ਰੂਹਾਨੀਅਤ : ਸਮੇਂ ਦੀ ਕਦਰ ਕਰੋ : ਪੂਜਨੀਕ ਗੁਰੂ ਜੀ

0
313
MSG, Health, Tips,  Sugar,

ਰੂਹਾਨੀਅਤ : ਸਮੇਂ ਦੀ ਕਦਰ ਕਰੋ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੇਕਰ ਇਨਸਾਨ ਸਮੇਂ ਦੀ ਕਦਰ ਕਰਦਾ ਹੈ ਤਾਂ ਸਮਾਂ ਜ਼ਰੂਰ ਸਾਥ ਦਿੰਦਾ ਹੈ ਸਮਾਂ ਕਦੇ ਕਿਸੇ ਦੇ ਰੋਕਿਆਂ ਰੁਕਦਾ ਨਹੀਂ, ਸਮਾਂ ਚੱਲਦਾ ਜਾਂਦਾ ਹੈ, ਤੇ ਇਨਸਾਨ ਬਹੁਤ ਪਿੱਛੇ ਰਹਿ ਜਾਂਦਾ ਹੈ ਸਮੇਂ ਦੀ ਕਦਰ ਕਰੋ, ਜੋ ਸਮੇਂ ਦੀ ਕਦਰ ਕਰਦੇ ਹਨ, ਸਮੇਂ ਅਨੁਸਾਰ ਹਰ ਕਾਰਜ ਕਰਦੇ ਹਨ ਉਹ ਮਾਲਕ ਦੀਆਂ ਖੁਸ਼ੀਆਂ ਦੇ ਹੱਕਦਾਰ ਜ਼ਰੂਰ ਬਣਦੇ ਹਨ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਆਲਸ ਇੱਕ ਅਜਿਹੀ ਬਿਮਾਰੀ ਹੈ,

ਜੋ ਡਾਕਟਰੀ ਹਿਸਾਬ ਨਾਲ ਬਿਮਾਰੀ ਨਹੀਂ, ਪਰ ਬਹੁਤ ਸਾਰੀਆਂ ਬਿਮਾਰੀਆਂ ਦੀ ਮਾਂ ਹੈ ਆਲਸ ਇਨਸਾਨ ਨੂੰ ਕਿਤੋਂ ਦਾ ਨਹੀਂ ਛੱਡਦਾ ਆਲਸ ਜਦੋਂ ਇਨਸਾਨ ’ਤੇ ਛਾ ਜਾਂਦਾ ਹੈ ਕੁਝ ਵੀ ਚੰਗਾ ਨਹੀਂ ਲੱਗਦਾ ਸਿਵਾਏ ਆਲਸ ਦੇ ਇਸ ਲਈ ਆਲਸ ’ਚ ਪੈ ਕੇ ਆਪਣੇ ਪਰਮ ਪਿਤਾ ਪਰਮਾਤਮਾ ਦੀ ਯਾਦ ਤੋਂ ਦੂਰ ਨਾ ਹੋਵੇ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਹਮੇਸ਼ਾ ਉਸ ਨੂੰ ਯਾਦ ਕਰੋ, ਹਮੇਸ਼ਾ ਉਸਦੀ ਭਗਤੀ ਇਬਾਦਤ ਕਰੋ, ਤਾਂ ਕਿ ਉਸਦੀ ਦਇਆ ਮਿਹਰ ਰਹਿਮਤ ਦੇ ਲਾਇਕ ਤੁਸੀਂ ਬਣਦੇ ਚਲੇ ਜਾਓ

ਪੂਜਨੀਕ ਗੁਰੂ ਜੀ ਨੇ ਫ਼ਰਮਾਉਂਦੇ ਹਨ ਕਿ ਹਰ ਸੈਂਕਿੰਡ, ਮਿੰਟ, ਘੰਟਾ, ਦਿਨ, ਮਹੀਨਾ, ਸਾਲ ਜੋ ਜ਼ਿੰਦਗੀ ਦਾ ਗੁਜਰ ਰਿਹਾ ਹੈ, ਉਹ ਤੁਹਾਨੂੰ ਤੁਹਾਡੇ ਆਖਰੀ ਸਮੇਂ ਦੇ ਨਜ਼ਦੀਕ ਲੈ ਜਾ ਰਿਹਾ ਹੈ ਜੇਕਰ ਇੰਜ ਹੀ ਸਮਾਂ ਗੁਜਰਦਾ ਗਿਆ ਤੇ ਤੁਸੀਂ ਮਾਲਕ ਦੀ ਭਗਤੀ ਨਾ ਕੀਤੀ ਤਾਂ ਤੁਸੀਂ ਗਮਾਂ, ਦੁੱਖਾਂ ’ਚ ਪਰੇਸ਼ਾਨ ਹੁੰਦੇ ਰਹੋਗੇ, ਖੁਸ਼ੀਆਂ ਤੋਂ ਖਾਲੀ ਹੋ ਜਾਓਗੇ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਲੋਕ ਸਮੇਂ ਦੀ ਕਦਰ ਨਹੀਂ ਕਰਦੇ ਸੰਤ ਹਰ ਸਮੇਂ ਸਮਝਾਉਂਦੇ ਹਨ, ਹਰ ਸਮੇਂ ਸਿਖਾਉਂਦੇ ਹਨ ਰਾਮ ਦਾ ਨਾਮ ਜਪੋ ਤੇ ਉਸਦੀ ਬਣਾਈ ਸ੍ਰਿਸ਼ਟੀ ਨਾਲ ਬੇਗਰਜ਼ ਨਿਸਵਾਰਥ ਭਾਵਨਾ ਨਾਲ ਪਿਆਰ ਕਰੋ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ