪਈਆਂ ਸਟਰੀਟ ਲਾਈਟਾਂ ਵਾਰੇ ਜਦੋਂ ਉਮੀਦਵਾਰ ਮਨਦੀਪ ਸਿੰਘ ਖੀਪਲ ਨੂੰ ਪੁਛਿਆ ਤਾਂ ਉਹ ਕੋਈ ਠੋਸ ਜਵਾਬ ਨਹੀ ਦੇ ਸਕੇ।
ਪੱਤਰਕਾਰ ਹਰਜੀਤ ਸਿੰਘ ਕਾਤਿਲ ਵੱਲੋਂ ਕਸਬੇ ਦੀ ਸਭ ਤੋ ਵੱਡੀ ਸਮੱਸਿਆ ਨਸ਼ਿਆਂ ਬਾਰੇ ਦੋਵੇਂ ਉਮੀਦਵਾਰਾਂ ਨੂੰ ਸਆਲ ਕੀਤਾ ਤਾਂ ਉਹਨਾਂ ਕਿਹਾ ਕਿ ਪਬਲਿਕ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਸ਼ਿਆਂ ਤੇ ਕਾਬੂ ਪਾਇਆ ਜਾਵੇਗਾ ਅਤੇ ਕਸਬੇ ਨੂੰ ਨਸ਼ਾ ਮੁਕਤ ਕਰਨ ਦੀ ਪੂਰੀ ਕੋਸਿਸ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜਦੋਂ ਪੱਤਰਕਾਰਾਂ ਨੇ ਤੀਸਰੇ ਉਮੀਦਵਾਰ ਦੇ ਨਾ ਪਹੁੰਚਣ ਵਾਰੇ ਮੰਚ ਦੇ ਨੁਮਾਇਦਿਆਂ ਤੋ ਪੁੱਛਿਆ ਤਾਂ ਉਹਨਾ ਕਿਹਾ ਕਿ ਅਸੀਂ ਤੀਸਰੇ ਉਮੀਦਵਾਰ ਨੂੰ ਸੱਦਾ ਦੇਣ ਘਰ ਗਏ ਸੀ ਪ੍ਰੰਤੂ ਉਹਨਾ ਕਿਹਾ ਕਿ ਤੁਸੀਂ ਇਹ ਕੰਮ ਕਰਨ ਵਿਚ ਦੇਰੀ ਕਰ ਦਿੱਤੀ ਹੈ ਅਤੇ ਮੈਂ ਚੋਣ ਮੁਹਿੰਮ ਵਿਚ ਰੁੱਝਿਆ ਹਾਂ। ਇਸ ਤੋ ਇਲਾਵਾ ਬਾਕੀ ਦੋਵੇਂ ਉਮੀਦਵਾਰਾਂ ਨੇ ਵੱਖ ਵੱਖ ਵਿਅਕਤੀਆਂ ਵੱਲੋਂ ਪੁੱਛੇ ਗਏ ਸੁਆਲਾਂ ਦੇ ਜਵਾਬ ਦਿੱਤੇ ਅਤੇ ਉਹਨਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਕਸਬੇ ਦੇ ਵੱਡੀ ਗਿਣਤੀ ਵੋਟਰ ਹਾਜਰ ਸਨ। Candidates

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।