ਅਸ਼ੋਕ ਗਹਿਲੋਤ ਇਹ ਸ਼ਰਤਾਂ ਨਾਲ ਛੱਡਣ ਸੀਐਮ ਅਹੁਦਾ! ਸੋਨੀਆ ਗਾਂਧੀ ਨਾਲ ਅੱਜ ਹੋਵੇਗੀ ਮੁਲਾਕਾਤ

ਅਸ਼ੋਕ ਗਹਿਲੋਤ ਇਹ ਸ਼ਰਤਾਂ ਨਾਲ ਛੱਡਣ ਸੀਐਮ ਅਹੁਦਾ! ਸੋਨੀਆ ਗਾਂਧੀ ਨਾਲ ਅੱਜ ਹੋਵੇਗੀ ਮੁਲਾਕਾਤ

ਨਵੀਂ ਦਿੱਲੀ (ਸੱਚ ਕਹੂੰ ਬਿਊਰੋ)। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਥਾਂ ਕੋਈ ਹੋਰ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਸ਼ੋਕ ਗਹਿਲੋਤ ਨੇ ਮੁੱਖ ਮੰਤਰੀ ਦਾ ਅਹੁਦਾ ਛੱਡਣ ਲਈ ਹਾਮੀ ਭਰ ਦਿੱਤੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਅਗਲੇ ਪ੍ਰਧਾਨ ਅਸ਼ੋਕ ਗਹਿਲੋਤ ਹੋ ਸਕਦੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗਹਿਲੋਤ ਦੇ ਕਰੀਬੀਆਂ ਨੇ ਰਾਜਸਥਾਨ ’ਚ ਬਗਾਵਤ ਸ਼ੁਰੂ ਕਰ ਦਿੱਤੀ ਸੀ, ਗਹਿਲੋਤ ਨਹੀਂ ਚਾਹੁੰਦੇ ਕਿ ਸਚਿਨ ਪਾਇਲਟ ਮੁੱਖ ਮੰਤਰੀ ਬਣੇ।

ਸੋਨੀਆ ਗਾਂਧੀ ਨਾਲ ਕੀਤੀ ਗੱਲਬਾਤ

  • ਅਸ਼ੋਕ ਗਹਿਲੋਤ ਅੱਜ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨਗੇ। ਇਸ ਮੀਟਿੰਗ ਤੋਂ ਬਾਅਦ ਉਹ ਨਾਮਜ਼ਦਗੀ ਵੀ ਦਾਖ਼ਲ ਕਰ ਸਕਦੇ ਹਨ।

ਗਹਿਲੋਤ ਦੀ ਸ਼ਰਤ

  • ਰਾਜਸਥਾਨ ਦੇ ਸੀਐਮ ਅਸ਼ੋਕ ਗਹਿਲੋਤ ਨੇ ਕਾਂਗਰਸ ਹਾਈਕਮਾਂਡ ’ਤੇ ਸ਼ਰਤ ਰੱਖੀ ਹੈ।
  • ਦੱਸਿਆ ਜਾ ਰਿਹਾ ਹੈ ਕਿ ਗਹਿਲੋਤ ਚਾਹੁੰਦੇ ਹਨ ਕਿ ਉਨ੍ਹਾਂ ਦੇ ਭਰੋਸੇਮੰਦ 102 ਵਿਧਾਇਕਾਂ ’ਚੋਂ ਸਿਰਫ ਇਕ ਨੂੰ ਹੀ ਮੁੱਖ ਮੰਤਰੀ ਬਣਾਇਆ ਜਾਵੇ।
  • ਗਹਿਲੋਤ ਸਚਿਨ ਪਾਇਲਟ ਨੂੰ ਮੁੱਖ ਮੰਤਰੀ ਬਣਾਉਣ ਲਈ ਤਿਆਰ ਨਹੀਂ ਹਨ।
  • ਹੁਣ ਦੇਖਣਾ ਹੋਵੇਗਾ ਕਿ ਜੇਕਰ ਹਾਈਕਮਾਂਡ ਸਚਿਨ ਪਾਇਲਟ ਦੇ ਨਾਂਅ ’ਤੇ ਮੋਹਰ ਲਗਾਉਂਦੀ ਹੈ ਤਾਂ ਰਾਜਸਥਾਨ ’ਚ ਇਕ ਹੋਰ ਬਗਾਵਤ ਹੋ ਸਕਦੀ ਹੈ।

ਅੰਤਿਮ ਫੈਸਲਾ ਸੋਨੀਆ ਗਾਂਧੀ ਲਵੇਗੀ

ਅੱਜ ਸੋਨੀਆ ਗਾਂਧੀ ਨੇ ਅੰਤਿਮ ਫੈਸਲਾ ਲੈਣਾ ਹੈ ਕਿ ਉਹ ਗਹਿਲੋਤ ਨੂੰ ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚ ਰੱਖਣਾ ਚਾਹੁੰਦੀ ਹੈ ਜਾਂ ਨਹੀਂ। ਦੱਸਿਆ ਜਾ ਰਿਹਾ ਹੈ ਕਿ ਸਚਿਨ ਪਾਇਲਟ ਨਾਰਾਜ਼ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ