ਏਐਸਆਈ ਨੇ ਆਪਣੀ ਪਤਨੀ ਨੂੰ ਮਾਰੀ ਗੋਲੀ

0
ASI, Shot, Dead, Wife

ਪਤਨੀ ਨੂੰ ਗੋਲੀ ਮਾਰਨ ਤੋਂ ਬਾਅਦ ਖੁੱਦ ਨੂੰ ਮਾਰੀ ਗੋਲੀ

ਤਲਵੰਡੀ ਭਾਈ। ਇੱਥੇ ਬੀਤੀ ਰਾਤ ਪਿੰਡ ਕਾਲੀਏ ਵਾਲਾ ਵਿਖੇ ਐਕਸਾਈਜ਼ ਵਿਭਾਗ ‘ਚ ਤਾਇਨਾਤ ਇੱਕ ਏ. ਐੱਸ. ਆਈ. ਵੱਲੋਂ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਏ. ਐੱਸ. ਆਈ. ਨੇ ਆਪਣੀ ਪਤਨੀ ਨੂੰ ਗੋਲੀ ਮਾਰ ਕੇ ਖੁੱਦ ਨੂੰ ਵੀ ਗੋਲੀ ਮਾਰ ਲਈ ਅਤੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਏ. ਐੱਸ. ਆਈ. ਦੀ ਜ਼ਖਮੀਂ ਹੋਈ ਪਤਨੀ ਨੂੰ ਤੁਰੰਤ ਮੋਗਾ ਦੇ ਹਸਪਤਾਲ ‘ਚ ਲਿਜਾਇਆ ਗਿਆ। ਮ੍ਰਿਤਕ ਦੀ ਪਛਾਣ ਬਲਜੀਤ ਸਿੰਘ ਵਾਸੀ ਮਿਸ਼ਰੀ ਵਾਲਾ ਵਜੋਂ ਹੋਈ ਹੈ, ਜੋ ਕਿ ਐਕਸਾਈਜ਼ ਵਿਭਾਗ ‘ਚ ਏ. ਐੱਸ. ਆਈ. ਵਜੋਂ ਤਲਵੰਡੀ ਭਾਈ ਵਿਖੇ ਸੇਵਾਵਾਂ ਦੇ ਰਿਹਾ ਸੀ। ਉਸ ਵੱਲੋਂ ਗੋਲੀ ਮਾਰਨ ਦਾ ਕਾਰਨ ਘਰੇਲੂ ਝਗੜਾ ਦੱਸਿਆ ਜਾ ਰਿਹਾ ਹੈ। ਫਿਲਹਾਲ ਤਲਵੰਡੀ ਭਾਈ ਦੀ ਪਿਲਸ ਨੇ ਮੌਕੇ ‘ਤੇ ਪੁੱਜ ਕੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਫਿਰੋਜ਼ਪੁਰ ਭੇਜ ਦਿੱਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।