ਆਪਸੀ ਬਹਿਸਬਾਜ਼ੀ ‘ਚ ASI ਨੇ ਔਰਤ ਨੂੰ ਮਾਰੀ ਗੋਲ਼ੀ

SDO Shot the employee at Sangrur 

ਮੁਕੱਦਮਾ ਦਰਜ ਕਰਕੇ ਤਲਾਸ਼ ‘ਚ ਜੁਟੀ ਪੁਲਿਸ

ਲੁਧਿਆਣਾ, (ਰਘਬੀਰ ਸਿੰਘ)। ਸਥਾਨਕ ਚੰਡੀਗੜ ਰੋਡ ਦੇ ਸੈਕਟਰ-32 ਇਲਾਕੇ ‘ਚ ਇਕ ਏਐੱਸਆਈ ਨੇ ਔਰਤ ਨੂੰ ਗੋਲ਼ੀ ਮਾਰ ਦਿੱਤੀ ਔਰਤ ਨੂੰ ਗੰਭੀਰ ਹਾਲਤ ‘ਚ ਇਲਾਜ ਲਈ ਚੰਡੀਗੜ ਰੋਡ ਤੇ ਸਥਿੱਤ ਫੋਰਟਿਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਪੁਲਿਸ ਫਰਾਰ ਮੁਲਜ਼ਮ ਏਐੱਸਆਈ ਸੁਖਪਾਲ ਸਿੰਘ ਦੀ ਤਲਾਸ਼ ਵਿੱਚ ਜੁਟ ਗਈ ਹੈ। ਥਾਣਾ ਡਿਵੀਜ਼ਨ ਨੰਬਰ 7 ਨੇ ਮੁਕੱਦਮਾ ਦਰਜ਼ ਕਰ ਲਿਆ ਹੈ।

ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਬੀਤੀ ਰਾਤ ਏਐਸਆਈ ਸੁਖਪਾਲ ਸਿੰਘ ਆਪਣੇ ਪਰਿਵਾਰਿਕ ਮਿੱਤਰ ਔਰਤ ਦੇ ਘਰ ਗਿਆ ਜਿੱਥੇ ਗੱਲਬਾਤ ਦੌਰਾਨ ਆਪਸ ਵਿੱਚ ਬਹਿਸ ਹੋ ਗਈ। ਬਹਿਸ ਐਨੀ ਵਧ ਗਈ ਕਿ ਗੁੱਸੇ ਵਿੱਚ ਆਏ ਏਐਸਆਈ ਨੇ ਔਰਤ ਤੇ ਗੋਲੀ ਚਲਾ ਦਿੱਤੀ। ਹਸਪਤਾਲ ਵਿੱਚ ਦਾਖਲ ਔਰਤ ਦੀ ਹਾਲਤ ਸਥਿਰ ਬਣੀ ਹੋਈ ਹੈ। ਗੋਲ਼ੀ ਔਰਤ ਦੇ ਪੇਟ ਵਿੱਚ ਲੱਗੀ ਹੈ। ਏਐੱਸਆਈ ਕੱਲ ਤੋਂ ਡਿਊਟੀ ‘ਤੇ ਗ਼ੈਰ-ਹਾਜ਼ਰ ਸੀ ਉਸ ਖ਼ਿਲਾਫ਼ ਕਤਲ ਦਾ ਕੋਸ਼ਿਸ਼ ਦਾ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਪੁਲਿਸ ਉਸ ਦੀ ਤਲਾਸ਼ ਵਿੱਚ ਜੁਟ ਗਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।