ਗਹਿਲੋਤ ਨੂੰ ਮਿਲਣ ਤੋਂ ਬਾਅਦ ਚਾਂਦਨਾ ਦੇ ਸੁਰ ਬਦਲੇ

Ashok Chandna Sachkahoon

ਗਹਿਲੋਤ ਨੂੰ ਮਿਲਣ ਤੋਂ ਬਾਅਦ ਚਾਂਦਨਾ ਦੇ ਸੁਰ ਬਦਲੇ

ਜੈਪੁਰ। ਰਾਜਸਥਾਨ ਵਿੱਚ ਨੌਕਰਸ਼ਾਹੀ ਦਾ ਦਬਦਬਾ ਦੱਸਦਿਆਂ ਅਸਤੀਫ਼ੇ ਦੀ ਪੇਸ਼ਕਸ਼ ਕਰਨ ਵਾਲੇ ਖੇਡ ਮੰਤਰੀ ਅਸ਼ੋਕ ਚਾਂਦਨਾ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਾਲ ਮੁਲਾਕਾਤ ਕਰਕੇ ਆਪਣਾ ਰੁਖ਼ ਨਰਮ ਕਰ ਲਿਆ ਹੈ। ਚੰਦਨਾ ਨੇ ਸ਼ੁੱਕਰਵਾਰ ਸ਼ਾਮ ਨੂੰ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਦੇਰ ਰਾਤ ਸੋਸ਼ਲ ਮੀਡੀਆ ਰਾਹੀਂ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਨਾਲ ਸਾਰੇ ਵਿਸ਼ਿਆਂ ‘ਤੇ ਸਾਰਥਕ ਅਤੇ ਲੰਬੀ ਗੱਲਬਾਤ ਕੀਤੀ। ਉਹ ਰਾਜਸਥਾਨ ਕਾਂਗਰਸ ਪਰਿਵਾਰ ਦੇ ਸਰਪ੍ਰਸਤ ਹਨ, ਉਹ ਜੋ ਵੀ ਫੈਸਲਾ ਕਰਨਗੇ, ਉਹ ਸਹੀ ਕਰਨਗੇ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਆਪਣੇ ਘਰ ਦੇਖੇ, ਕਾਂਗਰਸ ਪਰਿਵਾਰ ਮਿਸ਼ਨ 2023 ਲਈ ਇਕਜੁੱਟ ਅਤੇ ਲਾਮਬੰਦ ਹੈ।

ਜ਼ਿਕਰਯੋਗ ਹੈ ਕਿ ਚਾਂਦਨਾ ਨੇ ਵੀਰਵਾਰ ਦੇਰ ਰਾਤ ਟਵੀਟ ਕਰਕੇ ਕਿਹਾ ਸੀ, ”ਮੁੱਖ ਮੰਤਰੀ ਜੀ, ਮੇਰੀ ਤੁਹਾਨੂੰ ਨਿੱਜੀ ਤੌਰ ‘ਤੇ ਬੇਨਤੀ ਹੈ ਕਿ ਮੈਨੂੰ ਇਸ ਬੇਰਹਿਮ ਮੰਤਰੀ ਅਹੁਦੇ ਤੋਂ ਮੁਕਤ ਕਰੋ ਅਤੇ ਮੇਰੇ ਸਾਰੇ ਵਿਭਾਗਾਂ ਦਾ ਚਾਰਜ ਕੁਲਦੀਪ ਰੰਕਾ ਨੂੰ ਸੌਂਪ ਦਿਓ, ਕਿਉਂਕਿ ਵੈਸੇ ਵੀ ਉਹ ਸਾਰੇ ਵਿਭਾਗ, ਦੇ ਮੰਤਰੀ ਹਨ।’’ ਇਸ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਤਣਾਅ ਅਤੇ ਕੰਮ ਦੇ ਦਬਾਅ ਹੇਠ ਅਜਿਹੀ ਗੱਲ ਕੀਤੀ ਹੋਵੇਗੀ, ਇਸ ਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ। ਚਾਂਦਨਾ ਦੇ ਬਿਆਨ ਤੋਂ ਬਾਅਦ ਕਾਂਗਰਸ ਨੇਤਾ ਆਚਾਰੀਆ ਪ੍ਰਮੋਦ ਕ੍ਰਿਸ਼ਨਨ, ਭਾਜਪਾ ਦੇ ਸੂਬਾ ਪ੍ਰਧਾਨ ਡਾਕਟਰ ਸਤੀਸ਼ ਪੂਨੀਆ ਸਮੇਤ ਕਈ ਨੇਤਾਵਾਂ ਨੇ ਪ੍ਰਤੀਕਿਰਿਆ ਦਿੱਤੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ