ਅਰਪਿੰਦਰ ਕੌਰ ਵਿਦਿਆਰਥੀ ਸਦਨ ਦੀ ਪ੍ਰਧਾਨ ਬਣੀ

0
155

ਅਰਪਿੰਦਰ ਕੌਰ ਵਿਦਿਆਰਥੀ ਸਦਨ ਦੀ ਪ੍ਰਧਾਨ ਬਣੀ

ਕੋਟਕਪੂਰਾ (ਸੁਭਾਸ਼ ਸ਼ਰਮਾ)। ਡਾ. ਚੰਦਾ ਸਿੰਘ ਮਰਵਾਹ ਸ. ਕੰ. ਸ ਸ. ਸ. ਕੋਟਕਪੂਰਾ (ਫਰੀਦਕੋਟ) ਵਿੱਚ ਵਿਦਿਆਰਥਣਾਂ ਦੇ ਅੰਦਰ ਛੁਪੀ ਪ੍ਰਤਿਭਾ ਨੂੰ ਬਾਹਰ ਕੱਢਣ ਲਈ ਵਿਦਿਆਰਥੀ ਪ੍ਰੀਸ਼ਦ ਦਾ ਗਠਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਪਵਨਜੀਤ ਕੌਰ ਲੈਕਚਰਾਰ ਰਾਜਨੀਤੀ ਸ਼ਾਸਤਰ ਅਤੇ ਸ੍ਰੀ ਮਨੋਹਰ ਲਾਲ ਲੈਕਚਰਾਰ ਰਾਜਨੀਤੀ ਸ਼ਾਸ਼ਤਰ ਨੇ ਦੱਸਿਆ ਕਿ ਪਿ੍ਰੰਸੀਪਲ ਸ. ਪ੍ਰਭਜੋਤ ਸਿੰਘ ਸਹੋਤਾ ਦੀ ਅਗਵਾਈ ਹੇਠ ਸੈਕੰਡਰੀ ਪੱਧਰ ਦੀਆਂ ਵਿਦਿਆਰਥਣਾਂ ਅੰਦਰ ਹਰ ਕਿਸਮ ਦੇ ਗੁਣਾਂ ਨੂੰ ਪ੍ਰਫੁੱਲਤ ਕਰਨ ਲਈ ਵਿਦਿਆਰਥੀ ਪ੍ਰੀਸ਼ਦ ਦਾ ਗਠਨ ਕੀਤਾ ਗਿਆ, ਜਿਸ ਵਿੱਚ ਅਰਪਿੰਦਰ ਕੌਰ ਰੋਜ਼ਲੀਨ ਮਾਈ ਭਾਗੋ ਹਾਊਸ, ਪਲਕ ਸ਼ਰਮਾ ਕਲਪਨਾ ਚਾਵਲਾ ਹਾਊਸ, ਸਨਦੀਪ ਮੈਰੀਕੋਮ ਹਾਊਸ ਅਤੇ ਮਮਤਾ ਸ਼ਰਮਾ ਟੈਸੀਥਾਮਸ ਹਾਊਸ ਦੇ ਪ੍ਰਧਾਨ ਚੁਣੇ ਗਏ।

ਉਕਤ ਵਿਦਿਆਰਥੀ ਪ੍ਰੀਸ਼ਦ ਦੇ ਅਹੁਦੇਦਾਰਾਂ ਨੇ ਸਕੂਲ ਦੇ ਸਮੁੱਚੇ ਪ੍ਰਬੰਧ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਦਾ ਪ੍ਰਣ ਲਿਆ ਇਸ ਮੌਕੇ ਮੈਡਮ ਸ਼ਾਵਿੰਦਰ ਕੌਰ, ਚੰਦਨ ਸੋਢੀ, ਪਵਨਜੀਤ ਕੌਰ, ਅਨੁਰਾਧਾ ਸੈਣੀ ਅਤੇ ਸ੍ਰੀ ਨਰੇਸ਼ ਕੁਮਾਰ ਸਮੇਤ ਸਾਰੇ ਲੈਕਚਰਾਰਾਂ ਨੇ ਇਸ ਨਵੇਂ ਕਦਮ ਦੀ ਸਲਾਹੁਤਾ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ