ਆਸ਼ਿਆਨਾ ਮੁਹਿੰਮ : ਬੇਸਹਾਰਾ ਦਾ ਸਹਾਰਾ ਬਣੇ ਡੇਰਾ ਸ਼ਰਧਾਲੂ, ਬਣਾਕੇ ਦਿੱਤਾ ਆਸ਼ਿਆਨਾ

0
380
Welfare Work Sachkahoon

ਆਸ਼ਿਆਨਾ ਮੁਹਿੰਮ : ਬੇਸਹਾਰਾ ਦਾ ਸਹਾਰਾ ਬਣੇ ਡੇਰਾ ਸ਼ਰਧਾਲੂ, ਬਣਾਕੇ ਦਿੱਤਾ ਆਸ਼ਿਆਨਾ

ਬਲਾਕ ਕਿੱਕਰ ਖੇੜਾ ਅਤੇ ਗ੍ਰਾਮ ਪੰਚਾਇਤ ਅਮਰਪੁਰਾ ਦੇ ਸਹਿਯੋਗ ਨਾਲ ਲੋੜਵੰਦ ਨੂੰ ਮਿਲਿਆ ਪੱਕਾ ਮਕਾਨ

(ਸੁਧੀਰ ਅਰੋੜਾ) ਅਬੋਹਰ। ਡੇਰਾ ਸੱਚਾ ਸੌਦਾ ਦੀ ਬ੍ਰਾਂਚ ਕਿੱਕਰ ਖੇੜਾ ਦੀ ਸਾਧ-ਸੰਗਤ ਨੇ ਇੱਕ ਬੇਸਹਾਰਾ ਦਾ ਸਹਾਰਾ ਬਣਦੇ ਹੋਏ ਗ੍ਰਾਮ ਪੰਚਾਇਤ ਅਮਰਪੁਰਾ ਦੇ ਸਹਿਯੋਗ ਨਾਲ ਆਸ਼ਿਆਨਾ ਮੁਹਿੰਮ ਤਹਿਤ ਅਤਿ ਲੋੜਵੰਦ ਨੂੰ ਆਸ਼ਿਆਨਾ ਬਣਾਕੇ ਮਾਨਵਤਾ ਦਾ ਫਰਜ ਨਿਭਾਇਆ ਹੈ।ਜਾਣਕਾਰੀ ਦਿੰਦੇ ਹੋਏ ਬਲਾਕ ਭੰਗੀਦਾਸ ਸੁਖਚੈਨ ਸਿੰਘ ਅਤੇ ਪੰਦਰ੍ਹਾਂ ਮੈਂਬਰ ਮੋਹਨਲਾਲ ਇੰਸਾਂ ਨੇ ਦੱਸਿਆ ਕਿ ਪਿੰਡ ਅਮਰਪੁਰਾ ਨਿਵਾਸੀ ਦਲੀਪ ਕੁਮਾਰ ਨਾਮਕ ਨੌਜਵਾਨ ਦੇ ਮਾਪਿਆਂ ਦਾ 12 ਸਾਲ ਪਹਿਲਾਂ ਉਸਦੀ ਛੋਟੀ ਜਿਹੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਉਸਦੇ ਇੱਕ ਛੋਟਾ ਭਰਾ ਅਤੇ ਭੈਣ ਵੀ ਹੈ।ਭੈਣ ਦਾ ਵਿਆਹ ਕਰਵਾਇਆ ਜਾ ਚੁੱਕਿਆ ਹੈ।

ਜਦੋਂ ਕਿ ਉਹ ਤੇ ਉਸਦਾ ਭਰਾ ਅਨਾਥ ਆਸ਼ਰਮ ਵਿੱਚ ਪੜ੍ਹਾਈ ਲਈ ਦਾਖਲ ਹੋਏ ਤੇ ਹੁਣ ਦਲੀਪ ਕੁਮਾਰ ਦੀ ਪੜ੍ਹਾਈ ਪੂਰੀ ਹੋਣ ’ਤੇ ਜਦੋਂ ਉਹ ਘਰ ਪੁੱਜਾ ਤਾਂ ਘਰ ਬਿਲਕੁਲ ਖੰਡਰ ਬਣ ਚੁੱਕਾ ਸੀ। ਜਿਸਦਾ ਪਤਾ ਲੱਗਦੇ ਹੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਤੇ ਗ੍ਰਾਮ ਪੰਚਾਇਤ ਅਮਰਪੁਰਾ ਦੇ ਸਰਪੰਚ ਰਾਜਬਾਲਾ ਦੇ ਪਤੀ ਨੰਦਰਾਮ ਉਸਦੀ ਮਦਦ ਲਈ ਅੱਗੇ ਆਏ ਅਤੇ ਸਾਧ-ਸੰਗਤ ਦੇ ਸਹਿਯੋਗ ਨਾਲ ਉਸਨੂੰ ਸਿਰਫ ਇੱਕ ਦਿਨ ਵਿੱਚ ਕੁੱਝ ਹੀ ਘੰਟਿਆਂ ਵਿੱਚ ਇੱਕ ਨਵਾਂ ਪੱਕਾ ਕਮਰਾ ਅਤੇ ਪਖਾਨਾ ਤੇ ਬਾਥਰੂਮ ਬਣਾਕੇ ਉਸਨੂੰ ਸੌਂਪ ਦਿੱਤਾ ਗਿਆ।

ਡੇਰਾ ਸੱਚਾ ਸੌਦਾ ਸ਼ਰਧਾਲੂਆਂ ਦੀ ਸੇਵਾ ਭਾਵਨਾ ਸਹੀ ਮਾਇਨੇ ’ਚ ਕਾਬਿਲੇ ਤਾਰੀਫ ਹੈ। ਮੈਂ ਇਨ੍ਹਾਂ ਦੀਆਂ ਸੇਵਾਵਾਂ ਤੋਂ ਕਾਫ਼ੀ ਪ੍ਰਭਾਵਿਤ ਹੋਇਆ ਹਾਂ। ਜੋ ਇਹ ਜਵਾਨ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਸੀ, ਇਹ ਜਵਾਨ ਹੁਣ ਇਕੱਲਾ ਨਹੀਂ ਹੈ। ਪੂਰੀ ਗ੍ਰਾਮ ਪੰਚਾਇਤ, ਗ੍ਰਾਮ ਵਾਸੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਇਸ ਦੇ ਨਾਲ ਖੜ੍ਹੇ ਹਨ। ਅਸੀਂ ਮਕਾਨ ਬਣਾਉਣ ਵਿੱਚ ਸਹਿਯੋਗ ਦੇਣ ਵਾਲੀ ਕਮੇਟੀ ਅਤੇ ਸਾਧ-ਸੰਗਤ ਦੇ ਸ਼ੁਕਰਗੁਜਾਰ ਹਾਂ ।
-ਗ੍ਰਾਮ ਪੰਚਾਇਤ ਅਮਰਪੁਰਾ, ਸਰਪੰਚ ਨੰਦਰਾਮ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ