ਕੇਜਰੀਵਾਲ ‘ਤੇ ਨੌਜਵਾਨ ਨੇ ਮਿਰਚੀ ਪਾਊਂਡਰ ਸੁੱਟਿਆ

Kejriwal, Youth, Threw, Chilli, Powder

ਏਜੰਸੀ
ਨਵੀਂ ਦਿੱਲੀ, 
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਦਿੱਲੀ ਸਕੱਤਰੇਤ ‘ਚ ਅੱਜ ਇੱਕ ਵਿਅਕਤੀ ਨੇ ਮਿਰਚੀ ਪਾਊਂਡ ਸੁੱਟ ਦਿੱਤਾ ਸੁਰੱਖਿਆ ਕਰਮੀਆਂ ਨੇ ਮਿਰਚੀ ਪਾਊਂਡਰ ਸੁੱਟਣ ਵਾਲੇ ਵਿਅਕਤੀ ਨੂੰ ਫੜ ਲਿਆ, ਉਸ ਦਾ ਨਾਂਅ ਅਨਿਲ ਸ਼ਰਮਾ ਦੱਸਿਆ ਜਾ ਰਿਹਾ ਹੈ ਮੁੱਖ ਮੰਤਰੀ ਦੀ ਅੱਖ ‘ਚ ਮਿਰਚੀ ਪਾਊਡਰ ਡਿੱਗਿਆ ਹੈ ਤੇ ਧੱਕਾ-ਮੁੱਕੀ ਦੌਰਾਨ ਕੇਜਰੀਵਾਲ ਦਾ ਚਸ਼ਮਾ ਵੀ ਟੁੱਟ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦਿੱਲੀ ਸਕੱਤਰੇਤ ਦਫ਼ਤਰ ‘ਚ ਆਏ ਹੋਏ ਸਨ ਤੇ ਮੀਟਿੰਗ ਲਈ ਆਪਣੇ ਚੈਂਬਰ ‘ਚ ਜਾ ਰਹੇ ਸਨ ਇਸ ਦੌਰਾਨ ਚੈਂਬਰ ਦੇ ਬਾਹਰ ਖੜੇ ਨੌਜਵਾਨ ਨੇ ਉਨ੍ਹਾਂ ‘ਤੇ ਮਿਰਚੀ ਪਾਊਡਰ ਸੁੱਟਿਆ
ਨੌਜਵਾਨ ਇਸ ਨੂੰ ਇੱਕ ਡੱਬੀ ‘ਚ ਲਿਆਇਆ ਸੀ ਸੁਰੱਖਿਆ ਕਰਮੀਆਂ ਨੇ ਨੌਜਵਾਨ ਨੂੰ ਫੜ ਲਿਆ ਤੇ ਉਸ ਨੂੰ ਦਿੱਲੀ ਸਕੱਤਰੇਤ ਤੋਂ ਕੁਝ ਹੀ ਦੂਰੀ ‘ਤੇ ਸਥਿੱਤ ਐਕਸਟੈਂਸ਼ਨ ਪੁਲਿਸ ਥਾਣੇ ਲਿਜਾਇਆ ਗਿਆ ਹੈ ਘਟਨਾ ਲਗਭਗ ਦੋ ਵਜੇ ਦੀ ਦੱਸੀ ਜਾ ਰਹੀ ਹੈ ਆਮ ਆਦਮੀ ਪਾਰਟੀ (ਆਪ) ਨੇ ਇਸ ਨੂੰ ਘਾਤਕ ਹਮਲਾ ਕਰਾਰ ਦਿੰਦਿਆਂ ਕਿਹਾ ਕਿ ਦਿੱਲੀ ਪੁਲਿਸ ਨੇ ਮੁੱਖ ਮੰਤਰੀ ਦੀ ਸੁਰੱਖਿਆ ‘ਚ ਗੰਭੀਰ ਚੁਕ ਕੀਤੀ ਹੈ ਪਾਰਟੀ ਨੇ ਕਿਹਾ ਕਿ ਦਿੱਲੀ ‘ਚ ਮੁੱਖ ਮੰਤਰੀ ਤੱਕ ਸੁਰੱਖਿਅਤ ਨਹੀਂ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।