ਮਨੋਰੰਜਨ

ਪ੍ਰੀਯਾ ਪਰਕਾਸ਼ ਨੇ ਕੇਰਲ ਹੜ ਪੀੜਤਾਂ ਦੀ ਮੱਦਦ ਲਈ ਕੀਤੀ ਅਪੀਲ, ਵੀਡੀਓ ਵਾਇਰਲ

Appeals, Help, Kerala, Flood, Victims, Priya Prakash

ਔਖੀ ਘੜੀ ਵਿੱਚ ਇੱਕ-ਇੱਕ ਰੁਪੱਈਆ ਰੱਖਦਾ ਐ ਅਹਿਮੀਅਤ

ਮੁੰਬਈ (ਏਜੰਸੀ)। ਇੰਟਰਨੈੱਟ ‘ਤੇ ਪਛਾਣ ਬਣਾ ਚੁੱਕੀ ਅਦਾਕਾਰਾ ਪ੍ਰਿਆ ਪ੍ਰਕਾਸ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਪੋਸਟ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਕੇਰਲ ਦੇ ਹਡ਼੍ਹ ਪੀਡ਼ਤਾਂ ਲਈ ਮਦਦ ਦੀ ਅਪੀਲ ਕੀਤੀ ਹੈ। ਪ੍ਰਿਆ ਪ੍ਰਕਾਸ਼ ਨੇ ਵੀਡੀਓ ‘ਚ ਕਿਹਾ, ”ਸਾਰਿਆਂ ਨੂੰ ਨਮਸਕਾਰ, ਜਿਵੇਂ ਤੁਸੀ ਜਾਣਦੇ ਹੋ ਕਿ ਕੇਰਲ ਇਸ ਸਮੇਂ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ। (Priya)

ਭਾਰੀ ਮੀਂਹ ਦੀ ਵਜ੍ਹਾ ਕਰਕੇ ਕਈ ਪਰਿਵਾਰਾਂ ਨੇ ਆਪਣੇ ਘਰ ਗੁਆ ਦਿੱਤੇ ਹਨ ਅਤੇ ਹੁਣ ਉਹ ਹਡ਼੍ਹ ਰਾਹਤ ਕੈਂਪ ‘ਚ ਰਹਿ ਰਹੇ ਹਨ। ਇਸ ਲਈ ਤੁਸੀਂ ਸਾਰੇ ਜਿੰਨਾ ਵੀ ਦਾਨ ਦੇ ਸਕਦੇ ਹੋ, ਦਿਓ। ਕਿਰਪਾ ਕਰਕੇ ਕੇਰਲ ਚੀਫ ਮਿਨਿਸਟਰਜ਼ ਫੰਡ ‘ਚ ਦਾਨ ਕਰੋ। ਹਡ਼੍ਹ ਪੀਡ਼ਤਾਂ ਦੀ ਮਦਦ ਕਰਨ ਲਈ ਅੱਗੇ ਆਓ। ਹੁਣ ਇਕ-ਇਕ ਰੁਪਏ ਮਾਇਨੇ ਰੱਖਦਾ ਹੈ।”

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top