ਬਠਿੰਡਾ ’ਚ ਯੂਥ ਅਕਾਲੀ ਆਗੂ ਦਾ ਕਤਲ

0
Bathinda

ਬਠਿੰਡਾ ’ਚ ਯੂਥ ਅਕਾਲੀ ਆਗੂ ਦਾ ਕਤਲ

ਬਠਿੰਡਾ, (ਸੁਖਜੀਤ ਮਾਨ)। ਸ੍ਰੋਮਣੀ ਅਕਾਲੀ ਦਲ (ਬ) ਦੇ ਯੂਥ ਵਿੰਗ ਦੇ ਆਗੂ ਸੁਖਨਪ੍ਰੀਤ ਉਰਫ ਸੁਖਨ ਸੰਧੂ (23) ਵਾਸੀ ਬਠਿੰਡਾ ਦਾ ਅਣਪਛਾਤਿਆਂ ਵੱਲੋਂ ਬੀਤੀ ਦੇਰ ਰਾਤ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ।

ਥਾਣਾ ਕੈਨਾਲ ਕਲੋਨੀ ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਸੁਖਨ ਦਾ ਕੁੱਝ ਵਿਅਕਤੀਆਂ ਨਾਲ ਝਗੜਾ ਹੋਇਆ ਸੀ , ਜੋ ਉਸ ਵੇਲੇ ਆਪਸੀ ਰਾਜੀਨਾਮੇ ਨਾਲ ਖਤਮ ਹੋ ਗਿਆ ਦੱਸਿਆ ਜਾ ਰਿਹਾ ਹੈ। ਮਿ੍ਰਤਕ ਦੇ ਪਰਿਵਾਰਕ ਮੈਂਬਰ ਵੀ ਪੁਰਾਣੀ ਰੰਜਿਸ਼ ਹੋਣਾਂ ਤਾਂ ਦੱਸ ਰਹੇ ਹਨ ਪਰ ਕਿਸੇ ਵੀ ਵਿਅਕਤੀ ’ਤੇ ਕਤਲ ਦਾ ਸ਼ੱਕ ਨਹੀਂ ਜਤਾਇਆ। ਥਾਣਾ ਕੈਨਾਲ ਕਲੋਨੀ ਦੇ ਐਸਐਚਓ ਨੇ ਦੱਸਿਆ ਕਿ ਉਹ ਮਾਮਲੇ ਦੀ ਪੂਰੀ ਬਰੀਕੀ ਨਾਲ ਛਾਣਬੀਣ ਕਰ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.