ਏਐੱਸਆਈ ਕ੍ਰਿਸ਼ਨ ਦੇਵ ਨੇ ਡਿਊਟੀ ਦੌਰਾਨ ਖੁਦ ਨੂੰ ਗੋਲੀਆਂ ਮਾਰ ਕੇ ਕੀਤੀ ਖੁਦਖੁਸ਼ੀ

0

ਏਐੱਸਆਈ ਕ੍ਰਿਸ਼ਨ ਦੇਵ ਨੇ ਡਿਊਟੀ ਦੌਰਾਨ ਖੁਦ ਨੂੰ ਗੋਲੀਆਂ ਮਾਰ ਕੇ ਕੀਤੀ ਖੁਦਖੁਸ਼ੀ

ਲਹਿਰਾਗਾਗਾ(ਰਾਜ ਸਿੰਗਲਾ ) ਲਹਿਰਾਗਾਗਾ ਦੇ ਨੇੜਲੇ ਪਿੰਡ ਸੇਖੂਵਾਸ ਦੇ ਰਹਿਣ ਵਾਲੇ  ਏਐੱਸਆਈ ਕ੍ਰਿਸ਼ਨ ਦੇਵ ਜਿਨ੍ਹਾਂ ਦੀ ਡਿਊਟੀ ਮੂਣਕ ਨਾਕੇ ਤੇ ਤੈਨਾਤ ਸੀ ਜੋ ਕਿ ਹਰਿਆਣਾ ਨਾਲ  ਲੱਗਦਾ ਇੰਟਰ ਸਟੇਟ ਨਾਕਾ ਹੈ। ਜਾਣਕਾਰੀ ਮੁਤਾਬਿਕ ਪਤਾ ਚੱਲਿਆ ਕਿ ਏਐੱਸਆਈ  ਕ੍ਰਿਸ਼ਨ ਦੇਵ ਨੇ ਡਿਊਟੀ ਦੌਰਾਨ ਆਪਣੇ ਆਪ ਤੇ ਗੋਲੀਆਂ ਮਾਰ ਕੇ  ਖੁਦਖੁਸ਼ੀ ਕਰ ਲਈ ਹੈ।

ਇਸ ਗੱਲ ਬਾਰੇ ਜਾਣਕਾਰੀ ਦਿੰਦਿਆਂ ਡੀਐੱਸਪੀ ਬੁੱਟਾ ਸਿੰਘ ਗਿੱਲ ਮੂਣਕ ਨੇ ਕਿਹਾ ਕਿ ਏਐਸਆਈ ਕ੍ਰਿਸ਼ਨ ਦੇਵ ਆਪਣੀ ਡਿਉਟੀ ਨੂੰ ਲੈ ਕੇ ਬੜਾ ਹੀ ਇਮਾਨਦਾਰ ਅਤੇ ਮਿਹਨਤੀ ਸੀ। ਉਨ੍ਹਾਂ ਨੇ ਕਿਹਾ ਕਿ ਏਐੱਸਆਈ ਕ੍ਰਿਸ਼ਨ ਦੇਵ ਨੇ ਖੁਦਕੁਸ਼ੀ ਕਰਨ ਦਾ ਫੈਸਲਾ ਕਿਉਂ ਕੀਤਾ ਇਸ ਦੀ ਜਾਂਚ ਕੀਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।