ਏਸ਼ੀਅਨ ਚੈਂਪੀਅੰਜ਼ ਟਰਾਫ਼ੀ: ਭਾਰਤ ਨੇ ਮੇਜ਼ਬਾਨ ਓਮਾਨ ਨੂੰ ਹਰਾ ਕੀਤੀ ਜੇਤੂ ਸ਼ੁਰੂਆਤ

0

ਅਗਲੇ ਮੁਕਾਬਲੇ ਂਚ 20 ਅਕਤੂਬਰ ਨੂੰ ਟੱਕਰ ਪਾਕਿਸਤਾਨ ਨਾਲ

ਹੈਟ੍ਰਿਕ ਲਾ ਦਿਲਪ੍ਰੀਤ ਰਹੇ ਮੈਨ ਆਫ ਦਾ ਮੈਚ

ਮਸਕਟ, 19 ਅਕਤੂਬਰ

ਪਿਛਲੀ ਚੈਂਪੀਅਨ ਭਾਰਤ ਨੇ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਮੇਜ਼ਬਾਨ ਓਮਾਨ ਨੂੰ ਹੀਰੋ ਏਸ਼ੀਅਨ ਚੈਂਪੀਅੰਜ਼ ਟਰਾਫ਼ੀ ਟੂਰਨਾਮੈਂਟ ‘ਚ 11-0 ਨਾਲ ਮਧੋਲ ਦਿੱਤਾ
ਭਾਰਤ ਨੇ ਪਹਿਲੇ ਅੱਧ ‘ਚ ਹਾਰ ਅਤੇ ਦੂਸਰੇ ਅੱਧ ‘ਚ 7 ਗੋਲ ਕੀਤੇ ਇਸ ਤੋਂ ਪਹਿਲਾਂ ਮਲੇਸ਼ੀਆ ਨੇ ਟੂਰਨਾਮੈਂਟ ਦੇ ਉਦਘਾਟਨ ਮੁਕਾਬਲੇ ‘ਚ ਏਸ਼ੀਆਈ ਖੇਡਾਂ ਦੇ ੋਨ ਤਮਗਾ ਜੇਤੂ ਜਾਪਾਨ ਨੂੰ 3-0 ਨਾਲ ਹਰਾਇਆ

 
ਮੈਚ ਦਾ ਪਹਿਲਾ ਕੁਆਰਟਰ ਗੋਲ ਰਹਿਤ ਰਹਿਣ ਤੋਂ ਬਾਅਦ ਭਾਰਤ ਨੇ ਜੋ ਰਫ਼ਦਾਰ ਫੜੀ ਤਾਂ ਫਿਰ ਬਾਕੀ ਤਿੰਨ ਕੁਆਰਟਰਾਂ ‘ਚ 11 ਗੋਲ ਕਰਕੇ ਹੀ ਦਮ ਲਿਆ ਦਿਲਪ੍ਰੀਤ ਨੇ ਦੂਸਰੇ ਅੱਧ ‘ਚ ਸ਼ਾਨਦਾਰ ਹੈਟ੍ਰਿਕ ਲਾਈ ਭਾਰਤ ਨੇ ਅੱਠ ਪੈਨਲਟੀ ਕਾਰਨਾਂ ਵਿੱਚੋਂ ਪੰਜ ਨੂੰ ਗੋਲ ‘ਚ ਬਦਲਿਆ ਜਦੋਂਕਿ ਓਮਾਨ ਨੂੰ ਇੱਕ ਵੀ ਪੈਨਲਟੀ ਕਾਰਨਰ ਨਹੀਂ ਮਿਲਿਆ
ਲਲਿਤ ਉਪਾਧਿਆਏ ਨੇ 17ਵੇਂ ਮਿੰਟ ‘ਚ ਭਾਰਤ ਲਈ ਗੋਲਾਂ ਦੀ ਸ਼ੁਰੂਆਤ ਕੀਤੀ ਹਰਮਨਪ੍ਰੀਤ ਨੇ 22ਵੇਂ ਮਿੰਟ ‘ਚ ਭਾਰਤ ਦਾ ਦੂਸਰਾ ਗੋਲ ਕੀਤਾ ਜਦੋਂਕਿ ਨੀਲਕਾਂਤ ਸ਼ਰਮਾ ਨੇ 23ਵੇਂ ਮਿੰਟ ‘ਚ ਸਕੋਰ 3-0 ਕਰ ਦਿੱਤਾ ਮਨਦੀਪ ਸਿੰਘ ਨੇ 29ਵੇਂ ਮਿੰਟ ‘ਚ, ਗੁਰਜੰਟ ਸਿੰਘ ਨੇ 37ਵੇਂ, ਦਿਲਪ੍ਰੀਤ ਨੇ 41ਵੇਂ, ਆਕਾਸ਼ਦੀਪ ਨੇ 48ਵੇਂ, ਵਰੁਣ ਨੇ 49ਵੇਂ, ਦਿਲਪ੍ਰੀਤ ਨੇ 51ਵੇਂ, ਹਰਮਨਪ੍ਰੀਤ ਨੇ 53ਵੇਂ ਅਤੇ ਦਿਲਪ੍ਰੀਤ ਨੇ 57ਵੇਂ ਮਿੰਟ ‘ਚ 11ਵਾਂ ਗੋਲ ਕੀਤਾ

 
ਵਿਸ਼ਵ ਦੀ ਪੰਜਵੇਂ ਨੰਬਰ ਦੀ ਟੀਮ ਭਾਰਤ ਵਿਰੁੱਧ ਓਮਾਨ ਨੇ ਹਮਲਾਵਰ ਸ਼ੁਰੂਆਤ ਦੀ ਕੋਸ਼ਿਸ਼ ਕੀਤੀ ਪਰ ਉਸਨੂੰ  ਸਫ਼ਲਤਾ ਨਾ ਮਿਲ ਸਕੀ ਅਤੇ ਭਾਰਤ ਨੇ ਸ਼ੁਰੂਆਤ ਤੋਂ ਹੀ ਮੈਚ ਨੂੰ ਆਪਣੇ ਕਾਬੂ ‘ਚ ਲੈ ਲਿਆ
ਓਮਾਨ ਵਿਰੁੱਧ ਹੈਟ੍ਰਿਕ ਲਾਉਣ ਵਾਲੇ 18 ਸਾਲ ਦੇ ਨੌਜਵਾਨ ਖਿਡਾਰੀ ਦਿਲਪ੍ਰੀਤ ਸਿੰਘ ਨੇ ਕਿਹਾ ਕਿ ਇਹ ਮੇਰਾ ਇਹ ਪਹਿਲਾ ਮੈਨ ਆਫ਼ ਦ ਮੈਚ ਅਵਾਰਡ ਹੈ ਜੋ ਮੈਨੂੰ ਅੱਗੇ ਬਿਹਤਰ ਕਰਨ ਲਈ ਪ੍ਰੇਰਿਤ ਕਰੇਗਾ ਪਾਕਿਸਤਾਨ ਵਿਰੁੱਧ ਵੀ ਅਸੀਂ ਇਸ ਰਣਨੀਤੀ ਨਾਲ ਖੇਡਾਂਗੇ ਅਤੇ ਪਹਿਲੇ ਕੁਆਰਟਰ ‘ਚ ਹੀ ਚੰਗੀ ਸ਼ੁਰੂਆਤ ਕਰਨਾ ਚਾਹਾਂਗੇ ਜੋ ਅਸੀਂ ਓਮਾਨ ਵਿਰੁੱਧ ਨਹੀਂ ਕਰ ਸਕੇ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।