ਆਰੀਅਨ ਖਾਨ ਦੀ ਜਮਾਨਤ ‘ਤੇ ਸੁਣਵਾਈ ਅੱਜ

0
124

ਆਰੀਅਨ ਖਾਨ ਦੀ ਜਮਾਨਤ ‘ਤੇ ਸੁਣਵਾਈ ਅੱਜ

ਮੁੰਬਈ (ਏਜੰਸੀ)। ਸ਼ਾਹਰੁਖ ਖਾਨ ਦਾ ਬੇਟਾ ਆਰੀਅਨ ਖਾਨ ਇਸ ਸਮੇਂ ਮੁੰਬਈ ਕਰੂਜ਼ ਡਰੱਗਜ਼ ਮਾਮਲੇ ‘ਚ ਮੁੰਬਈ ਦੀ ਆਰਥਰ ਰੋਡ ਜੇਲ ‘ਚ ਬੰਦ ਹੈ। ਆਰੀਅਨ ਖਾਨ ਦੀ ਜ਼ਮਾਨਤ ‘ਤੇ ਮੰਗਲਵਾਰ ਨੂੰ ਜਸਟਿਸ ਨਿਤਿਨ ਸਾਂਬਰੇ ਦੀ ਅਦਾਲਤ ‘ਚ ਸੁਣਵਾਈ ਹੋਵੇਗੀ। ਇਸ ਦੇ ਨਾਲ ਹੀ ਸਾਬਕਾ ਅਟਾਰਨੀ ਜਨਰਲ ਮੁਕੁਲ ਰੋਹਤਗੀ ਨੇ ਆਰੀਅਨ ਨੂੰ ਜ਼ਮਾਨਤ ਦਿਵਾਉਣ ਲਈ ਮੋਰਚਾ ਸੰਭਾਲ ਲਿਆ ਹੈ। ਉਹ ਹਾਈ ਕੋਰਟ ਵਿੱਚ ਆਰੀਅਨ ਦੀ ਨੁਮਾਇੰਦਗੀ ਕਰੇਗਾ।

ਆਰੀਅਨ ਦੀ ਗ੍ਰਿਫਤਾਰੀ ਨੂੰ 24 ਦਿਨ ਹੋ ਚੁੱਕੇ ਹਨ। ਸਤੀਸ਼ ਮਾਨਸ਼ਿੰਦੇ ਅਤੇ ਅਮਿਤ ਦੇਸਾਈ ਤੋਂ ਬਾਅਦ ਆਰੀਅਨ ਕੇਸ ਵਿੱਚ ਮੁਕੁਲ ਰੋਹਤਗੀ ਤੀਜੇ ਵਕੀਲ ਹਨ, ਜਿਨ੍ਹਾਂ ਨੇ ਅਦਾਲਤ ਵਿੱਚ ਉਨ੍ਹਾਂ ਦੀ ਦਲੀਲ ਦਿੱਤੀ। ਇਸ ਤੋਂ ਪਹਿਲਾਂ 20 ਅਕਤੂਬਰ ਨੂੰ ਸੈਸ਼ਨ ਕੋਰਟ ਨੇ ਆਰੀਅਨ ਖਾਨ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ। ਉਸ ਦੇ ਵਕੀਲਾਂ ਨੇ ਹਾਈ ਕੋਰਟ ਵਿੱਚ ਅਰਜ਼ੀ ਦਿੱਤੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ