ਵਿਧਾਨ ਸਭਾ ਚੋਣਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਦਾ ਭਵਿੱਖ ਤੈਅ ਕਰਨਗੀਆਂ: ਐਨ.ਕੇ. ਸਰਮਾ

Assembly Elections Sachkahoon

ਵਿਧਾਨ ਸਭਾ ਚੋਣਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਦਾ ਭਵਿੱਖ ਤੈਅ ਕਰਨਗੀਆਂ: ਐਨ.ਕੇ. ਸਰਮਾ

(ਕੁਲਵੰਤ ਕੋਟਲੀ) ਜ਼ੀਰਕਪੁਰ। ਹਲਕਾ ਵਿਧਾਇਕ ਐਨ.ਕੇ. ਸਰਮਾ ਨੇ ਕਿਹਾ ਕਿ ਪੰਜਾਬ ਅੰਦਰ ਹੋ ਰਹੀਆਂ (Assembly Elections) 2022 ਦੀਆਂ  ਵਿਧਾਨ ਸਭਾ ਚੋਣਾਂ ਆਮ ਚੋਣਾਂ ਨਹੀਂ ਬਲਕਿ ਸਾਡਾ ਅਤੇ ਆਉਣ ਵਾਲੀਆਂ ਨਸਲਾਂ ਦਾ ਭਵਿੱਖ ਤੈਅ ਕਰਨਗੀਆਂ। ਉਨ੍ਹਾਂ ਕਿਹਾ ਕਿ ਅੱਜ ਨੌਜਵਾਨ ਵਰਗ ਨੌਕਰੀ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ। ਇਸ ਮੌਕੇ ਕਾਂਗਰਸ ਸਰਕਾਰ ਦੀਆਂ ਅਜਿਹੀਆਂ ਧੱਕੇਸ਼ਾਹੀਆਂ ਦੇ ਸ਼ਿਕਾਰ 2 ਦਰਜਨ ਤੋਂ ਵੱਧ ਨੌਜਵਾਨਾਂ ਨੇ ਯੂਥ ਆਗੂ ਤਰਨਬੀਰ ਸਿੰਘ ਟਿੰਮੀ ਪੂਨੀਆਂ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।

ਇਸ ਮੌਕੇ ਹਲਕਾ ਵਿਧਾਇਕ ਨੇ ਪਾਰਟੀ ’ਚ ਸਾਮਲ ਹੋਣ ਵਾਲੇ ਨੌਜਵਾਨਾਂ ’ਚ ਰੋਹਿਤ ਬਿਸਟ, ਚਕਸੂ, ਅਭਿਸੇਕ, ਵਿਪਿਨ ਯਾਦਵ, ਸਿਵਦੇਵ, ਸੂਰਿਆਕਾਂਤ, ਦੀਪਾਂਸੂ, ਧੀਰਜ, ਅਮਨ ਰਾਵਤ, ਕਮਲ ਰਿਤੇਸ, ਲਵਪ੍ਰੀਤ ਸਿੰਘ, ਵਿਸਾਲ ਕੁਮਾਰ ਸਮੇਤ ਹੋਰਨਾਂ ਸਵਾਗਤ ਕੀਤਾ। ਐਨ.ਕੇ.ਸਰਮਾ ਨੇ ਸਮੂਹ ਨੌਜਵਾਨਾਂ ਨੂੰ ਭਰੋਸਾ ਜੇਕਰ ਕਾਂਗਰਸ ਸਰਕਾਰ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਾ ਕੀਤੀ ਤਾਂ ਉਨ੍ਹਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਉਨ੍ਹਾਂ ਦਾ ਨੌਕਰੀ ਲਈ ਇਮਤਿਹਾਨ ਵੀ ਲਿਆ ਜਾਵੇਗਾ ਅਤੇ ਮੈਰਿਟ ਦੇ ਆਧਾਰ ’ਤੇ ਬਿਨਾਂ ਕਿਸੇ ਪੱਖਪਾਤ ਤੋਂ ਨੌਜਵਾਨਾਂ ਨੂੂੰ ਨੌਕਰੀ ਦਿੱਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ