Breaking News

ਏਸ਼ੀਆ ਕੱਪ ਨਾਲ 5 ਸਾਲ ਦਾ ਸੋਕਾ ਖ਼ਤਮ

2013 ‘ਚ ਵੈਸਟਇੰਡੀਜ਼ ‘ਚ ਆਖ਼ਰੀ ਵਾਰ ਭਾਰਤੀ ਟੀਮ ਨੇ ਟਰਾਈ ਲੜੀ ਜਿੱਤੀ ਸੀ

ਦੁਬਈ, 29 ਸਤੰਬਰ 
ਦੁਬਈ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡੇ ਗਏ Âਸ਼ੀਆ ਕੱਪ 2018 ਦੇ ਫਾਈਨਲ ‘ਚ ਬੰਗਲਾਦੇਸ਼ ਨੂੰ ਆਖ਼ਰੀ ਗੇਂਦ ਤੱਕ ਖਿੱਚੇ ਰੋਮਾਂਚਕ ਮੁਕਾਬਲੇ ‘ਚ 3 ਵਿਕਟਾਂ ਨਾਲ ਮਾਤ ਦੇ ਕੇ ਭਾਰਤ ਨੇ ਸੱਤਵੀਂ ਵਾਰ ਖ਼ਿਤਾਬ ‘ਤੇ ਕਬਜਾ ਕੀਤਾ ਭਾਰਤੀ ਟੀਮ ਨੇ ਪੰਜ ਸਾਲ ਬਾਅਦ ਕੋਈ ਇੱਕ ਰੋਜ਼ਾ ਅੰਤਰਰਾਸ਼ਟਰੀ ਟੂਰਨਾਮੈਂਟ ਜਿੱਤਿਆ ਹੈ 2013 ‘ਚ ਵੈਸਟਇੰਡੀਜ਼ ‘ਚ ਆਖ਼ਰੀ ਵਾਰ ਭਾਰਤੀ ਟੀਮ ਨੇ ਟਰਾਈ ਲੜੀ ਜਿੱਤੀ ਸੀ ਫਾਈਨਲ ‘ਚ ਭਾਰਤ ਨੇ ਸ਼੍ਰੀਲੰਕਾ ਨੂੰ 2 ਗੇਂਦਾਂ ਰਹਿੰਦੇ 1 ਵਿਕਟ ਨਾਲ ਹਰਾਇਆ ਸੀ
2013 ‘ਚ ਵੈਸਟਇੰਡੀਜ਼ ‘ਚ ਟਰਾਈ ਲੜੀ ਜਿੱਤਣ ਤੋਂ ਬਾਅਦ ਭਾਰਤੀ ਟੀਮ ਨੇ ਇੰਗਲੈਂਡ ‘ਚ ਚੈਂਪੀਅੰਜ਼ ਟਰਾਫ਼ੀ ਜਿੱਤੀ ਸੀ ਪਰ ਉਸਤੋਂ ਬਾਅਦ 2014 ‘ਚ ਏਸ਼ੀਆ ਕੱਪ, ਫਿਰ ਉਸੇ ਸਾਲ ਆਸਟਰੇਲੀਆ ‘ਚ ਟ੍ਰਾਈ ਲੜੀ ਵੀ ਹੋਈ ਇਸ ਤੋਂ ਬਾਅਦ 2015 ਵਿਸ਼ਵ ਕੱਪ ਅਤੇ 2017 ਚੈਂਪੀਅੰਜ਼ ਟਰਾਫ਼ੀ ਹੋਈ ਸੀ ਪਰ ਕੋਈ ਵੀ ਖ਼ਿਤਾਬੀ ਜਿੱਤ ਹਾਸਲ ਨਹੀਂ ਕਰ ਸਕਿਆ ਅਤੇ ਹੁਣ ਦੁਬਈ ‘ਚ ਬੰਗਲਾਦੇਸ਼ ਵਿਰੁੱਧ ਜਿੱਤ ਨਾਲ ਟੀਮ ਨੇ ਖ਼ਿਤਾਬੀ ਸੋਕੇ ਨੂੰ ਖ਼ਤਮ ਕਰਨ ‘ਚ ਸਫ਼ਲਤਾ ਹਾਸਲ ਕਰ ਲਈ ਫਾਈਨਲ ‘ਚ ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 222 ਦੌੜਾਂ ਬਣਾਈਆਂ ਅਤੇ ਭਾਰਤ ਨੇ ਰੋਮਾਂਚਕ ਮੈਚ ‘ਚ 7 ਵਿਕਟਾਂ ਦੇ ਨੁਕਸਾਨ ‘ਤੇ ਆਖ਼ਰੀ ਗੇਂਦ ‘ਤੇ ਜੇਤੂ ਟੀਚਾ ਹਾਸਲ ਕੀਤਾ
ਫਾਈਨਲ ‘ਚ ਮੈਨ ਆਫ਼ ਦ ਮੈਚ ਦਾ ਖ਼ਿਤਾਬ ਬੰਗਲਾਦੇਸ਼ੀ ਓਪਨਰ ਲਿਟਨ ਦਾਸ ਨੇ ਜਿੱਤਿਆ ਤਾਂ ਸ਼ਿਖ਼ਰ ਧਵਨ ਮੈਨ ਆਫ ਦ ਟੂਰਨਾਮੈਂਟ ਰਹੇ ਹਾਲਾਂਕਿ ਕੁਝ ਹੋਰ ਖ਼ਾਸ ਬੱਲੇਬਾਜ਼ ਅਤੇ ਗੇਂਦਬਾਜ਼ ਰਹੇ ਜਿੰਨ੍ਹਾਂ ਆਪਣੇ ਪ੍ਰਦਰਸ਼ਨ ਨਾਲ ਆਪਣਾ ਦਮ ਸਾਬਤ ਕੀਤਾ

 

 

5 ਬੱਲੇਬਾਜ਼ ਜਿਹੜੇ ਰਹੇ ਅੱਵਲ ਸਕੋਰਰ

 

ਸ਼ਿਖਰ ਧਵਨ: ਮੈਨ ਆਫ਼ ਦ ਟੂਰਨਾਮੈਂਟ ਰਹੇ ਸ਼ਿਖਰ ਧਵਨ ਨੇ 5 ਮੈਚਾਂ ‘ਚ ਕਰੀਬ 69 ਦੀ ਔਸਤ ਨਾਲ 342 ਦੌੜਾਂ ਬਣਾਈਆਂ ਇਸ ਦੌਰਾਨ ਉਹਨਾਂ 2 ਸੈਂਕੜੇ ਵੀ ਲਾਏ ਇਸ ਟੂਰਨਾਮੈਂਟ ‘ਚ ਉਹਨਾਂ ਦਾ ਉੱਚ ਸਕੋਰ 127 ਰਿਹਾ

ਰੋਹਿਤ ਸ਼ਰਮਾ: ਇਸ ਟੂਰਨਾਮੈਂਟ ‘ਚ ਭਾਰਤੀ ਟੀਮ ਦੇ ਕਪਤਾਨ ਰਿਹਤ ਨੇ 5 ਮੈਚਾਂ ‘ਚ 106 ਦੀ ਬਿਹਤਰੀਨ ਔਸਤ ਨਾਲ 317 ਦੌੜਾਂ ਬਣਾਈਆਂ ਇਸ ਦੌਰਾਨ ਉਹਨਾਂ 1 ਸੈਂਕੜਾ ਲਾਇਆ ਉਹਨਾਂ ਦਾ ਉੱਚ ਸਕੋਰ 111 ਰਿਹਾ

ਮੁਸ਼ਫਿਕੁਰ ਰਹੀਮ: ਬੰਗਲਾਦੇਸ਼ ਜੇਕਰ ਟੂਰਨਾਮੈਂਟ ਦੇ ਫਾਈਨਲ ‘ਚ ਪਹੁੰਚਿਆ ਤਾਂ ਇਸ ਦਾ ਸਭ ਤੋਂ ਵੱਡਾ ਕਾਰਨ ਮੁਸ਼ਫਿਕੁਰ ਰਹੀਮ ਰਹੇ ਰਹੀਮ ਨੇ ਕਈ ਅਹਿਮ ਮੌਕਿਆਂ ‘ਤੇ ਟੀਮ ਨੂੰ ਮੁਸ਼ਕਲ ਤੋਂ ਕੱਢਿਆ ਅਤੇ 5 ਮੈਚਾਂ ‘ਚ 60 ਤੋਂ ਜ਼ਿਆਦਾ ਦੀ ਔਸਤ 1 ਸੈਂਕੜੇ ਦੀ ਮੱਦਦ ਨਾਲ 302 ਦੌੜਾਂ ਬਣਾਈਆਂ ਅਤੇ ਪਾਕਿਸਤਾਨ ਵਿਰੁੱਧ 99 ਦੌੜਾਂ ‘ਤੇ ਆਊਟ ਹੋਏ 144 ਉਹਨਾਂ ਦਾ ਉੱਚ ਸਕੋਰ ਰਿਹਾ

ਮੁਹੰਮਦ ਸ਼ਹਿਜ਼ਾਦ: ਅਫ਼ਗਾਨਿਸਤਾਨ ਦੇ ਇਸ ਵਿਕਟਕੀਪਰ ਬੱਲੇਬਾਜ਼ ਨੇ ਵੀ ਆਪਣੀ ਬੱਲੇਬਾਜ਼ੀ ਨਾਲ ਸਾਰਿਆਂ ਦਾ ਦਿਲ ਜਿੱਤਿਆ ਸ਼ਹਿਜ਼ਾਦ ਨੇ 5 ਮੈਚਾਂ ‘ਚ 53.60 ਦੀ ਔਸਤ ਨਾਲ 368 ਦੌੜਾਂ ਬਣਾਈਆਂ ਇਸ ਦੌਰਾਨ ਉਹਨਾਂ ਭਾਰਤ ਵਿਰੁੱਧ ਆਪਣੀ ਉੱਚ ਸਕੋਰ ਵਾਲੀ ਪਾਰੀ ਵੀ ਖੇਡੀ

ਹਸ਼ਮੁਤੁੱਲਾ ਸ਼ਾਹਿਦੀ:ਇਸ ਅਫ਼ਗਾਨੀ ਬੱਲੇਬਾਜ਼ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਾਰਿਆਂ ਦਾ ਧਿਆਨ ਆਪਣੇ ਵੱਲ ਖ਼ਿੱਚਿਆ ਸ਼ਾਹਿਦੀ ਨੇ 5 ਮੈਚਾਂ ‘ਚ 65 ਦੀ ਔਸਤ ਨਾਲ 263 ਦੌੜਾਂ ਬਣਾਈਆਂ ਇਸ ਦੌਰਾਨ ਇਸ ਬੱਲੇਬਾਜ਼ ਨੇ 3 ਅਰਧ ਸੈਂਕੜੈ ਵੀ ਲਾਏ

ਏਸ਼ੀਆ ਕੱਪ ਦੇ ਟਾਪ 5 ਗੇਂਦਬਾਜ਼ ਖਿਡਾਰੀ ਦੇਸ਼ ਮੈਚ ਵਿਕਟਾਂ

ਰਾਸ਼ਿਦ ਖਾਨ ਅਫ਼ਗਾਨਿਸਤਾਨ 5   10
ਮੁਸਤਫਿਜ਼ੁਰ ਬੰਗਲਾਦੇਸ਼     5   10
ਕੁਲਦੀਪ ਯਾਦਵ ਭਾਰਤ     6   10
ਜਸਪ੍ਰੀਤ ਬੁਮਰਾਹ          4    8
ਰਵਿੰਦਰ ਜਡੇਜਾ ਭਾਰਤ      4    7

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


ਪ੍ਰਸਿੱਧ ਖਬਰਾਂ

To Top